‘ਭਾਰਤ 2031 ਤੱਕ ਹੋਵੇਗਾ ‘ਅਪਰ ਮਿਡਲ-ਇਨਕਮ’ ਵਾਲਾ ਦੇਸ਼, 7 ਲੱਖ ਕਰੋੜ ਡਾਲਰ ਦੀ ਹੋ ਜਾਵੇਗੀ ਅਰਥਵਿਵਸਥਾ’

Thursday, Mar 07, 2024 - 10:09 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਇਕਾਨਮੀ ਦੀ ਰਫ਼ਤਾਰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਦੁਨੀਆ ਮੰਦੀ ਦੀ ਲਪੇਟ ’ਚ ਹੈ। ਇਸ ਤੇਜ਼ੀ ਅੱਗੇ ਹਰ ਕੋਈ ਬੌਣਾ ਨਜ਼ਰ ਆ ਰਿਹਾ ਹੈ। ਫਿਰ ਭਾਵੇਂ ਉਹ ਚੀਨ ਹੋਵੇ ਜਾਂ ਅਮਰੀਕਾ। ਯੂਰਪੀ ਦੇਸ਼ ਤਾਂ ਕਿਤੇ ਦਿਖਾਈ ਹੀ ਨਹੀਂ ਦੇ ਰਹੇ ਹਨ। ਭਾਰਤ ਦੇ ਭਵਿੱਖ ਨੂੰ ਲੈ ਕੇ ਜੋ ਅੰਦਾਜ਼ਾ ਸਾਹਮਣੇ ਆ ਰਿਹਾ ਹੈ, ਉਸ ਨਾਲ ਦੇਸ਼ ’ਚ ਵੱਖਰਾ ਹੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਕੁਝ ਦਿਨ ਪਹਿਲਾਂ ਮੂਡੀਜ਼ ਨੇ ਆਪਣੇ ਅੰਦਾਜ਼ੇ ’ਚ ਕਿਹਾ ਸੀ ਕਿ ਦੇਸ਼ ਦੀ ਇਕਨਾਮੀ ਦੀ ਰਫ਼ਤਾਰ 7 ਫ਼ੀਸਦੀ ਰਹਿ ਸਕਦੀ ਹੈ। ਹੁਣ ਜੋ ਅੰਦਾਜ਼ਾ ਆਇਆ ਹੈ ਉਹ ਕ੍ਰਿਸਿਲ ਦਾ ਹੈ, ਜਿਸ ਨੇ ਮੌਜੂਦਾ ਵਿੱਤੀ ਸਾਲ ਲਈ ਆਪਣਾ ਅੰਦਾਜ਼ਾ 6.8 ਫ਼ੀਸਦੀ ਰੱਖਿਆ ਹੈ। ਕ੍ਰਿਸਿਲ ਦਾ ਮੰਨਣਾ ਹੈ ਕਿ ਸਾਲ 2031 ਤੱਕ ਦੇਸ਼ ‘ਅਪਰ ਮਿਡਲ ਇਨਕਮ ਵਾਲਾ’ ਦੇਸ਼ ਬਣ ਜਾਵੇਗਾ। ਨਾਲ ਹੀ ਭਾਰਤ ਦੀ ਇਕਾਨਮੀ ਦਾ ਸਾਈਜ਼ ਵੀ 7 ਲੱਖ ਕਰੋੜ ਡਾਲਰ ਭਾਵ 580 ਲੱਖ ਕਰੋੜ ਰੁਪਏ ਤੋਂ ਵੱਧ ਹੋਵੇਗਾ। ਭਾਵ ਭਾਰਤ ਦਾ ਕੋਈ ਤੋੜ ਨਹੀਂ ਹੋਵੇਗਾ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਕ੍ਰਿਸਿਲ ਰੇਟਿੰਗਜ਼ ਨੇ ਆਪਣੀ ‘ਇੰਡੀਆ ਆਊਟਲੁਕ’ ਰਿਪੋਰਟ ’ਚ ਕਿਹਾ ਕਿ ਇੰਡੀਅਨ ਇਕਾਨਮੀ ਨੂੰ ਘਰੇਲੂ ਢਾਂਚਾਗਤ ਸੁਧਾਰਾਂ ਅਤੇ ਚੱਕਰੀ ਹਾਲਾਤ ਦੀ ਹਮਾਇਤ ਮਿਲੇਗੀ ਅਤੇ ਇਹ ਸਾਲ 2031 ਤੱਕ ਤੀਜੀ ਸਭ ਤੋਂ ਵੱਡੀ ਇਕਾਨਮੀ ਬਣਨ ਲਈ ਆਪਣੀਆਂ ਵਾਧੇ ਦੀਆਂ ਸੰਭਾਵਨਾਵਾਂ ਨੂੰ ਕਾਇਮ ਰੱਖਣ ਦੇ ਨਾਲ ਉਸ ’ਚ ਸੁਧਾਰ ਵੀ ਕਰ ਸਕਦੀ ਹੈ। ਇਸ ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ’ਚ ਆਸ ਤੋਂ ਬਿਹਤਰ 7.6 ਫੀਸਦੀ ਵਾਧਾ ਰਹਿਣ ਪਿੱਛੋਂ ਭਾਰਤ ਦੀ ਰੀਅਲ ਜੀ. ਡੀ. ਪੀ. ਗ੍ਰੋਥ ਵਿੱਤੀ ਸਾਲ 2024-25 ’ਚ ਥੋੜ੍ਹੀ ਮੱਧਮ ਹੋ ਕੇ 6.8 ਫੀਸਦੀ ਰਹਿਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ - Facebook-Instagram ਦਾ ਸਰਵਰ 2 ਘੰਟੇ ਬੰਦ ਹੋਣ ਕਾਰਨ ਮਾਰਕ ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ

7 ਸਾਲ ’ਚ ਕਿੰਨੀ ਹੋਵੇਗੀ ਇਕਾਨਮੀ?
ਰਿਪੋਰਟ ਕਹਿੰਦੀ ਹੈ ਕਿ ਅਗਲੇ 7 ਵਿੱਤੀ ਸਾਲਾਂ (2024-25 ਤੋਂ 2030-31) ’ਚ ਭਾਰਤੀ ਇਕਾਨਮੀ 5 ਟ੍ਰਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਕੇ 7 ਲੱਖ ਕਰੋੜ ਡਾਲਰ ਦੇ ਨੇੜੇ ਪਹੁੰਚ ਜਾਵੇਗੀ। ਕ੍ਰਿਸਿਲ ਨੇ ਕਿਹਾ ਕਿ ਇਸ ਮਿਆਦ ’ਚ 6.7 ਫ਼ੀਸਦੀ ਦਾ ਅੰਦਾਜ਼ਾ ਐਵਰੇਜ ਗ੍ਰੋਥ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਇਕਾਨਮੀ ਬਣਾ ਦੇਵੇਗੀ ਅਤੇ 2030-31 ਤੱਕ ਇਸ ਦੀ ਪ੍ਰਤੀ ਵਿਅਕਤੀ ਆਮਦਨ ਵੀ ਉੱਚ-ਮੱਧ ਆਮਦਨ ਸਮੂਹ ਤੱਕ ਪੁੱਜ ਜਾਵੇਗੀ। ਭਾਰਤ ਫਿਲਹਾਲ 3.6 ਲੱਖ ਕਰੋੜ ਡਾਲਰ ਜੀ. ਡੀ. ਪੀ. ਨਾਲ ਦੁਨੀਆ ਦੀ 5ਵੀਂ ਵੱਡੀ ਇਕਾਨਮੀ ਹੈ। ਇਸ ਦੇ ਅੱਗੇ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਹੈ।

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ

ਕੀ ਹੁੰਦਾ ਹੈ ਅੱਪਰ ਮਿਡਲ ਇਨਕਮ ਵਾਲਾ ਦੇਸ਼?
ਕ੍ਰਿਸਿਲ ਨੂੰ ਆਸ ਹੈ ਕਿ ਵਿੱਤੀ ਸਾਲ 2030-31 ਤੱਕ ਭਾਰਤੀ ਅਰਥਵਿਵਸਥਾ ਦਾ ਸਾਈਜ਼ 6.7 ਲੱਖ ਕਰੋੜ ਡਾਲਰ ਤੱਕ ਪੁੱਜ ਜਾਵੇਗਾ। ਉਸ ਸਮੇਂ ਤੱਕ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਵੀ ਵੱਧ ਕੇ 4500 ਅਮਰੀਕੀ ਡਾਲਰ ਤੱਕ ਪੁੱਜ ਜਾਵੇਗੀ ਅਤੇ ਭਾਰਤ ਉੱਚ-ਮੱਧ ਆਮਦਨ ਵਾਲੇ ਦੇਸ਼ਾਂ ਦੇ ਸਮੂਹ ’ਚ ਸ਼ਾਮਲ ਹੋ ਜਾਵੇਗਾ। ਵਿਸ਼ਵ ਬੈਂਕ ਦੀ ਪਰਿਭਾਸ਼ਾ ਮੁਤਾਬਕ ਉੱਚ-ਮੱਧ ਆਮਦਨ ਵਾਲੇ ਦੇਸ਼ ਉਹ ਹਨ, ਜਿਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ 4,000-12,000 ਅਮਰੀਕੀ ਡਾਲਰ ਵਿਚਾਲੇ ਹੈ। ਕ੍ਰਿਸਿਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਅਮੀਸ਼ ਮਹਿਤਾ ਨੇ ਕਿਹਾ ਕਿ ਵਿੱਤੀ ਸਾਲ 2030-31 ਤੱਕ ਭਾਰਤ ਤੀਜੀ ਵੱਡੀ ਇਕਾਨਮੀ ਅਤੇ ਉੱਚ-ਮੱਧ ਆਮਦਨ ਵਾਲਾ ਦੇਸ਼ ਹੋਵੇਗਾ, ਜੋ ਘਰੇਲੂ ਖਪਤ ਲਈ ਇਕ ਵੱਡਾ ਹਾਂਪੱਖੀ ਪੱਖ ਹੋਵੇਗਾ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News