ਦੇਸ਼ ਵਿਚ ਜਲਦੀ ਲਗਾਏ ਜਾਣਗੇ 12 ਹੋਰ ਪ੍ਰਮਾਣੂ ਪਲਾਂਟ : ਡੀ.ਏ.ਈ. ਮੁਖੀ

04/23/2019 11:34:26 PM

ਮੁੰਬਈ— ਦੇਸ਼ ਵਿਚ ਜਲਦੀ ਹੀ 12 ਹੋਰ ਪ੍ਰਮਾਣੂ ਪਲਾਂਟ ਲਗਾਏ ਜਾਣਗੇ ਤਾਂ ਕਿ ਬਿਜਲੀ ਦੀ ਸਥਿਤੀ ਵਿਚ ਸੁਧਾਰ ਹੋਵੇ ਅਤੇ ਉਦਯੋਗਾਂ ਤੇ ਰਿਹਾਇਸ਼ੀ ਵਰਤੋਂ ਲਈ ਬਿਜਲੀ ਦੀ ਲਗਾਤਾਰ ਸਪਲਾਈ ਯਕੀਨੀ ਕੀਤੀ ਜਾ ਸਕੇ। ਪ੍ਰਮਾਣ ਊਰਜਾ ਵਿਭਾਗ (ਡੀ. ਏ. ਈ.) ਦੇ ਸਕੱਤਰ ਕੇ. ਐੱਨ. ਵਿਆਸ ਦੇ ਹਵਾਲੇ ਨਾਲ ਵਿਭਾਗ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।

ਵਿਆਸ ਭਾਰਤ ਦੇ ਪ੍ਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਵੀ ਹਨ। ਉਨ੍ਹਾਂ ਨੇ ਹਾਲ ਹੀ ਵਿਚ ਰੂਸ ਦੇ ਸੋਚੀ ਵਿਚ ਰੋਸਤਮ ਸਟੇਟ ਐਟਮੀ ਐਲਰਜੀ ਕਾਰਪੋਰੇਸ਼ਨ ਵਲੋਂ ਸਪਾਂਸਰਡ 11ਵੇਂ ਕੌਮਾਂਤਰੀ ਫੋਰਮ ਐਟਮ ਐਕਸਪੋ 2019 ਵਿਚ ਹਿੱਸਾ ਲਿਆ ਸੀ। ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਪ੍ਰਮਾਣੂ ਟੈਕਨਾਲੋਜੀ ਵੱਖ-ਵੱਖ ਉਪਯੋਗਾਂ ਰਾਹੀਂ ਜੀਵਨ ਨੂੰ ਬੇਹਤਰ ਬਣਉੁਣ ਵਿਚ ਮਦਦ ਕਰਦੀ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਪ੍ਰਮਾਣ ਪ੍ਰੋਗਰਾਮ ਦੇ ਸੰਸਥਾਪਕ ਹੋਮੀ ਜਹਾਂਗੀਰ ਭਾਬਾ ਨੇ ਕਲਪਨਾ ਕੀਤੀ ਸੀ ਕਿ ਪ੍ਰਮਾਣੂ ਤਕਨੀਕ ਬਹੁਤ ਹੀ ਜ਼ਰੂਰੀ ਹੋਣ ਵਾਲੀ ਹੈ ਅਤੇ ਨਾ ਸਿਰਫ ਬਿਜਲੀ ਦੇ ਖੇਤਰ ਵਿਚ ਸਗੋਂ ਹੋਰਨਾਂ ਖੇਤਰਾਂ ਵਿਚ ਜੀਵਨ ਦੀ ਬੇਹਤਰੀ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਵਿਆਸ ਨੇ ਕਿਹਾ ਕਿ ਭਾਰਤ ਦੇ ਸਵਦੇਸ਼ੀ ਪ੍ਰਮਾਣ ਊਰਜਾ ਪ੍ਰੋਗਰਾਮ ਦਾ ਪਹਿਲਾ ਪੜਾਅ ਹੁਣ ਪਰਿਪਕ ਹੋ ਚੁੱਕਾ ਹੈ ਅਤੇ 18 ਪ੍ਰੈੱਸ ਰਾਈਜ਼ਡ ਹੈਵੀ ਵਾਟਰ ਰਿਐਕਟਰਸ (ਟੀ. ਐੱਚ. ਡਬਲਯੂ. ਆਰ. ਐੱਸ.) ਕੰਮ ਕਰ ਰਹੇ ਹਨ।


Inder Prajapati

Content Editor

Related News