ਪਾਕਿਸਤਾਨ ਦਾ F-16 ਡੇਗਣ ਵਾਲੇ ਅਭਿਨੰਦਨ ਨੇ ਛੱਡੀ ਭਾਰਤੀ ਏਅਰ ਫ਼ੋਰਸ ! ਚੁਣਿਆ ਨਵਾਂ ਕਰੀਅਰ

Thursday, Sep 03, 2026 - 10:46 AM (IST)

ਪਾਕਿਸਤਾਨ ਦਾ F-16 ਡੇਗਣ ਵਾਲੇ ਅਭਿਨੰਦਨ ਨੇ ਛੱਡੀ ਭਾਰਤੀ ਏਅਰ ਫ਼ੋਰਸ ! ਚੁਣਿਆ ਨਵਾਂ ਕਰੀਅਰ

ਨੈਸ਼ਨਲ ਡੈਸਕ- ਸਾਲ 2019 'ਚ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਡੇਗਣ ਵਾਲੇ ਭਾਰਤੀ ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੇ ਭਾਰਤੀ ਹਵਾਈ ਫ਼ੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਇੱਕ ਨਿੱਜੀ ਏਅਰਲਾਈਨ ਨਾਲ ਆਪਣੀ ਨਵੇਂ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਲੋਕਲ ਏਅਰਲਾਈਨ 'FLY91' ਨੂੰ ਬਤੌਰ ਕਮਰਸ਼ੀਅਲ ਪਾਇਲਟ ਜੁਆਇਨ ਕਰ ਲਿਆ ਹੈ।

ਜਾਣਕਾਰੀ ਅਨੁਸਾਰ, ਅਭਿਨੰਦਨ ਵਰਧਮਾਨ ਨੇ 31 ਮਾਰਚ ਨੂੰ ਹਵਾਈ ਸੈਨਾ ਤੋਂ ਰਿਟਾਇਰਮੈਂਟ ਲਈ ਸੀ। ਹੁਣ ਉਹ ਪ੍ਰਾਈਵੇਟ ਏਅਰਲਾਈਨ FLY91 'ਚ ਸ਼ਾਮਲ ਹੋ ਕੇ ਕਮਰਸ਼ੀਅਲ ਉਡਾਣਾਂ ਲਈ ਲੋੜੀਂਦੀ ਟ੍ਰੇਨਿੰਗ ਲੈ ਰਹੇ ਹਨ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਹ ATR 72-600 ਵਰਗੇ ਯਾਤਰੀ ਜਹਾਜ਼ ਉਡਾਉਣਗੇ।

ਇਹ ਵੀ ਪੜ੍ਹੋ- ਬੈਨ ਸਟੋਕਸ ਨੇ ਤੋੜ'ਤੇ ਸਾਰੇ ਰਿਕਾਰਡ ! ਬਣ ਗਿਆ ਲੀਗ ਦਾ ਸਭ ਤੋਂ ਮਹਿੰਗਾ ਖਿਡਾਰੀ, ਇਸ ਟੀਮ ਨੇ ਕੀਤਾ ਸਾਈਨ

ਜ਼ਿਕਰਯੋਗ ਹੈ ਕਿ ਸਾਲ 2019 'ਚ ਪਾਕਿਸਤਾਨੀ ਹਵਾਈ ਸੈਨਾ ਨਾਲ ਟਕਰਾਅ ਤੋਂ ਬਾਅਦ ਅਭਿਨੰਦਨ ਵਰਧਮਾਨ ਕਾਫ਼ੀ ਮਸ਼ਹੂਰ ਹੋਏ ਸਨ। ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ਵਿੱਚ, ਭਾਰਤੀ ਹਵਾਈ ਫੌਜ ਨੇ 26 ਫਰਵਰੀ, 2019 ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ।

ਇਸ ਤੋਂ ਬਾਅਦ, ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। 27 ਫਰਵਰੀ ਨੂੰ ਪਾਕਿਸਤਾਨ ਨੇ ਭਾਰਤ 'ਤੇ ਹਮਲੇ ਲਈ ਲੜਾਕੂ ਜਹਾਜ਼ ਤਾਇਨਾਤ ਕੀਤੇ, ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਨੇ ਕਾਰਵਾਈ ਮਗਰੋਂ ਪਿੱਛੇ ਹਟਾ ਦਿੱਤਾ। ਇਸ ਲੜਾਈ ਦੌਰਾਨ, ਅਭਿਨੰਦਨ ਨੇ ਆਪਣੇ ਮਿਗ-21 ਲੜਾਕੂ ਜਹਾਜ਼ ਨਾਲ ਇੱਕ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਨੂੰ ਢੇਰ ਕਰ ਸੁੱਟਿਆ।

ਹਾਲਾਂਕਿ ਇਸ ਕਾਰਵਾਈ ਦੌਰਾਨ ਅਭਿਨੰਦਨ ਦਾ ਆਪਣਾ ਮਿਗ-21 ਵੀ ਕ੍ਰੈਸ਼ ਹੋ ਗਿਆ ਤੇ ਬਾਅਦ 'ਚ ਉਸ ਨੂੰ ਪਾਕਿਸਤਾਨ ਨੇ ਹਿਰਾਸਤ 'ਚ ਲੈ ਲਿਆ ਪਰ ਭਾਰਤ ਸਰਕਾਰ ਦੇ ਦਬਾਅ ਕਾਰਨ 3 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ।ਅਭਿਨੰਦਨ ਦੀ ਬਹਾਦਰੀ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ Ban ! ਲਹਿੰਦੇ ਪੰਜਾਬ ਦੀ ਅਸੈਂਬਲੀ 'ਚ ਮਤਾ ਪਾਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News