ਭਾਰਤੀ ਕ੍ਰਿਕਟ ਟੀਮ ਸਮੇਤ ਵੱਡੇ ਨੇਤਾਵਾਂ 'ਤੇ ਹਮਲੇ ਦਾ ਖਤਰਾ, ਸੁਰੱਖਿਆ ਵਧਾਉਣ ਦੇ ਨਿਰਦੇਸ਼

Tuesday, Oct 29, 2019 - 03:15 PM (IST)

ਭਾਰਤੀ ਕ੍ਰਿਕਟ ਟੀਮ ਸਮੇਤ ਵੱਡੇ ਨੇਤਾਵਾਂ 'ਤੇ ਹਮਲੇ ਦਾ ਖਤਰਾ, ਸੁਰੱਖਿਆ ਵਧਾਉਣ ਦੇ ਨਿਰਦੇਸ਼

ਨਵੀਂ ਦਿੱਲੀ— ਬੰਗਲਾਦੇਸ਼ ਖਿਲਾਫ 3 ਨਵੰਬਰ ਤੋਂ ਦਿੱਲੀ 'ਚ ਸ਼ੁਰੂ ਹੋ ਰਹੀ ਭਾਰਤ ਦੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਤੇ ਉਸ ਤੋਂ ਬਾਅਦ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਾ ਹੈ। ਆਗਾਮੀ ਟੀ-20 ਸੀਰੀਜ਼ 'ਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਰੋਹਿਤ ਸ਼ਰਮਾ ਨੂੰ ਕਪਤਾਨੀ ਸੌਂਪੀ ਗਈ ਹੈ। ਅਜਿਹੇ 'ਚ ਪਹਿਲੇ ਟੀ-20 ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਭਾਰਤੀ ਟੀਮ 'ਤੇ ਹਮਲੇ ਦਾ ਖਤਰਾ ਦੱਸਿਆ ਜਾ ਰਿਹਾ ਹੈ।
PunjabKesari
ਦਰਅਸਲ, ਇਕ ਸੂਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਇਕ ਚਿੱਠੀ ਮਿਲੀ ਹੈ, ਜਿਸ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਟੀਮ ਖਾਸ ਕਰਕੇ ਵਿਰਾਟ ਕੋਹਲੀ ਖਤਰੇ ਦੀ ਸੂਚੀ 'ਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੁਲਸ ਦੇ ਸੂਤਰਾਂ ਮੁਤਾਬਕ ਚਿੱਠੀ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਅਮਿਤ ਸ਼ਾਹ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਆਡਵਾਨੀ, ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਪ੍ਰਮੁੱਖ ਮੋਹਨ ਭਾਗਵਤ ਦੇ ਨਾਂ ਵੀ ਸ਼ਾਮਲ ਹਨ। ਇਸ ਖਤਰੇ ਦੇ ਬਾਅਦ ਦਿੱਲੀ ਪੁਲਸ ਚੌਕੰਨੀ ਹੋ ਗਈ ਹੈ ਅਤੇ ਇਨ੍ਹਾਂ ਸਾਰੀਆਂ ਹਸਤੀਆਂ ਦੀ ਸੁਰੱਖਿਆ ਵਧਾਉਣ ਨੂੰ ਕਿਹਾ ਗਿਆ ਹੈ।


author

Tarsem Singh

Content Editor

Related News