ਭਾਰਤ 5 ਸਾਲ ’ਚ ਬਣੇਗਾ ਤੀਜੀ ਵੱਡੀ ਅਰਥਵਿਵਸਥਾ : ਰਾਜਨਾਥ

Tuesday, May 07, 2019 - 11:25 PM (IST)

ਗੋਡਾ– ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਹੈ ਕਿ ਆਉਂਦੇ 5 ਸਾਲ ਦੌਰਾਨ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਮੰਗਲਵਾਰ ਇਥੇ ਇਕ ਚੋਣ ਜਲਸੇ ਵਿਚ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿਕਾਸ ਦੇ ਕੰਮ ਕਰ ਕੇ ਲੋਕਾਂ ਦੇ ਮਨ ਵਿਚ ਭਰੋਸਾ ਪੈਦਾ ਕਰਨ ਵਿਚ ਸਮਰੱਥ ਹੋਈ ਹੈ। ਪਿਛਲੇ 4 ਸਾਲ ਦੌਰਾਨ ਸਰਕਾਰ ਨੇ ਦੇਸ਼ ਵਿਚ 1 ਕਰੋੜ 30 ਲੱਖ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਏ ਹਨ। ਆਉਂਦੇ 5 ਤੋਂ 7 ਸਾਲ ਦੌਰਾਨ ਦੇਸ਼ ਵਿਚ ਕੋਈ ਵੀ ਪਰਿਵਾਰ ਗਰੀਬੀ ਦੀ ਰੇਖਾ ਤੋਂ ਹੇਠਾਂ ਨਹੀਂ ਹੋਵੇਗਾ। ਭਾਜਪਾ ਨੇ ਆਪਣੇ 5 ਸਾਲ ਦੇ ਰਾਜਕਾਲ ਦੌਰਾਨ ਸਾਢੇ 7 ਕਰੋੜ ਲੋਕਾਂ ਨੂੰ ਗਰੀਬੀ ਦੀ ਰੇਖਾ ਤੋਂ ਉਪਰ ਚੁੱਕਿਆ ਹੈ। 12 ਕਰੋੜ ਲੋਕਾਂ ਨੂੰ ਗੈਸ ਸਿਲੰਡਰ ਮੁਹੱਈਆ ਕਰਵਾਏ ਹਨ।


Inder Prajapati

Content Editor

Related News