ਪੰਜਾਬ: ''ਆਪ'' ਆਗੂ ਦੇ ਘਰ ''ਤੇ ''ਬੰਬ'' ਹਮਲਾ! ਵੇਖੋ ਹਮਲੇ ਦੀ Live ਵੀਡੀਓ
Sunday, Aug 31, 2025 - 01:21 PM (IST)

ਮਲੋਟ (ਜੁਨੇਜਾ)- ਮਲੋਟ ਉਪ-ਮੰਡਲ ਦੇ ਪਿੰਡ ਫ਼ਤਹਿਪੁਰ ਮੰਨੀਆਂ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਘਰ ’ਤੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - Breaking News: ਹੜ੍ਹਾਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਪਿੰਡ ਫ਼ਤਹਿਪੁਰ ਮੰਨੀਆਂ ਦੇ ਇਕ ਨੌਜਵਾਨ ਨੇ ਆਪਣੇ ਇੰਸਟਾਗ੍ਰਾਮ ਪੇਜ’ ਤੇ ਇਕ ਵੀਡੀਓ ਪਾਈ ਹੈ, ਜਿਸ ਵਿਚ ਬੋਤਲਾਂ ਦੇ ਪੈਟਰੋਲ ਬੰਬ ਸੁੱਟੇ ਜਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ‘‘ਆਹ ਵੇਖ ਲਓ, ਮੈਂ ਸਾਡੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਦੇ ਘਰੇ ਪੈਟਰੋਲ ਬੰਬ ਸੁੱਟੇ ਹਨ। ਮੈਂ ਹੌਲੀ ਸੁੱਟੇ ਹਨ, ਜਿਸ ਕਰਕੇ ਇਹ ਠੀਕ ਚੱਲੇ ਨਹੀਂ ਪਰ ਅਜੇ ਇਸ ਨੂੰ ਡੈਮੋ ਵਿਖਾਇਆ ਹੈ। ਜੇ ਮੇਰੇ ਪੈਸੇ ਨਾ ਮੋੜੇ ਤਾਂ ਕੱਲ ਨੂੰ ਇਸ ਦੇ ਘਰ ਗੋਲੀਆਂ ਚਲਾਵਾਗਾਂ।’’ ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਸਿਰਫ਼ ਕੁਝ ਘੰਟੇ ਬਾਕੀ! ਨਾ ਕੀਤਾ ਇਹ ਕੰਮ ਤਾਂ ਫ਼ਿਰ ਪੈ ਸਕਦੈ ਪਛਤਾਉਣਾ
ਉੱਧਰ ਸਰਪੰਚ ਕੁਲਵਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਇਸ ਲੜਕੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ। ਇਸ ਦਾ ਪਿਓ ਮੇਰਾ ਜਾਣਕਾਰ ਹੈ। ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮਾਮਲੇ 'ਤੇ ਲੰਬੀ ਪੁਲਸ ਦੇ ਮੁੱਖ ਅਫ਼ਸਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ’ਤੇ ਵੀਡੀਓ ਵੇਖੀ ਹੈ ਪਰ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8