''ਆਪਣੇ ਹੀ ਲੋਕਾਂ ’ਤੇ ਵਰ੍ਹਾ ਰਿਹਾ ਬੰਬ, ਅਰਥਵਿਵਸਥਾ ’ਤੇ ਦੇਵੇ ਧਿਆਨ..!'' UN ’ਚ ਭਾਰਤ ਨੇ ਪਾਕਿਸਤਾਨ ’ਤੇ ਕੱਸਿਆ ਤੰ
Thursday, Sep 25, 2025 - 10:27 AM (IST)

ਜੇਨੇਵਾ (ਭਾਸ਼ਾ)- ਭਾਰਤ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਹੋਏ ਤਮਾਕੇ ’ਚ 24 ਲੋਕਾਂ ਦੀ ਮੌਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਆਂਢੀ ਮੁਲਕ ਨੂੰ ਅੱਤਵਾਦੀਆਂ ਨੂੰ ਸ਼ਰਣ ਦੇਣ ਅਤੇ ਆਪਣੇ ਹੀ ਲੋਕਾਂ ’ਤੇ ਬੰਬਾਰੀ ਕਰਨ ਦੀ ਬਜਾਏ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਰਿਕਾਰਡ ਸੁਧਾਰਨ ’ਤੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ
ਜੇਨੇਵਾ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਕਸ਼ਿਤਿਜ ਤਿਆਗੀ ਨੇ ਸੰਯੁਕਤ ਰਾਸ਼ਟਰ ’ਚ ਭਾਰਤ ਖਿਲਾਫ ਬੇਬੁਨਿਆਦ ਬਿਆਨਬਾਜ਼ੀ ਲਈ ਪਾਕਿਸਤਾਨੀ ਵਫਦ ਦੀ ਆਲੋਚਨਾ ਕੀਤੀ। ਤਿਆਗੀ ਨੇ ਜੇਨੇਵਾ ’ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ. ਐੱਨ. ਐੱਚ. ਆਰ. ਸੀ.) ਦੇ 60ਵੇਂ ਨਿਯਮਿਤ ਸੈਸ਼ਨ ’ਚ ਮੰਗਲਵਾਰ ਨੂੰ ਕਿਹਾ,‘ਇਕ ਵਫਦ ਭਾਰਤ ਖਿਲਾਫ ਬੇਬੁਨਿਆਦ ਅਤੇ ਭੜਕਾਊ ਬਿਆਨਬਾਜ਼ੀ ਕਰ ਕੇ ਇਸ ਮੰਚ ਦੀ ਦੁਰਵਰਤੋਂ ਕਰ ਰਿਹਾ ਹੈ।”
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਜ਼ਿਕਰ ਕਰਦੇ ਹੋਏ ਤਿਆਗੀ ਨੇ ਪਾਕਿਸਤਾਨ ਨੂੰ ‘ਉਸ ਦੇ ਗੈਰ-ਕਾਨੂੰਨੀ ਕਬਜ਼ੇ’ ਵਾਲੇ ਭਾਰਤੀ ਖੇਤਰ ਨੂੰ ਖਾਲੀ ਕਰਨ ਲਈ ਕਿਹਾ। ਉਨ੍ਹਾਂ ਕਿਹਾ,‘‘ਸਾਡੇ ਖੇਤਰ ’ਤੇ ਗਲਤ ਨਜ਼ਰ ਪਾਉਣ ਦੀ ਬਜਾਏ ਉਨ੍ਹਾਂ ਨੂੰ ਭਾਰਤ ਦੇ ਉਸ ਖੇਤਰ ਨੂੰ ਖਾਲੀ ਕਰਨਾ ਚਾਹੀਦਾ ਹੈ, ਜਿਸ ’ਤੇ ਉਨ੍ਹਾਂ ਨੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ।”
ਇਹ ਵੀ ਪੜ੍ਹੋ: ਮਸ਼ਹੂਰ ਲੋਕ ਗਾਇਕਾ ਪਤੀ ਸਣੇ ਗ੍ਰਿਫਤਾਰ; Youtube 'ਤੇ ਕਰ ਬੈਠੇ ਸੀ ਇਹ ਵੀਡੀਓ ਅਪਲੋਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8