ਭਾਰਤ ਦੀ ਧੀ ਨੇ ਰਚਿਆ ਇਤਿਹਾਸ, ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ 'ਚ ਕਰੇਗੀ ਦੇਸ਼ ਦੀ ਰੱਖਿਆ

Tuesday, Jan 03, 2023 - 05:06 PM (IST)

ਨੈਸ਼ਨਲ ਡੈਸਕ- ਭਾਰਤ ਦੀ ਧੀ ਫਾਇਰ ਐਂਡ ਫਿਊਰੀ ਕਾਪਰਜ਼ ਦੀ ਕੈਪਟਨ ਸ਼ਿਵਾ ਚੌਹਾਨ ਦੇਸ਼ ਦੀ ਪਹਿਲੀ ਅਜਿਹੀ ਮਹਿਲਾ ਅਧਿਕਾਰੀ ਹੈ, ਜੋ ਸਿਆਚਿਨ ਗਲੇਸ਼ੀਅਰ ਦੇ ਸਭ ਤੋਂ ਉੱਚੇ ਯੁੱਧ ਖੇਤਰ 'ਚ ਤਾਇਨਾਤ ਹੈ। ਯੁੱਧ ਖੇਤਰ 'ਚ ਤਾਇਨਾਤ ਹੋ ਕੇ ਭਾਰਤ ਦੀ ਇਸ ਧੀ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਫ਼ੌਜ ਦੇ ਫਾਇਰ ਐਂਡ ਫਿਊਰੀ ਕਾਪਰਜ਼ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਕੈਪਟਨ ਸ਼ਿਵਾ ਚੌਹਾਨ ਦੀ ਇਸ ਸਫ਼ਲਤਾ ਬਾਰੇ ਜਾਣਕਾਰੀ ਦਿੱਤੀ ਹੈ। 

PunjabKesari

ਟਵੀਟ 'ਚ ਦੱਸਿਆ ਗਿਆ ਹੈ ਕਿ ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ 'ਚ ਫਾਇਰ ਐਂਡ ਫਿਊਰੀ ਕਾਪਰਜ਼, ਇੰਡੀਅਨ ਆਰਮੀ 'ਚ ਕਠਿਨ ਸਿਖਲਾਈ ਪੂਰੀ ਕਰਨ ਤੋਂ ਬਾਅਦ ਕੁਮਾਰ ਪੋਸਟ 'ਚ ਆਪਰੇਸ਼ਨਲ ਰੂਪ ਨਾਲ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਹੈ। ਦੱਸਣਯੋਗ ਹੈ ਕਿ ਸਿਆਚਿਨ ਗਲੇਸ਼ੀਅਰ 'ਤੇ ਕੁਮਾਰ ਪੋਸਟ ਹੈ। ਸਿਆਚਿਨ ਗਲੇਸ਼ੀਅਰ ਦਾ ਸਭ ਤੋਂ ਉੱਚਾ ਯੁੱਧ ਦਾ ਮੈਦਾਨ ਹੈ, ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ 1984 ਤੋਂ ਰੁਕ-ਰੁਕ ਕੇ ਲੜਾਈ ਹੁੰਦੀ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News