ਅਵੰਤੀਪੋਰਾ ''ਚ ਭਾਰਤੀ ਹਵਾਈ ਫੌਜ ਦਾ ਵਾਹਨ ਹਾਦਸੇ ਦਾ ਸ਼ਿਕਾਰ, 2 ਜਵਾਨਾਂ ਦੀ ਮੌਤ

Thursday, Apr 04, 2019 - 05:48 PM (IST)

ਅਵੰਤੀਪੋਰਾ ''ਚ ਭਾਰਤੀ ਹਵਾਈ ਫੌਜ ਦਾ ਵਾਹਨ ਹਾਦਸੇ ਦਾ ਸ਼ਿਕਾਰ, 2 ਜਵਾਨਾਂ ਦੀ ਮੌਤ

ਅਵੰਤੀਪੋਰਾ— ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਭਾਰਤੀ ਹਵਾਈ ਫੌਜ ਦੇ ਕਰਮਚਾਰੀਆਂ ਨੂੰ ਲਿਜਾ ਰਿਹਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 2 ਜਵਾਨਾਂ ਦੀ ਮੌਤ ਹੋ ਗਈ। ਇਕ ਨਿਊਜ਼ ਏਜੰਸੀ ਅਨੁਸਾਰ ਅਵੰਤੀਪੋਰਾ 'ਚ ਹਵਾਈ ਫੌਜ ਦਾ ਆਪਰੇਸ਼ਨਲ ਬੇਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਫੌਜ ਨੇ ਇਕ ਘਟਨਾ ਨੂੰ ਲੈ ਕੇ ਜਾਂਚ ਕਰਨ ਦੀ ਗੱਲ ਕਹੀ ਹੈ। 

ਹਾਦਸੇ 'ਚ ਮਾਰੇ ਗਏ 2 ਭਾਰਤੀ ਹਵਾਈ ਫੌਜ ਕਰਮਚਾਰੀਆਂ ਦੀ ਪਛਾਣ ਸਕਵਾਰਡਨ ਲੀਡਰ ਰਾਕੇਸ਼ ਪਾਂਡੇ ਅਤੇ ਕਾਪੋਰਲ ਅਜੇ ਕੁਮਾਰ ਦੇ ਰੂਪ 'ਚ ਕੀਤੀ ਗਈ ਹੈ। ਇਕ ਅਧਿਕਾਰੀ ਅਤੇ ਇਕ ਏਅਰਮੈਨ ਸਮੇਤ 2 ਹੋਰ ਕਰਮਚਰੀ ਵੀ ਜ਼ਖਮੀ ਹੋਏ ਹਨ ਅਤੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।


author

DIsha

Content Editor

Related News