ਦਿਲ ਟੁੱਟਿਆ ਤਾਂ ਔਰਤ ਨੇ ਲਿਆ ''ਅਨੋਖਾ'' ਬਦਲਾ ! ਖਬਰ ਪੜ੍ਹ ਹੱਸ-ਹੱਸ ਹੋ ਜਾਓਗੇ ਲੋਟਪੋਟ
Friday, Oct 02, 2026 - 03:07 PM (IST)
ਇੰਟਰਨੈਸ਼ਨਲ ਡੈਸਕ : ਜਦੋਂ ਦਿਲ ਟੁੱਟਦਾ ਹੈ ਅਤੇ ਕੋਈ ਧੋਖਾ ਦੇ ਕੇ ਅੱਗੇ ਵਧ ਜਾਂਦਾ ਹੈ, ਤਾਂ ਇਨਸਾਨ ਗੁੱਸੇ ਵਿੱਚ ਕਈ ਅਜੀਬੋ-ਗਰੀਬ ਕਦਮ ਚੁੱਕ ਲੈਂਦਾ ਹੈ। ਬ੍ਰਿਟੇਨ ਦੀ ਰਹਿਣ ਵਾਲੀ 49 ਸਾਲਾ ਕੈਰੀ ਐਡਮਜ਼ ਦੇ ਬ੍ਰੇਕਅੱਪ ਤੋਂ ਬਾਅਦ ਲਏ ਅਨੋਖੇ ਬਦਲੇ ਦੀ ਕਹਾਣੀ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਵਾਇਰਲ ਹੋ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ 49 ਸਾਲਾ ਕੈਰੀ ਐਡਮਜ਼ ਦਾ ਜਦੋਂ ਆਪਣੇ ਸਾਥੀ ਨਾਲ ਲੰਬਾ ਰਿਸ਼ਤਾ ਖਤਮ ਹੋਇਆ, ਤਾਂ ਸ਼ੁਰੂਆਤ ਵਿੱਚ ਸਭ ਕੁਝ ਠੀਕ ਲੱਗ ਰਿਹਾ ਸੀ। ਪਰ ਜਦੋਂ ਉਸ ਦੇ ਐਕਸ-ਬੁਆਏਫ੍ਰੈਂਡ ਨੇ ਕਿਸੇ ਹੋਰ ਮਹਿਲਾ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੈਰੀ ਦਾ ਪਾਰਾ ਚੜ੍ਹ ਗਿਆ। ਉਸ ਨੇ ਚੁੱਪ ਬੈਠਣ ਦੀ ਬਜਾਏ ਆਪਣੇ ਸਾਬਕਾ ਪਾਰਟਨਰ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ।
'ਮਿਰਰ ਯੂ.ਕੇ.' ਦੀ ਰਿਪੋਰਟ ਅਨੁਸਾਰ ਕੈਰੀ ਨੇ ਬਦਲਾ ਲੈਣ ਲਈ ਸਭ ਤੋਂ ਪਹਿਲਾਂ ਘਰ ਦਾ ਹੀਟਿੰਗ ਸਿਸਟਮ 28 ਡਿਗਰੀ ਸੈਲਸੀਅਸ 'ਤੇ ਸੈੱਟ ਕਰ ਦਿੱਤਾ ਤੇ ਉਸ ਨੂੰ ਦਿਨ-ਰਾਤ ਲਗਾਤਾਰ ਚਾਲੂ ਰੱਖਿਆ। ਕੈਰੀ ਨੇ ਦੱਸਿਆ ਕਿ ਘਰ ਦਾ ਮਾਹੌਲ ਇਬੀਜ਼ਾ ਵਰਗਾ ਗਰਮ ਹੋ ਗਿਆ ਸੀ ਪਰ ਉਸ ਨੂੰ ਖੁਸ਼ੀ ਸੀ ਕਿ ਇਸ ਦਾ ਮੋਟਾ ਬਿਲ ਉਸ ਦੇ ਐਕਸ-ਬੁਆਏਫ੍ਰੈਂਡ ਨੂੰ ਹੀ ਭਰਨਾ ਪੈਣਾ ਸੀ।
ਜਦੋਂ ਉਸ ਦੇ ਐਕਸ ਨੇ ਆਪਣੇ ਗੰਦੇ ਕੱਪੜੇ ਧੋਣ ਲਈ ਕਿਹਾ, ਤਾਂ ਕੈਰੀ ਨੇ ਉਸ ਦੇ ਮਹਿੰਗੇ ਡਿਜ਼ਾਇਨਰ ਬ੍ਰਾਂਡੇਡ ਅੰਡਰਵੀਅਰ ਲਾਂਡਰੀ ਵਿੱਚ ਪਾਉਣ ਦੀ ਬਜਾਏ ਸਿੱਧੇ ਕੂੜੇਦਾਨ ਵਿੱਚ ਸੁੱਟ ਦਿੱਤੇ। ਜਦੋਂ ਕੈਰੀ ਹਮੇਸ਼ਾ ਲਈ ਉਹ ਘਰ ਛੱਡ ਕੇ ਜਾ ਰਹੀ ਸੀ, ਤਾਂ ਨਿਯਮ ਸੀ ਕਿ ਉਹ ਸਿਰਫ਼ ਉਹੀ ਸਾਮਾਨ ਨਾਲ ਲੈ ਜਾ ਸਕਦੀ ਸੀ ਜਿਸ ਦੇ ਪੈਸੇ ਉਸ ਨੇ ਖੁਦ ਦਿੱਤੇ ਸਨ। ਇਸ ਨਿਯਮ ਦਾ ਫਾਇਦਾ ਉਠਾਉਂਦੇ ਹੋਏ ਕੈਰੀ ਨੇ ਰਸੋਈ ਦੀਆਂ ਅਲਮਾਰੀਆਂ (ਕੈਬਿਨਟ) ਦੇ ਸਾਰੇ ਹੈਂਡਲ ਖੋਲ੍ਹ ਲਏ ਤੇ ਆਪਣੇ ਨਾਲ ਲੈ ਗਈ। ਜਦੋਂ ਉਸ ਦੇ ਐਕਸ ਨੇ ਹੈਂਡਲ ਵਾਪਸ ਮੰਗੇ, ਤਾਂ ਕੈਰੀ ਨੇ ਸਾਫ਼ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਇਹ ਉਸ ਨੇ ਆਪ ਖਰੀਦੇ ਸਨ।
ਕੈਰੀ ਅਨੁਸਾਰ ਉਸ ਸਮੇਂ ਇਹ ਸਭ ਗੁੱਸੇ ਵਿੱਚ ਕੀਤਾ ਗਿਆ ਸੀ ਪਰ ਇਸ ਅਨੋਖੇ ਤਰੀਕੇ ਨੇ ਉਸ ਨੂੰ ਆਪਣੇ ਅੰਦਾਜ਼ ਵਿੱਚ ਬ੍ਰੇਕਅੱਪ ਦੇ ਦੁੱਖ ਤੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ। ਇਹ ਘਟਨਾ ਹੁਣ ਇੰਟਰਨੈੱਟ 'ਤੇ ਖੂਬ ਚਰਚਾ ਦਾ ਵਪਾਰ ਬਣੀ ਹੋਈ ਹੈ।
