ਗਡਕਰੀ ਨੇ ਸਮੀਖਿਆ ਮੀਟਿੰਗ ਮਗਰੋਂ ਲਿਆ ਐਕਸ਼ਨ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ''ਚ ਸੜਕਾਂ ਦੀ ਮੁਰੰਮਤ ਕਰਵਾਉਣ ਦੇ ਹੁਕਮ
Thursday, Sep 11, 2025 - 11:01 AM (IST)

ਨੈਸ਼ਨਲ ਡੈਸਕ : ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ 'ਚ ਭਾਰੀ ਬਾਰਸ਼, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗਾਂ ਨੂੰ ਹੋਏ ਨੁਕਸਾਨ ਬਾਰੇ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੰਤਰਾਲੇ ਦੇ ਰਾਜ ਮੰਤਰੀ ਹਰਸ਼ ਮਲਹੋਤਰਾ ਸਮੇਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਗਡਕਰੀ ਨੇ ਸਾਰੀਆਂ ਸੜਕਾਂ 'ਤੇ ਤੁਰੰਤ ਕੰਮ ਸ਼ੁਰੂ ਕਰਨ ਤੇ ਉਨ੍ਹਾਂ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ...ਦਰਦਨਾਕ ! ਇਮਾਰਤ ਦਾ ਇੱਕ ਹਿੱਸਾ ਡਿੱਗਣ ਨਾਲ ਇੱਕ ਔਰਤ ਦੀ ਮੌਤ, ਨੂੰਹ ਜ਼ਖਮੀ
ਇਸ ਦੌਰਾਨ ਗਡਕਰੀ ਨੇ ਭਾਰੀ ਬਾਰਸ਼ ਅਤੇ ਬੱਦਲ ਫਟਣ ਕਾਰਨ ਰਾਜਮਾਰਗਾਂ ਨੂੰ ਹੋਏ ਭਾਰੀ ਨੁਕਸਾਨ ਦੇ ਲੰਬੇ ਸਮੇਂ ਤੇ ਥੋੜ੍ਹੇ ਸਮੇਂ ਦੇ ਦੋਵੇਂ ਹੱਲ ਲੱਭਣ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ 'ਚ ਨੁਕਸਾਨੇ ਗਏ ਅਤੇ ਪ੍ਰਭਾਵਿਤ ਖੇਤਰ ਵਿੱਚ ਤੁਰੰਤ ਆਵਾਜਾਈ ਸ਼ੁਰੂ ਕਰਨ 'ਤੇ ਚਰਚਾ ਹੋਈ। ਮੀਟਿੰਗ 'ਚ ਢਲਾਣ ਸਥਿਰਤਾ ਦਾ ਸਥਾਈ ਹੱਲ ਲੱਭਣ 'ਤੇ ਵੀ ਚਰਚਾ ਹੋਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8