ਭਾਰਤ 6 ਨਵੇਂ ‘ਏ. ਕੇ.-630 ਏਅਰ ਡਿਫੈਂਸ ਗਨ ਸਿਸਟਮ’ ਖਰੀਦੇਗਾ, ਪਾਕਿ ਸਰਹੱਦ ’ਤੇ ਹੋਵੇਗੀ ਤਾਇਨਾਤੀ

Sunday, Oct 05, 2025 - 11:31 AM (IST)

ਭਾਰਤ 6 ਨਵੇਂ ‘ਏ. ਕੇ.-630 ਏਅਰ ਡਿਫੈਂਸ ਗਨ ਸਿਸਟਮ’ ਖਰੀਦੇਗਾ, ਪਾਕਿ ਸਰਹੱਦ ’ਤੇ ਹੋਵੇਗੀ ਤਾਇਨਾਤੀ

ਨੈਸ਼ਨਲ ਡੈਸਕ : ਮਿਸ਼ਨ ‘ਸੁਦਰਸ਼ਨ ਚੱਕਰ’ ਅਧੀਨ ਭਾਰਤੀ ਫੌਜ ਨੇ 6 ‘ਏ. ਕੇ.-630 ਏਅਰ ਡਿਫੈਂਸ ਗਨ ਸਿਸਟਮ’ ਖਰੀਦਣ ਲਈ ਟੈਂਡਰ ਜਾਰੀ ਕੀਤਾ ਹੈ। ਇਸ ਨੂੰ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਹ ਸਿਸਟਮ ਇਕ 30 ਐੱਮ. ਐੱਮ. ਮਲਟੀ-ਬੈਰਲ ਮੋਬਾਈਲ ਏਅਰ ਡਿਫੈਂਸ ਗਨ ਹੈ, ਜੋ ਦੁਸ਼ਮਣ ਦੇ ਡਰੋਨ ਤੇ ਮਿਜ਼ਾਈਲਾਂ ਨੂੰ ਡੇਗਣ ਦੇ ਸਮਰੱਥ ਹੈ।
‘ਏ. ਕੇ.-630 ਗਨ ਸਿਸਟਮ’ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਰਫਤਾਰ ਤੇ ਸ਼ੁੱਧਤਾ ਹੈ। ਇਹ ਸਿਸਟਮ ਪ੍ਰਤੀ ਮਿੰਟ ਲੱਗਭਗ 3,000 ਰਾਊਂਡ ਫਾਇਰ ਕਰ ਸਕਦਾ ਹੈ। ਇਸ ਦੀ ਮਾਰ ਕਰਨ ਦੀ ਸਮਰੱਥਾ ਲਗਭਗ 4 ਕਿਲੋਮੀਟਰ ਹੈ। ਇਸ ਦਾ ਮਤਲਬ ਇਹ ਹੈ ਕਿ ਦੁਸ਼ਮਣ ਦਾ ਕੋਈ ਵੀ ਡਰੋਨ, ਰਾਕੇਟ ਜਾਂ ਮੋਰਟਾਰ ਸਰਹੱਦ ’ਤੇ ਪਹੁੰਚਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ ਜਾਵੇਗਾ। ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਇਸ ਦੀ ਤਾਇਨਾਤੀ ਹੋਵੇਗੀ। ਇਸ ਗਨ ਸਿਸਟਮ ਨੂੰ ਇਕ ਟ੍ਰੇਲਰ ’ਤੇ ਲਾਇਆ ਜਾਵੇਗਾ ਤੇ ਇਕ ਉੱਚ-ਮੋਬਿਲਿਟੀ ਵਾਹਨ ਰਾਹੀਂ ਖਿੱਚਿਆ ਜਾਵੇਗਾ। ਇਸ ’ਚ ਇਕ ‘ਆਲ-ਵੈਦਰ ਇਲੈਕਟ੍ਰੋ-ਆਪਟੀਕਲ ਫਾਇਰ ਕੰਟਰੋਲ ਸਿਸਟਮ’ ਹੋਵੇਗਾ ਜੋ ਕਿਸੇ ਵੀ ਮੌਸਮ ’ਚ ਟੀਚੇ ਨੂੰ ਹਾਸਲ ਕਰਨ ਅਤੇ ਇਸ ਨੂੰ ਸਹੀ ਢੰਗ ਨਾਲ ਮਾਰਨ ਦੇ ਯੋਗ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Shubam Kumar

Content Editor

Related News