ਭਾਰਤ-ਚੀਨ ਵਿਚਾਲੇ ਚੱਲਣਗੀਆਂ ਸਿੱਧੀਆਂ ਫਲਾਈਟਾਂ ! 5 ਸਾਲ ਬਾਅਦ ਮੁੜ ਸ਼ੁਰੂ ਹੋਵੇਗੀ ਸੇਵਾ
Saturday, Oct 04, 2025 - 04:22 PM (IST)

ਨਵੀਂ ਦਿੱਲੀ : ਪੰਜ ਸਾਲਾਂ ਤੋਂ ਵੀ ਲੰਬੇ ਵਕਫੇ ਤੋਂ ਬਾਅਦ ਭਾਰਤ ਅਤੇ ਚੀਨ ਦਰਮਿਆਨ ਸਿੱਧੀਆਂ ਫਲਾਈਟਾਂ ਇਸ ਮਹੀਨੇ ਦੇ ਅੰਤ ਤੱਕ ਮੁੜ ਸ਼ੁਰੂ ਹੋਣ ਲਈ ਤਿਆਰ ਹਨ। ਵਿਦੇਸ਼ ਮੰਤਰਾਲੇ (MEA) ਨੇ ਵੀਰਵਾਰ ਨੂੰ ਇਸ ਸਬੰਧੀ ਸਮਝੌਤੇ ਦਾ ਐਲਾਨ ਕੀਤਾ ਹੈ, ਜਿਸ ਤਹਿਤ ਸਿੱਧੀਆਂ ਹਵਾਈ ਸੇਵਾਵਾਂ 26 ਅਕਤੂਬਰ 2025 ਦੇ ਤੱਕ ਸ਼ੁਰੂ ਹੋ ਸਕਦੀਆਂ ਹਨ।
ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆਂਗਝੂ ਲਈ ਰੋਜ਼ਾਨਾ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਅਜਿਹਾ ਕਰਨ ਵਾਲਾ ਇਹ ਪਹਿਲਾ ਕੈਰੀਅਰ ਬਣ ਗਿਆ ਹੈ। ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ ਵੀ ਸਾਲ ਖ਼ਤਮ ਹੋਣ ਤੋਂ ਪਹਿਲਾਂ ਦਿੱਲੀ ਅਤੇ ਸ਼ੰਘਾਈ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ
ਸਿੱਧੀਆਂ ਉਡਾਣਾਂ ਮੁੱਖ ਤੌਰ 'ਤੇ ਵਪਾਰ ਅਤੇ ਕਾਰੋਬਾਰ ਲਈ ਯਾਤਰਾ ਦੀ ਉੱਚ ਮੰਗ ਦੇ ਕਾਰਨ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸਿੱਧੀਆਂ ਉਡਾਣਾਂ ਦੀ ਬਹਾਲੀ ਨਾਲ ਯਾਤਰੀਆਂ ਨੂੰ ਵਧੇਰੇ ਵਿਕਲਪ ਮਿਲਣਗੇ ਅਤੇ ਏਅਰਲਾਈਨਾਂ ਵਿਚਕਾਰ ਮੁਕਾਬਲਾ ਵਧੇਗਾ ਜੋ ਕਿ ਆਮ ਤੌਰ 'ਤੇ ਹਵਾਈ ਕਿਰਾਏ ਦੇ ਮਾਮਲੇ ਵਿੱਚ ਖਪਤਕਾਰਾਂ ਲਈ ਲਾਭਦਾਇਕ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਸਿੱਧੀ ਕਨੈਕਟੀਵਿਟੀ ਪਹਿਲਾਂ ਕੋਵਿਡ-19 ਕਾਰਨ ਮੁਅੱਤਲ ਕੀਤੀ ਗਈ ਸੀ ਅਤੇ ਬਾਅਦ ਵਿੱਚ 2020 ਵਿੱਚ LAC 'ਤੇ ਵਿਵਾਦ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਵਿੱਚ ਤਣਾਅ ਕਾਰਨ ਮੁੜ ਸ਼ੁਰੂ ਨਹੀਂ ਹੋ ਸਕੀ ਸੀ। ਹੁਣ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਧਰਨੇ ਸ਼ੁਰੂ ਹੋ ਗਏ ਹਨ ਤਾਂ ਉਮੀਦ ਹੈ ਕਿ ਇਹ ਸਬੰਧ ਲੰਬੇ ਸਮੇਂ ਤੱਕ ਸ਼ਾਂਤਮਈ ਬਣੇ ਰਹਿਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e