ਅਫ਼ਸਰ ਬੀਬੀਆਂ ਨੂੰ ਮਿਲਿਆ ਸਥਾਈ ਕਮੀਸ਼ਨ, ਕਿਹਾ- ਇਹ ਸਾਡੇ ਲਈ ਮਾਣ ਦੀ ਗੱਲ

12/15/2020 4:49:57 PM

ਨਵੀਂ ਦਿੱਲੀ- ਭਾਰਤੀ ਫ਼ੌਜ 'ਚ ਹੁਣ ਅਫ਼ਸਰ ਬੀਬੀਆਂ ਨੂੰ ਸਥਾਈ ਕਮੀਸ਼ਨ ਮਿਲਣਾ ਸ਼ੁਰੂ ਹੋ ਗਿਆ ਹੈ। ਲੈਫਟੀਨੈਂਟ ਕਰਨਲ ਅਰਥੀ ਤਿਵਾੜੀ ਅਤੇ ਲੈਫਟੀਨੈਂਟ ਕਰਨਲ ਰੋਹਿਨਾ ਵਰਗੀਜ਼ ਉਨ੍ਹਾਂ ਅਫ਼ਸਰ ਬੀਬੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਸਥਾਈ ਕਮੀਸ਼ਨ ਮਿਲਿਆ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ 'ਤੇ ਘਮਾਸਾਣ ਦਰਮਿਆਨ ਭਲਕੇ ਹੋਵੇਗੀ ਮੋਦੀ ਕੈਬਨਿਟ ਦੀ ਬੈਠਕ

ਲੈਫਟੀਨੈਂਟ ਕਰਨਲ ਅਰਥੀ ਤਿਵਾੜੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਨੂੰ ਸਥਾਈ ਕਮੀਸ਼ਨ ਦਿੱਤਾ ਹੈ ਅਤੇ ਇਹ ਮਾਣ ਵਾਲੀ ਗੱਲ ਹੈ। ਮੈਂ ਸਾਰਿਆਂ ਦੀ ਸ਼ੁਕਰਗੁਜ਼ਾਰ ਹਾਂ। ਮਾਨਸਿਕਤਾ ਬਦਲ ਗਈ ਹੈ ਅਤੇ ਇਹ ਜਾਰੀ ਰਹੇਗਾ। ਮੈਨੂੰ ਉਮੀਦ ਹੈ ਕਿ ਇਹ ਅੱਗੇ ਵੀ ਚੱਲੇਗਾ, ਕਿਉਂਕਿ ਇਹ ਨਿਰੰਤਰ ਪ੍ਰਕਿਰਿਆ ਹੈ।

ਇਹ ਵੀ ਪੜ੍ਹੋ : ਕਿਸਾਨੀ ਘੋਲ: ਸਿੰਘੂ ਸਰਹੱਦ 'ਤੇ ਪ੍ਰਦਰਸ਼ਨ 'ਚ ਸ਼ਾਮਿਲ ਹੋ ਸਕਦੀਆਂ ਨੇ 2000 ਤੋਂ ਵਧੇਰੇ ਕਿਸਾਨ ਬੀਬੀਆਂ

ਉੱਥੇ ਹੀ ਕਰਨਲ ਰੋਹਿਨਾ ਦਾ ਕਹਿਣਾ ਹੈ,''ਮੈਂ ਕਿਸੇ ਤੋਂ ਪਿੱਛੇ ਨਹੀਂ ਹਾਂ। ਅਸੀਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਪ੍ਰਵਾਨਗੀ ਪ੍ਰਾਪਤ ਕੀਤੀ ਹੈ। ਸਾਡੇ ਸੀਨੀਅਰਾਂ ਸਮੇਤ ਸਾਰੇ ਲੋਕਾਂ ਦੇ ਕਈ ਸਾਲਾਂ ਦੀਆਂ ਕੋਸ਼ਿਸ਼ਾਂ ਦਾ ਫਲ ਮਿਲਿਆ ਹੈ। ਅਸੀਂ ਬਰਾਬਰ ਹਾਂ। ਅਸੀਂ ਸਮਾਨ ਕੋਸ਼ਿਸ਼ਾਂ ਅਤੇ ਸਮਾਨ ਸਮਰਪਣ ਨਾਲ ਕੰਮ ਕਰਦੇ ਹਾਂ।''

ਨੋਟ : ਇਸ ਬਦਲੀ ਮਾਨਸਿਕਤਾ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor DIsha