ਭਾਰਤੀ ਡਾਕਟਰ ਨੇ ਦੁਬਈ ''ਚ ਜਨਮ ਤੋਂ ਵਿਕਾਰ ਔਰਤ ਨੂੰ ਕੀਤਾ ਠੀਕ

Wednesday, Jun 07, 2017 - 02:25 AM (IST)

ਦੁਬਈ — ਸੰਯੁਕਤ ਅਰਬ ਅਮੀਰਾਤ 'ਚ ਇਕ ਭਾਰਤੀ ਡਾਕਟਰ ਨੇ ਬ੍ਰਿਟਿਸ਼ ਔਰਤ ਦੇ ਲੱਕ 'ਚ ਜਨਮ ਤੋਂ ਦਿੱਕਤ ਨੂੰ 58 ਸਾਲ ਬਾਅਦ ਸਫਲਤਾਪੂਰਵਕ ਸਹੀ ਕਰ ਦਿੱਤਾ। ਔਰਤ ਦੇ ਰੀਡ ਦੀ ਹੱਡੀ ਸਹੀ ਥਾਂ 'ਤੇ ਨਾ ਹੋਣ ਕਾਰਨ ਉਸ ਨੂੰ ਰੋਜ਼ਾਨਾ ਦੇ ਕੰਮ ਕਰਨ 'ਚ ਵੀ ਮੁਸ਼ਕਿਲ ਆਉਂਦੀ ਸੀ। ਇਕ ਮੀਡੀਆ ਰਿਪੋਰਟ 'ਚ ਮੰਗਲਵਾਰ ਨੂੰ ਦੱਸਿਆ ਕਿ ਆਮ ਤੌਰ 'ਤੇ ਜਨਮ ਅਤੇ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ 'ਚ ਸਾਹਮਣੇ ਆਉਣ ਵਾਲੀ ਜਨਮਜਾਤ ਸਥਿਤੀ 'ਤੇ ਮਰੀਜ਼ ਨੇ ਜ਼ਿੰਦਗੀ 'ਚ ਇਸ ਤੋਂ ਪਹਿਲਾਂ ਕਦੇ ਧਿਆਨ ਵੀ ਨਹੀਂ ਦਿੱਤਾ। ਇਸ ਦਿੱਕਤ ਕਾਰਨ ਔਰਤ ਨੂੰ ਤੁਰਨ-ਫਿਰਨ ਅਤੇ ਪੌੜੀਆਂ ਚੱੜਣ ਅਤੇ ਹੋਰਨਾਂ ਆਮ ਗਤੀਵਿਧੀਆਂ ਕਰਨ 'ਚ ਵੀ ਮੁਸ਼ਕਿਲ ਆਉਂਦੀ ਸੀ। ਸਰਜਰੀ 'ਚ ਬੇਹੱਦ ਘੱਟ ਚੀਰ-ਫਾੜ ਕੀਤੀ ਗਈ ਅਤੇ 24 ਘੰਟਿਆਂ ਦੇ ਅੰਦਰ ਮਰੀਜ਼ ਬਿਨ੍ਹਾਂ ਕਿਸੇ ਦਰਦ ਦੇ ਤੁਰਨ-ਫਿਰਨ 'ਚ ਸਮਰਥ ਸੀ। ਐਸਟਰ ਹਸਪਤਾਲ ਮਨਖੂਲ 'ਚ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਮੰਜੂਨਾਥ ਗਾਨੀਗਾ ਸ਼੍ਰੀਨਿਵਾਸਿਆ ਨੇ ਸਭ ਤੋਂ ਪਹਿਲਾਂ ਮਰੀਜ਼ ਦੇ ਸੱਜੇ ਪਾਸੇ ਤੋਂ ਲੱਕ ਦੀ ਹੱਡੀ ਨੂੰ ਖਿਸਕਿਆ ਹੋਇਆ ਪਾਇਆ। ਉਨ੍ਹਾਂ ਨੇ ਕਿਹਾ, ''ਅਜਿਹਾ ਆਮ ਤੌਰ 'ਤੇ ਨਹੀਂ ਹੁੰਦਾ ਕਿ ਇਹ ਸਥਿਤੀ ਇੰਨੇ ਸਮੇਂ ਤੱਕ ਕਿਸੇ ਦੇ ਵੱਸ 'ਚ ਨਾ ਆਵੇ।''


Related News