ਖ਼ੇਤੀ ਕਰਦਿਆਂ ਹੋਈ ''ਗ਼ਲਤੀ'' ਪਈ ਮਹਿੰਗੀ, 15 ਮਹੀਨਿਆਂ ਤਕ ਪਿਤਾ ਨੂੰ ਵੇਖਣ ਨੂੰ ਤਰਸਦੇ ਰਹੇ 4 ਬੱਚੇ

Sunday, May 07, 2023 - 06:04 AM (IST)

ਖ਼ੇਤੀ ਕਰਦਿਆਂ ਹੋਈ ''ਗ਼ਲਤੀ'' ਪਈ ਮਹਿੰਗੀ, 15 ਮਹੀਨਿਆਂ ਤਕ ਪਿਤਾ ਨੂੰ ਵੇਖਣ ਨੂੰ ਤਰਸਦੇ ਰਹੇ 4 ਬੱਚੇ

ਪੱਛਮੀ ਬੰਗਾਲ (ਭਾਸ਼ਾ): ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦਾ ਇਕ ਕਿਸਾਨ ਕੌਮਾਂਤਰੀ ਸਰਹੱਦ ਨੇੜੇ ਖੇਤਾਂ ਵਿਚ ਕੰਮ ਕਰਦਿਆਂ ਗ਼ਲਤੀ ਨਾਲ ਬੰਗਲਾਦੇਸ਼ ਦੀ ਹੱਦ ਵਿਚ ਦਾਖ਼ਲ ਹੋ ਗਿਆ ਤੇ 15 ਮਹੀਨੇ ਗੁਆਂਢੀ ਦੇਸ਼ ਵਿਚ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਘਰ ਪਰਤਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਹੁਣ ਵਿਸ਼ਵ ਕੱਪ 'ਚ ਭਾਰਤ-ਪਾਕਿ ਮੈਚ 'ਤੇ ਵੀ ਖਦਸ਼ਾ! PCB ਨੇ ਜੈ ਸ਼ਾਹ ਤੋਂ ਇਸ ਗੱਲ ਲਈ ਮੰਗੀ 'ਲਿਖਤੀ ਗਾਰੰਟੀ'

ਉਨ੍ਹਾਂ ਕਿਹਾ ਕਿ ਛਪਰਾ ਪੁਲਸ ਥਾਣਾ ਖੇਤਰ ਦੇ ਬ੍ਰਹਮਨਗਰ ਵਾਸੀ ਨਾਸਿਰ ਸ਼ੇਖ ਖੇਤ ਵਿਚ ਕੰਮ ਕਰਦੇ ਹੋਏ ਗ਼ਲਤੀ ਨਾਲ ਬੰਗਲਾਦੇਸ਼ ਦੀ ਹੱਦ ਵਿਚ ਦਾਖ਼ਲ ਹੋ ਗਏ ਤੇ ਉਨ੍ਹਾਂ ਨੂੰ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਨੇ ਫੜ ਲਿਆ। ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੌਮਾਂਤਰੀ ਸਰਹੱਦ 'ਤੇ ਕਈ ਇਲਾਕਿਆਂ ਵਿਚ ਤਾਰਾਂ ਨਾ ਹੋਣ ਕਾਰਨ ਲੋਕ ਅਕਸਰ ਅਣਜਾਣੇ ਵਿਚ ਇਕ-ਦੂਜੇ ਦੇ ਖੇਤਰ ਵਿਚ ਆ ਜਾਂਦੇ ਹਨ। ਸ਼ੇਖ ਨੇ ਕਿਹਾ ਕਿ ਉਨ੍ਹਾਂ ਨੂੰ ਬੀ.ਜੀ.ਬੀ. ਵੱਲੋਂ ਪੁਲਸ ਨੂੰ ਸੌਂਪ ਦਿੱਤਾ ਗਿਆ ਤੇ ਬਾਅਦ ਵਿਚ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ 2 ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ। ਹਾਲਾਂਕੀ ਕਈ ਸਮੱਸਿਆਵਾਂ ਕਾਰਨ, ਉਨ੍ਹਾਂ ਨੂੰ ਤਕਰੀਬਨ 15 ਮਹੀਨਿਆਂ ਤਕ ਉੱਥੇ ਰਹਿਣਾ ਪਿਆ ਤੇ ਬੰਗਲਾਦੇਸ਼ ਵਿਚ ਭਾਰਤੀ ਹਾਈ ਕਮਿਸ਼ਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਹੀ ਆਪਣੇ ਦੇਸ਼ ਪਰਤ ਸਕੇ। 

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਮੁਖਤਾਰ ਅੰਸਾਰੀ ਦਾ ਸਾਥੀ ਮੋਹਾਲੀ ਤੋਂ ਗ੍ਰਿਫ਼ਤਾਰ, UP ਸਰਕਾਰ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ

'ਬੰਗਲਾਦੇਸ਼ 'ਚ ਚੰਗਾ ਰਿਹਾ ਵਤੀਰਾ'

ਗੇਦੇ ਚੈੱਕ ਪੋਸਟ 'ਤੇ ਬੀ.ਜੀਬ.ਬੀ. ਨੇ ਉਨ੍ਹਾਂ ਨੂੰ ਬੀ.ਐੱਸ.ਐੱਫ. ਨੂੰ ਸੌਂਪ ਦਿੱਤਾ। ਨਾਸਿਰ ਸ਼ੇਖ ਦੇ ਭਰਾ ਸਿਰਾਜ ਉਨ੍ਹਾਂ ਨੂੰ ਲੈਣ ਲਈ ਇਕ ਸਥਾਨਕ ਪੰਚਾਇਤ ਮੈਂਬਰ ਦੇ ਨਾਲ ਚੈੱਕ ਪੋਸਟ 'ਤੇ ਗਏ। ਨਾਸਿਰ ਸ਼ੇਖ ਨੇ ਕਿਹਾ ਕਿ, "ਮੈਨੂੰ ਚੰਗਾ ਲੱਗ ਰਿਹਾ ਹੈ ਕਿ ਮੈਂ 15 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਘਰ ਪਰਤ ਸਕਿਆ। ਬੰਗਲਾਦੇਸ਼ ਵਿਚ ਰਹਿਣ ਦੌਰਾਨ ਮੇਰੇ ਨਾਲ ਚੰਗਾ ਵਤੀਰਾ ਰਿਹਾ।" ਨਾਸਿਰ ਦੇ ਚਾਰ ਬੱਚੇ ਹਨ, ਜਦਕਿ ਉਨ੍ਹਾਂ ਦੀ ਪਤਨੀ ਦੀ ਮੌਤ ਤਕਰੀਬਨ 7 ਸਾਲ ਪਹਿਲਾਂ ਹੋ ਗਈ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News