ਫੇਸਬੁੱਕ ’ਚ ਗਲਤੀ ਲੱਭ ਕੇ ਭਾਰਤੀ ਹੈਕਰ ਨੇ ਕਮਾਏ 23.63 ਲੱਖ

Tuesday, Dec 03, 2019 - 11:50 PM (IST)

ਫੇਸਬੁੱਕ ’ਚ ਗਲਤੀ ਲੱਭ ਕੇ ਭਾਰਤੀ ਹੈਕਰ ਨੇ ਕਮਾਏ 23.63 ਲੱਖ

ਨਵੀਂ ਦਿੱਲੀ (ਇੰਟ.)—ਇਕ ਭਾਰਤੀ ਹੈਕਰ ਰਾਹੁਲ ਕੰਕਰਾਲੇ ਨੇ ਫੇਸਬੁੱਕ ਦੀ ਵੱਡੀ ਗਲਤੀ ਨੂੰ ਸਾਹਮਣੇ ਲਿਆਂਦਾ ਹੈ। ਰਾਹੁਲ ਸ਼ਿਰਡੀ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਕੰਪਿਊਟਰ ਸਾਇੰਸ ’ਚ ਡਿਪਲੋਮਾ ਕੀਤਾ ਹੈ। ਫੇਸਬੁੱਕ ਨੇ ਇਸ ਖਾਮੀ ਨੂੰ ਹੁਣ ਠੀਕ ਕਰ ਲਿਆ ਹੈ ਅਤੇ ਉਸ ਨੇ ਇਸ ਦੇ ਬਦਲੇ ਰਾਹੁਲ ਨੂੰ 33000 ਡਾਲਰ (ਲਗਭਗ 23.63 ਲੱਖ ਰੁਪਏ) ਦਾ ਇਨਾਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਦੀ ਇਹ ਖਾਮੀ ਐਂਡ੍ਰਾਇਡ ਸਮਾਰਟਫੋਨ ’ਚ ਸੀ। ਫੇਸਬੁੱਕ ਪਰਮਿਸ਼ਨਜ਼ ’ਚ ਖਾਮੀ ਨੂੰ ਉਸ ਨੇ ਬੇਲਾਰੂਸ ਦੇ ਇਕ ਹੈਕਰ ਦਮਿੱਤਰੀ ਨਾਲ ਮਿਲ ਕੇ ਲੱਭਿਆ ਹੈ। ਰਾਹੁਲ ਦਾ ਕਹਿਣਾ ਹੈ ਕਿ ਫੇਸਬੁੱਕ ਦੀ ਮੁੱਖ ਐਪ ’ਚ ਪਰਮਿਸ਼ਨ ਨੂੰ ਲੈ ਕੇ ਕੁਝ ਗਲਤੀਆਂ ਸਨ, ਜਿਸ ਦੀ ਵਜ੍ਹਾ ਨਾਲ ਕਿਸੇ ਫੇਸਬੁੱਕ ਯੂਜ਼ਰ ਨੂੰ ਬਿਨਾਂ ਉਸ ਦੀ ਪਰਮਿਸ਼ਨ ਦੇ ਵੀਡੀਓ ਕਾਲ ਕੀਤੀ ਜਾ ਸਕਦੀ ਸੀ।


author

Karan Kumar

Content Editor

Related News