ਮੰਗਲਵਾਰ ਨੂੰ ਵੀ ਜਾਰੀ ਰਹਿਣਗੇ ਪ੍ਰਦਰਸ਼ਨ ! ਫਰਾਂਸ ''ਚ ਹੋਰ ਖ਼ਰਾਬ ਹੋਏ ਹਾਲਾਤ
Monday, Oct 05, 2026 - 05:15 PM (IST)
ਇੰਟਰਨੈਸ਼ਨਲ ਡੈਸਕ- ਫ਼ਰਾਂਸ 'ਚ ਵਿਦਿਆਰਥੀਆਂ ਵੱਲੋਂ ਸਕੂਲਾਂ 'ਚ ਸੁਧਾਰ ਅਤੇ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਕੀਤੇ ਜਾ ਰਹੇ ਦੇਸ਼ ਪੱਧਰੀ ਪ੍ਰਦਰਸ਼ਨਾਂ ਕਾਰਨ ਸੋਮਵਾਰ ਨੂੰ ਦੇਸ਼ ਦੇ ਲਗਭਗ 500 ਸੈਕੰਡਰੀ ਸਕੂਲ ਬੰਦ ਰਹੇ। ਮੰਗਲਵਾਰ ਨੂੰ ਵੀ ਇਨ੍ਹਾਂ ਪ੍ਰਦਰਸ਼ਨਾਂ ਨੂੰ ਜਾਰੀ ਰੱਖਣ ਦੀ ਯੋਜਨਾ ਬਣਾਈ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਈ ਥਾਂਈਂ ਹਿੰਸਕ ਝੜਪਾਂ, ਭੰਨ੍ਹ-ਤੋੜ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਫ਼ਰਾਂਸ ਦੇ ਸਿੱਖਿਆ ਮੰਤਰੀ ਇਡੁਆਰਡ ਗੇਫਰੇ ਅਨੁਸਾਰ, ਪ੍ਰਦਰਸ਼ਨਾਂ ਤੋਂ ਪ੍ਰਭਾਵਿਤ ਹੋਏ 735 ਸਕੂਲਾਂ 'ਚੋਂ 24 ਸਕੂਲਾਂ ਨੂੰ ਅੱਗ ਲੱਗਣ ਤੇ ਭੰਨ੍ਹਤੋੜ ਦੀਆਂ ਘਟਨਾਵਾਂ ਸਾਹਮਣੇ ਆਈਂ ਹਨ। ਹੁਣ ਤੱਕ ਸਿੱਖਿਆ ਮੰਤਰਾਲੇ ਦੇ 78 ਸਟਾਫ਼ ਮੈਂਬਰ ਜ਼ਖ਼ਮੀ ਹੋ ਚੁੱਕੇ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਡਸਟਬਿਨਾਂ ਨੂੰ ਅੱਗ ਲਗਾਈ ਗਈ, ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਪੁਲਸ 'ਤੇ ਪੱਥਰਬਾਜ਼ੀ ਕੀਤੀ ਗਈ। ਸਥਿਤੀ 'ਤੇ ਕਾਬੂ ਪਾਉਣ ਲਈ ਪੁਲਸ ਨੇ ਅੱਥਰੂ ਗੈਸ, ਰਬੜ ਦੀਆਂ ਗੋਲੀਆਂ ਅਤੇ ਲਾਠੀਚਾਰਜ ਦਾ ਸਹਾਰਾ ਲਿਆ।
ਜ਼ਿਕਰਯੋਗ ਹੈ ਕਿ ਇਹ ਵਿਰੋਧ ਪ੍ਰਦਰਸ਼ਨ 2 ਹਫ਼ਤੇ ਪਹਿਲਾਂ ਫ਼ਰਾਂਸ ਦੇ 'ਕਰੇਤੇਈ' ਸਥਿਤ ਸੇਂਟ-ਐਕਸੂਪੇਰੀ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਇਆ ਸੀ, ਜਿੱਥੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਕਮੀ ਅਤੇ ਬਿਲਡਿੰਗ ਦੀ ਖ਼ਸਤਾ ਹਾਲਤ ਖ਼ਿਲਾਫ਼ ਹੜਤਾਲ ਕੀਤੀ ਸੀ। ਕੁਝ ਹੀ ਦਿਨਾਂ 'ਚ ਇਹ ਪ੍ਰਦਰਸ਼ਨ ਪੂਰੇ ਦੇਸ਼ 'ਚ ਫੈਲ ਗਿਆ।
ਇਹ ਵੀ ਪੜ੍ਹੋ- 'ਨਮਾਜ਼ ਪੜ੍ਹਨ ਦੇ ਬਹਾਨੇ ਉੱਠਿਆ ਤੇ..!' 174 ਲੋਕਾਂ ਦੀ ਜਾਨ ਬਚਾਉਣ ਵਾਲੇ ਸਮਿਤ ਮਛਾਰ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਇਨ੍ਹਾਂ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਦੀਆਂ ਅਹਿਮ ਮਮੰਗਾਂ 'ਚ ਸਕੂਲ ਦੀਆਂ ਖ਼ਸਤਾਹਾਲ ਬਿਲਡਿੰਗਾਂ ਦੀ ਮੁਰੰਮਤ, ਸਕੂਲਾਂ ਵਿੱਚ ਮੋਬਾਈਲ ਫੋਨਾਂ 'ਤੇ ਲਗਾਈ ਗਈ ਪਾਬੰਦੀ ਨੂੰ ਖ਼ਤਮ ਕਰਨਾ ਤੇ ਅਧਿਆਪਕਾਂ ਦੀ ਗਿਣਤੀ ਵਧਾਉਣਾ ਸ਼ਾਮਲ ਹਨ।
ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਦੇ ਨੁਮਾਇੰਦਿਆਂ ਦੀ ਸਰਕਾਰੀ ਅਧਿਕਾਰੀਆਂ ਨਾਲ ਬੈਠਕ ਹੋਈ ਸੀ, ਜਿਸ 'ਚ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ।
ਗ੍ਰਹਿ ਮੰਤਰੀ ਲੋਰੈਂਟ ਨੂਨੇਜ਼ ਨੇ ਪੁਲਸ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਪੁਲਸ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਕਰਦੀ ਹੈ, ਪਰ ਹਿੰਸਾ ਅਤੇ ਭੰਨਤੋੜ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਪੁਲਸ 'ਤੇ ਲੱਗੇ ਨਸਲੀ ਵਿਤਕਰੇ ਅਤੇ ਬਿਨਾਂ ਵਜ੍ਹਾ ਬਲ ਪ੍ਰਯੋਗ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ।
ਇਹ ਵੀ ਪੜ੍ਹੋ- ਦੁਨੀਆ 'ਤੇ ਇਕ ਹੋਰ ਪਲੇਗ ਦਾ ਖ਼ਤਰਾ ! ਲੈਬ ਟੈਕਨੀਸ਼ੀਅਨ ਦੀ ਮੌਤ ਮਗਰੋਂ ਸੈਂਕੜੇ ਲੋਕ Quarantine
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
