ਯੂਕ੍ਰੇਨ ਲਈ ਰਾਹਤ ਸਮੱਗਰੀ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਰੋਮਾਨੀਆ ਰਵਾਨਾ

Wednesday, Mar 02, 2022 - 11:32 AM (IST)

ਯੂਕ੍ਰੇਨ ਲਈ ਰਾਹਤ ਸਮੱਗਰੀ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਰੋਮਾਨੀਆ ਰਵਾਨਾ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਹਵਾਈ ਫ਼ੌਜ ਦਾ ਇਕ ਸੀ-17 ਗਲੋਬਮਾਸਟਰ ਜਹਾਜ਼ ਯੂਕ੍ਰੇਨ ਲਈ ਰਾਹਤ ਸਮੱਗਰੀ ਲੈ ਕੇ ਬੁੱਧਵਾਰ ਸਵੇਰੇ ਰੋਮਾਨੀਆ ਲਈ ਰਵਾਨਾ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਜਹਾਜ਼ 'ਚ ਰੋਮਾਨੀਆ ਤੋਂ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਏ ਜਾਣ ਦੀ ਵੀ ਉਮੀਦ ਹੈ, ਜੋ ਯੁੱਧ ਪ੍ਰਭਾਵਿਤ ਯੂਕ੍ਰੇਨ ਤੋਂ ਕਿਸੇ ਤਰ੍ਹਾਂ ਸਰਹੱਦ ਪਾਰ ਕਰ ਕੇ ਰੋਮਾਨੀਆ ਪਹੁੰਚਣ 'ਚ ਸਫ਼ਲ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰੋਮਾਨੀਆ ਲਈ ਤੜਕੇ ਇਕ ਜਹਾਜ਼ ਰਵਾਨਾ ਹੋਇਆ। ਭਾਰਤ ਨੇ ਮਨੁੱਖੀ ਮਦਦ ਦੇ ਤੌਰ 'ਤੇ ਯੂਕ੍ਰੇਨ ਨੂੰ ਪੋਲੈਂਡ ਦੇ ਰਸਤੇ ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਦੀ ਪਹਿਲੀ ਖੇਪ ਮੰਗਲਵਾਰ ਨੂੰ ਭੇਜੀ ਸੀ।

PunjabKesari

ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਯੂਕ੍ਰੇਨ ਦੀਆਂ ਸਰਹੱਦਾਂ 'ਤੇ ਨਜ਼ਦੀਕੀ ਮਨੁੱਖੀ ਸਥਿਤੀ ਨਾਲ ਨਜਿੱਠਣ ਲਈ ਯੂਕ੍ਰੇਨ ਨੂੰ ਰਾਹਤ ਸਮੱਗਰੀ ਦੀ ਪਹਿਲੀ ਖੇਪ ਮੰਗਲਵਾਰ ਨੂੰ ਭੇਜੀ ਜਾਵੇਗੀ। ਦੱਸਣਯੋਗ ਹੈ ਕਿ ਰੂਸ ਦੇ ਯੂਕ੍ਰੇਨ 'ਤੇ ਹਮਲਾ ਕਰਨ ਤੋਂ ਬਾਅਦ ਉੱਥੇ ਕਈ ਤਰ੍ਹਾਂ ਦੇ ਮਨੁੱਖੀ ਸੰਕਟ ਨਾਲ ਨਜਿੱਠਣ 'ਚ ਮਦਦ ਲਈ ਭਾਰਤ ਨੇ ਯੂਕ੍ਰੇਨ ਨੂੰ ਰਾਹਤ ਸਮੱਗਰੀ ਭੇਜਣ ਦਾ ਫ਼ੈਸਲਾ ਕੀਤਾ ਹੈ। ਯੂਕ੍ਰੇਨ 'ਚ ਰੂਸ ਦੀ 24 ਫਰਵਰੀ ਤੋਂ ਸ਼ੁਰੂ ਹੋਈ ਫ਼ੌਜ ਮੁਹਿੰਮ ਨਾਲ ਉੱਥੇ ਕਈ ਭਾਰਤੀ ਨਾਗਰਿਕ ਵੀ ਫਸ ਗਏ ਹਨ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ 'ਆਪਰੇਸ਼ਨ ਗੰਗਾ' ਦੇ ਅਧੀਨ ਵਿਸ਼ੇਸ਼ ਜਹਾਜ਼ ਸੇਵਾ ਚਲਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News