ਰਾਘਵ ਚੱਢਾ ਨੇ ਤੰਜ਼ੀਲਾ ਨਾਰਬਾਏਵਾ ਨਾਲ ਕੀਤੀ ਮੁਲਾਕਾਤ,12ਵੇਂ ਬ੍ਰਿਕਸ ਸੰਸਦੀ ਫੋਰਮ ਲਈ ਦਿੱਤਾ ਸੱਦਾ
Saturday, Sep 05, 2026 - 08:03 PM (IST)
ਨੈਸ਼ਨਲ ਡੈਸਕ : ਸੰਸਦ ਮੈਂਬਰ ਰਾਘਵ ਚੱਢਾ ਨੇ ਸਮਰਕੰਦ ਵਿੱਚ ਹੋਈ ਇੱਕ ਅਹਿਮ ਮੁਲਾਕਾਤ ਦੌਰਾਨ ਭਾਰਤ ਅਤੇ ਉਜ਼ਬੇਕਿਸਤਾਨ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਚਰਚਾ ਕੀਤੀ ਗਈ। ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਰਾਘਵ ਚੱਢਾ ਨੇ ਕਿਹਾ ਕਿ ਇਸ ਦੌਰਾਨ ਉਜ਼ਬੇਕਿਸਤਾਨ ਦੀ ਓਲੀ ਮਜਲਿਸ (ਸੈਨੇਟ) ਦੀ ਚੇਅਰਪਰਸਨ ਐੱਚ.ਈ. ਤੰਜ਼ੀਲਾ ਨਾਰਬਾਏਵਾ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ।
ਇਸ ਮੁਲਾਕਾਤ ਦੌਰਾਨ ਚੇਅਰਪਰਸਨ ਤੰਜ਼ੀਲਾ ਨਾਰਬਾਏਵਾ ਨੂੰ 12ਵੇਂ ਬ੍ਰਿਕਸ ਸੰਸਦੀ ਫੋਰਮ ਵਿੱਚ ਸ਼ਾਮਲ ਹੋਣ ਲਈ ਨਿੱਜੀ ਤੌਰ 'ਤੇ ਸੱਦਾ ਦਿੱਤਾ ਗਿਆ। ਇਸ ਵੱਕਾਰੀ ਫੋਰਮ ਦੀ ਮੇਜ਼ਬਾਨੀ ਇਸ ਸਾਲ ਅਕਤੂਬਰ ਵਿੱਚ ਭਾਰਤੀ ਸੰਸਦ ਦੀ ਪ੍ਰਧਾਨਗੀ ਹੇਠ ਦਿੱਲੀ ਵਿਖੇ ਕੀਤੀ ਜਾ ਰਹੀ ਹੈ। ਚੇਅਰਪਰਸਨ ਨੇ ਇਸ ਸੱਦੇ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ।
In Samarkand, I had the opportunity of meeting H.E. Tanzila Narbaeva, Chairperson of the Senate of the Oliy Majlis of Uzbekistan.
— Raghav Chadha (@raghav_chadha) September 5, 2026
It was a pleasure to personally invite her to the 12th BRICS Parliamentary Forum, which will be hosted under the Chairmanship of India Parliament… pic.twitter.com/ipBeSqpyCO
ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਦੇ ਲਗਾਤਾਰ ਵਧ ਰਹੇ ਸਬੰਧਾਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਤੰਜ਼ੀਲਾ ਨਾਰਬਾਏਵਾ ਨੇ ਭਾਰਤ ਪ੍ਰਤੀ ਬਹੁਤ ਹੀ ਨਿੱਘੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਹਾਲ ਹੀ ਵਿੱਚ ਹੋਈ ਸਫਲ ਉਜ਼ਬੇਕਿਸਤਾਨ ਯਾਤਰਾ ਦੀ ਵੀ ਸ਼ਲਾਘਾ ਕੀਤੀ। ਬਿਆਨ ਦੇ ਅਖੀਰ ਵਿੱਚ ਭਾਰਤ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਨ ਦੀ ਉਮੀਦ ਪ੍ਰਗਟਾਈ ਗਈ ਹੈ।
