ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ

Saturday, Sep 05, 2026 - 12:34 PM (IST)

ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ

ਬਿਜ਼ਨੈੱਸ ਡੈਸਕ - ਭਾਰਤ ਦੀਆਂ ਰਵਾਇਤੀ ਖਾਣ-ਪੀਣ ਦੀਆਂ ਆਦਤਾਂ ’ਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਭਾਵ ਦਿਨ ’ਚ 3 ਵਾਰ ਖਾਣਾ ਖਾਣ ਦੀ ਪੁਰਾਣੀ ਵਿਵਸਥਾ ਹੁਣ ਹੌਲੀ-ਹੌਲੀ ਬਦਲ ਰਹੀ ਹੈ। ਬੀਜ਼ੀ ਜੀਵਨਸ਼ੈਲੀ, ਵਧਦੀ ਆਮਦਨ, ਛੋਟੇ ਪਰਿਵਾਰ ਅਤੇ ਸਿਹਤ ਪ੍ਰਤੀ ਵਧਦੀ ਜਾਗਰੂਕਤਾ ਕਾਰਨ ਦਿਨ ਭਰ ਕੁਝ ਨਾ ਕੁਝ ਖਾਣ ਦਾ ਰੁਝਾਨ ਵਧ ਰਿਹਾ ਹੈ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਮਾਰਕੀਟ ਰਿਸਰਚ ਕੰਪਨੀ ਆਈ. ਐੱਮ. ਏ. ਆਰ. ਸੀ. ਦੇ ਅੰਦਾਜ਼ੇ ਮੁਤਾਬਕ ਭਾਰਤ ਦਾ ਸਨੈਕਸ ਬਾਜ਼ਾਰ ਸਾਲ 2025 ’ਚ 50,590 ਕਰੋੜ ਰੁਪਏ ਦਾ ਸੀ। ਇਸ ਦੇ 8.28 ਫੀਸਦੀ ਦੀ ਮਿਸ਼ਰਿਤ ਸਾਲਾਨਾ ਵਾਧਾ ਦਰ ਨਾਲ ਵਧਦੇ ਹੋਏ 2034 ਤੱਕ 1,03,556 ਕਰੋੜ ਰੁਪਏ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਭਾਵ ਅਗਲੇ ਕੁਝ ਸਾਲਾਂ ’ਚ ਇਹ ਬਾਜ਼ਾਰ ਕਰੀਬ ਦੁੱਗਣਾ ਹੋ ਸਕਦਾ ਹੈ।

ਇਹ ਵੀ ਪੜ੍ਹੋ :  ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ

ਅਨਾਜ ’ਤੇ ਖਰਚ ਘਟਿਆ, ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਵਧੀ ਹਿੱਸੇਦਾਰੀ

ਘਰੇਲੂ ਖਪਤ ਖਰਚ ਸਰਵੇਖਣ 2023-24 ਅਨੁਸਾਰ ਗ੍ਰਾਮੀਣ ਭਾਰਤ ’ਚ ਪੀਣ ਵਾਲੇ ਪਦਾਰਥ, ਸਨੈਕਸ ਅਤੇ ਪ੍ਰੋਸੈੱਸਡ ਖੁਰਾਕੀ ਪਦਾਰਥਾਂ ਦੀ ਹਿੱਸੇਦਾਰੀ ਕੁਲ ਖੁਰਾਕੀ ਖਰਚ ’ਚ 9.84 ਫੀਸਦੀ ਰਹੀ। ਸ਼ਹਿਰੀ ਖੇਤਰਾਂ ’ਚ ਇਹ ਅੰਕੜਾ 11.09 ਫੀਸਦੀ ਰਿਹਾ। ਉੱਥੇ ਹੀ ਦਿਹਾਤੀ ਪਰਿਵਾਰਾਂ ਦੇ ਕੁਲ ਖਰਚ ’ਚ ਅਨਾਜ ਅਤੇ ਉਸ ਨਾਲ ਜੁੜੇ ਉਤਪਾਦਾਂ ਦੀ ਹਿੱਸੇਦਾਰੀ ਘਟ ਕੇ 4.99 ਫੀਸਦੀ ਰਹਿ ਗਈ ਹੈ।

ਇਹ ਬਦਲਾਅ ਦੱਸਦਾ ਹੈ ਕਿ ਭਾਰਤੀ ਪਰਿਵਾਰਾਂ ਦੀ ਖੁਰਾਕੀ ਪਸੰਦ ਰਵਾਇਤੀ ਅਨਾਜ ਤੋਂ ਅੱਗੇ ਵਧ ਕੇ ਵਧੇਰੇ ਸੁਵਿਧਾਜਨਕ ਅਤੇ ਤਿਆਰ ਖੁਰਾਕੀ ਪਦਾਰਥਾਂ ਵੱਲ ਜਾ ਰਹੀ ਹੈ।

ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ

ਸਮਾਂ ਬਚਾਉਣ ਲਈ ਸੁਵਿਧਾ ਵਾਲੇ ਖੁਰਾਕੀ ਪਦਾਰਥਾਂ ’ਤੇ ਜ਼ੋਰ

ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ’ਚ ਸਮੇਂ ਦੀ ਕਮੀ ਦੀ ਵੀ ਵੱਡੀ ਭੂਮਿਕਾ ਹੈ। ਘਰ ’ਚ ਖਾਣਾ ਤਿਆਰ ਕਰਨ ’ਚ ਕਾਫੀ ਸਮਾਂ ਖਰਚ ਹੁੰਦਾ ਹੈ। ਅਜਿਹੇ ’ਚ ਪਰਿਵਾਰ ਅਜਿਹੇ ਖੁਰਾਕੀ ਪਦਾਰਥਾਂ ਨੂੰ ਪਹਿਲ ਦੇ ਰਹੇ ਹਨ, ਜਿਨ੍ਹਾਂ ਨੂੰ ਘੱਟ ਸਮੇਂ ’ਚ ਤਿਆਰ ਕੀਤਾ ਜਾ ਸਕੇ ਜਾਂ ਜਿਨ੍ਹਾਂ ਨੂੰ ਸਿੱਧਾ ਖਾਧਾ ਜਾ ਸਕੇ। ਬੱਚਿਆਂ ਦੇ ਭੋਜਨ ’ਚ ਵੀ ਹੁਣ ਸੈਂਡਵਿਚ, ਜੂਸ, ਦਹੀ ਅਤੇ ਪ੍ਰੋਟੀਨ ਵਾਲੇ ਸਨੈਕਸ ਵਰਗੇ ਵੱਖ-ਵੱਖ ਬਦਲ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ

ਪ੍ਰੋਟੀਨ ਵਾਲੇ ਸਨੈਕਸ ਦੀ ਮੰਗ ’ਚ ਜ਼ਬਰਦਸਤ ਉਛਾਲ

ਸਿਹਤ ਨੂੰ ਲੈ ਕੇ ਵਧਦੀ ਜਾਗਰੂਕਤਾ ਨੇ ਸਨੈਕਸ ਬਾਜ਼ਾਰ ਦੀ ਤਸਵੀਰ ਬਦਲ ਦਿੱਤੀ ਹੈ। ਕੁਇੱਕ-ਕਾਮਰਸ ਪਲੇਟਫਾਰਮ ਇੰਸਟਾਮਾਰਟ ਅਨੁਸਾਰ ਪ੍ਰੋਟੀਨ ਵਾਲੇ ਸਨੈਕਸ ਦੀ ਮੰਗ ’ਚ ਕਰੀਬ 300 ਫੀਸਦੀ, ਜਦੋਂਕਿ ਪ੍ਰੋਟੀਨ ਵਾਲੇ ਦਹੀ ਦੀ ਮੰਗ ’ਚ ਕਰੀਬ 280 ਫੀਸਦੀ ਵਾਧਾ ਹੋਇਆ ਹੈ। ਖਪਤਕਾਰ ਹੁਣ ਸਿਰਫ ਸਵਾਦ ਦੀ ਬਜਾਏ ਪੋਸ਼ਣ ’ਤੇ ਵੀ ਧਿਆਨ ਦੇ ਰਹੇ ਹਨ। ਸਰਵੇਖਣ ’ਚ ਸ਼ਾਮਲ ਕਰੀਬ 86 ਫੀਸਦੀ ਲੋਕਾਂ ਨੇ ਪ੍ਰੋਟੀਨ ਨੂੰ ਜ਼ਰੂਰੀ ਮੰਨਿਆ, ਜਦੋਂਕਿ 32 ਫੀਸਦੀ ਲੋਕ ਇਸ ਲਈ ਵਧੇਰੇ ਕੀਮਤ ਦੇਣ ਨੂੰ ਤਿਆਰ ਹਨ।

ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

ਕੁਇੱਕ-ਕਾਮਰਸ ਨੇ ਬਦਲ ਦਿੱਤੀ ਖਰੀਦਦਾਰੀ ਦੀ ਆਦਤ

ਕੁਇੱਕ-ਕਾਮਰਸ ਬਾਜ਼ਾਰ ਵੀ ਸਨੈਕਿੰਗ ਦੀ ਵਧਦੀ ਮੰਗ ਨੂੰ ਰਫਤਾਰ ਦੇ ਰਿਹਾ ਹੈ। ਸਾਲ 2021 ’ਚ ਕਰੀਬ 2,500 ਕਰੋੜ ਰੁਪਏ ਦੇ ਆਲੇ-ਦੁਆਲੇ ਰਿਹਾ ਇਹ ਬਾਜ਼ਾਰ 2025 ’ਚ ਵਧ ਕੇ ਅੰਦਾਜ਼ਨ 59,000 ਤੋਂ 68,000 ਕਰੋੜ ਰੁਪਏ ਤੱਕ ਪਹੁੰਚ ਗਿਆ। 80 ਤੋਂ ਵੱਧ ਸ਼ਹਿਰਾਂ ’ਚ ਬਲਿੰਕਿਟ, ਜ਼ੈਪਟੋ ਅਤੇ ਇੰਸਟਾਮਾਰਟ ਵਰਗੇ ਪਲੇਟਫਾਰਮ ਲੋਕਾਂ ਦੀ ਅਚਾਨਕ ਪੈਦਾ ਹੋਈ ਖਾਣ ਦੀ ਇੱਛਾ ਨੂੰ ਤੁਰੰਤ ਖਰੀਦਦਾਰੀ ’ਚ ਬਦਲ ਰਹੇ ਹਨ।

ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ

ਮਖਾਣਾ ਅਤੇ ਮੋਟੇ ਅਨਾਜ ਨੂੰ ਗਲੋਬਲ ਪਛਾਣ ਦਿਵਾਉਣਾ ਚੁਣੌਤੀ

ਭਾਰਤ ਕੋਲ ਮਖਾਣਾ, ਬਾਜਰਾ, ਰਾਗੀ ਅਤੇ ਮਸਾਲਿਆਂ ਵਰਗੇ ਰਵਾਇਤੀ ਖੁਰਾਕੀ ਪਦਾਰਥਾਂ ਦੀ ਵੱਡੀ ਤਾਕਤ ਹੈ ਪਰ ਇਨ੍ਹਾਂ ਨੂੰ ਗਲੋਬਲ ਖਪਤਕਾਰ ਬ੍ਰਾਂਡ ਬਣਾਉਣ ਦੀ ਚੁਣੌਤੀ ਅਜੇ ਬਣੀ ਹੋਈ ਹੈ। ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਬਰਾਮਦ ਵਿੱਤੀ ਸਾਲ 2024-25 ਦੇ ਕਰੀਬ 70,300 ਕਰੋੜ ਰੁਪਏ ਤੋਂ ਘਟ ਕੇ 2025-26 ’ਚ ਲੱਗਭਗ 68,600 ਕਰੋੜ ਰੁਪਏ ਰਹਿ ਗਈ। ਇਸ ਦੇ ਮੁਕਾਬਲੇ ਦੱਖਣੀ ਕੋਰੀਆ ਦੀ ਖੁਰਾਕੀ ਬਰਾਮਦ ਸਾਲ 2025 ’ਚ ਕਰੀਬ 1.16 ਲੱਖ ਕਰੋੜ ਰੁਪਏ ਰਹੀ। ਇਸ ’ਚ ਇਕੱਲੇ ਤੁਰੰਤ ਤਿਆਰ ਨੂਡਲਜ਼ ਦਾ ਯੋਗਦਾਨ ਕਰੀਬ 12,800 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News