ਪਹਿਲੀ ਵਾਰ ਕੇਦਾਰਘਾਟੀ ''ਚ ਉਤਰਿਆ ਸ਼ਕਤੀਸ਼ਾਲੀ ''ਚਿਨੂਕ'', ਆਪਣੇ ਨਾਲ ਲੈ ਗਿਆ ਕ੍ਰੈਸ਼ ਹੋਏ ਜਹਾਜ਼ ਦਾ ਮਲਬਾ (ਵੀਡੀਓ)

Saturday, Oct 17, 2020 - 02:03 PM (IST)

ਨੈਸ਼ਨਲ ਡੈਸਕ- ਭਾਰਤੀ ਹਵਾਈ ਫੌਜ ਨੇ ਅੱਜ ਯਾਨੀ ਸ਼ਨੀਵਾਰ ਨੂੰ ਆਪਣੇ ਸ਼ਕਤੀਸ਼ਾਲੀ ਮਾਲਵਾਹਕ ਹੈਲੀਕਾਪਟਰ ਚਿਨੂਕ ਕੇਦਾਰਘਾਟੀ 'ਚ ਉਤਾਰਿਆ। ਚਿਨੂਕ ਨੇ ਐੱਮ.ਆਈ.17 ਦੇ ਮਲਬੇ ਨੂੰ ਲੈਣ ਲਈ ਪਹਿਲੀ ਵਾਰ ਉਤਰਾਖੰਡ ਦੇ ਕੇਦਾਰਨਾਥ 'ਚ ਲੈਂਡਿੰਗ ਕੀਤੀ। ਉਹ ਕ੍ਰੈਸ਼ ਹੈਲੀਕਾਪਟਰ ਨੂੰ ਆਪਣੇ ਨਾਲ ਦਿੱਲੀ ਲੈ ਗਿਆ। ਇਸ ਪ੍ਰਕਿਰਿਆ ਦੌਰਾਨ ਕਈ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।

ਦਰਅਸਲ 14 ਅਪ੍ਰੈਲ 2018 'ਚ ਗੁਪਤਕਾਸ਼ੀ ਤੋਂ ਸਾਮਾਨ ਲੈ ਕੇ ਕੇਦਾਰਨਾਥ ਆ ਰਿਹਾ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਉਸ ਸਮੇਂ ਹੈਲੀਕਾਪਟਰ 'ਚ 6 ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਬਚ ਗਏ ਸਨ। ਇਸ ਜਹਾਜ਼ ਦੇ ਮਲਬੇ ਨੂੰ ਚੁੱਕਣ ਲਈ ਚਿਨੂਕ ਨੂੰ ਇੱਥੇ ਉਤਾਰਿਆ ਗਿਆ। ਇਸ ਲੈਂਡਿੰਗ ਲਈ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਇਕ ਵਿਸ਼ੇਸ਼ ਹੈਲੀਪੈਡ ਤਿਆਰ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਕੇਦਾਰਨਾਥ ਧਾਮ 'ਚ ਮੁੜ ਨਿਰਮਾਣ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਐੱਮ.ਆਈ-26 ਹੈਲੀਪੈਡ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਚਿਨੂਕ ਜਹਾਜ਼ ਭਾਰੀ ਮਸ਼ੀਨਾਂ ਨੂੰ ਇੱਥੇ ਪਹੁੰਚਾਉਣ 'ਚ ਮਦਦ ਕਰੇਗਾ। ਕੇਦਾਰਨਾਥ ਧਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰਾਜੈਕਟ ਦੇ ਅਧੀਨ ਕੰਮ ਕੀਤੇ ਜਾ ਰਹੇ ਹਨ। ਧਾਮ 'ਚ ਮੁੜ ਨਿਰਮਾਣ ਦਾ ਕੰਮ ਤਿੰਨ ਪੜਾਵਾਂ 'ਚ ਹੋਣਾ ਹੈ। ਪਹਿਲੇ ਪੜਾਅ ਦਾ ਕੰਮ ਲਗਭਗ ਪੂਰੇ ਹੋਣ ਵਾਲੇ ਹਨ। ਦੂਜੇ ਪੜਾਅ ਅਕਤੂਬਰ ਤੋਂ ਸ਼ੁਰੂ ਕੀਤਾ ਜਾਵੇਗਾ। ਅਜਿਹੇ 'ਚ ਇਨ੍ਹਾਂ ਕੰਮਾਂ 'ਚ ਤੇਜ਼ੀ ਲਿਆਉਣ ਲਈ ਭਾਰੀ ਮਸ਼ੀਨਾਂ ਨੂੰ ਧਾਮ 'ਚ ਪਹੁੰਚਾਇਆ ਜਾਣਾ ਜ਼ਰੂਰੀ ਹੈ।


DIsha

Content Editor

Related News