ਰਾਹਤ ਦੀ ਖ਼ਬਰ: ਭਾਰਤ ’ਚ ਪਿਛਲੇ 91 ਦਿਨਾਂ ’ਚ ਆਏ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ

Tuesday, Jun 22, 2021 - 11:22 AM (IST)

ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਯਾਨੀ ਕਿ ਕੋਵਿਡ-19 ’ਚ ਲਗਾਤਾਰ ਕਮੀ ਵੇਖੀ ਜਾ ਰਹੀ ਹੈ। ਪਿਛਲੇ 91 ਦਿਨਾਂ ਵਿਚ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ, ਜੋ ਕਿ ਰਾਹਤ ਦੀ ਖ਼ਬਰ ਹੈ। ਸਿਹਤ ਮੰਤਰਾਲਾ ਵਲੋਂ ਮੰਗਲਵਾਰ ਨੂੰ ਜਾਰੀ ਕੋਰੋਨਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਕੁੱਲ 42,640 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2,99,77,861 ਹੋ ਗਈ ਹੈ। ਇਸ ਦੌਰਾਨ 1,167 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਨਾਲ ਮੌਤਾਂ ਦਾ ਅੰਕੜਾ 3,89,302 ਹੋ ਗਿਆ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ: ਭਾਰਤ ’ਚ 81 ਦਿਨਾਂ ਬਾਅਦ ਕੋਰੋਨਾ ਦੇ ਮਾਮਲੇ 60 ਹਜ਼ਾਰ ਤੋਂ ਹੇਠਾਂ

PunjabKesari

ਦੇਸ਼ ਵਿਚ ਕੋਰੋਨਾ ਦੇ ਕੁੱਲ 2,89,26,038 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਉੱਥੇ ਹੀ ਪਿਛਲੇ 24 ਘੰਟਿਆਂ ’ਚ 81,839 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਫ਼ਿਲਹਾਲ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 6,62,521 ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 86,16,373 ਲੋਕਾਂ ਨੂੰ ਕੋਰੋਨਾ ਵੈਕਸੀਨ ਲਾਈ ਗਈ, ਜਿਸ ਤੋਂ ਬਾਅਦ ਕੁੱਲ ਟੀਕਾਕਰਨ ਦਾ ਅੰਕੜਾ 28,87,66,201 ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : 30:30:40 ਦੇੇ ਫਾਰਮੂਲੇ ਨਾਲ ਤਿਆਰ ਹੋਵੇਗਾ CBSE 12ਵੀਂ ਜਮਾਤ ਦਾ ਨਤੀਜਾ, ਜਾਣੋ ਕੀ ਹੈ ਇਹ ਫਾਰਮੂਲਾ

PunjabKesari

ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਭਾਰਤ ਵਿਚ ਬੀਤੇ ਕੱਲ੍ਹ ਯਾਨੀ ਕਿ ਸੋਮਵਾਰ ਨੂੰ 16,64,360 ਨਮੂਨੇ ਟੈਸਟ ਕੀਤੇ ਗਏ। ਦੇਸ਼ ’ਚ ਹੁਣ ਤੱਕ ਕੁੱਲ 39,40,72,142 ਨਮੂਨੇ ਟੈਸਟ ਕੀਤੇ ਜਾ ਚੁੱਕੇ ਹਨ।


Tanu

Content Editor

Related News