ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ

Saturday, May 08, 2021 - 10:22 AM (IST)

ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਲਾਗ ਦੀ ਦੂਜੀ ਲਹਿਰ ਬੇਹੱਦ ਭਿਆਨਕ ਹੁੰਦੀ ਜਾ ਰਹੀ ਹੈ। ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ 4 ਲੱਖ ਤੋਂ ਵਧੇਰੇ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਹੁਣ ਕੋਰੋਨਾ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਗਿਣਤੀ ’ਚ ਵੀ ਇਜ਼ਾਫਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਭਾਰਤ ’ਚ ਇਕ ਦਿਨ ’ਚ ਰਿਕਾਰਡ 4,187 ਕੋਰੋਨਾ ਮਰੀਜ਼ਾਂ ਦੀ ਜਾਨ ਗਈ ਹੈ, ਜੋ ਕਿ ਹੁਣ ਤੱਕ ਇਕ ਦਿਨ ’ਚ ਹੋਣ ਵਾਲੀਆਂ ਸਭ ਤੋਂ ਵਧੇਰੇ ਮੌਤਾਂ ਹਨ। ਇਕ ਦਿਨ ’ਚ ਇੰਨੇ ਮਰੀਜ਼ਾਂ ਦੀ ਮੌਤਾਂ ਨਾਲ ਮਿ੍ਰਤਕਾਂ ਦਾ ਅੰਕੜਾ 2,38,270 ਤੱਕ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ– ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ

PunjabKesari

ਦੇਸ਼ ’ਚ ਕੋਰੋਨਾ ਦੇ 4 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ 4,01,078 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲੇ 2,18,92,676 ਹੋ ਗਏ ਹਨ। ਦੇਸ਼ ’ਚ ਸਰਗਰਮ ਮਰੀਜ਼ਾਂ ਦੀ ਗਿਣਤੀ 37,23,446 ਦਰਜ ਕੀਤੀ ਗਈ ਹੈ। ਹੁਣ ਤੱਕ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 1,79,30,960 ਹੋ ਗਈ ਹੈ। ਰਾਹਤ ਦੀ ਖ਼ਬਰ ਇਹ ਵੀ ਹੈ ਕਿ ਇਕ ਦਿਨ ’ਚ 3,18,609 ਲੋਕਾਂ ਨੇ ਕੋਰੋਨਾ ਦੀ ਜੰਗ ਜਿੱਤੀ ਹੈ। 

ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ

ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ 16 ਜਨਵਰੀ 2021 ਤੋਂ ਲੈ ਕੇ ਹੁਣ ਤੱਕ ਭਾਰਤ ’ਚ 16,73,46,544 ਕੋਰੋਨਾ ਟੀਕੇ ਦੀਆਂ ਖ਼ੁਰਾਕਾਂ ਲੋਕਾਂ ਨੂੰ ਲੱਗ ਚੁੱਕੀਆਂ ਹਨ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਸਭ ਤੋਂ ਜ਼ਿਆਦਾ ਭਿਆਨਕ ਹੋ ਸਕਦੀ ਹੈ, ਜਿਸ ਵਿਚ ਬੱਚੇ ਵਧੇਰੇ ਪ੍ਰਭਾਵਿਤ ਹੋਣਗੇ। ਇਸ ਲਈ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਮਾਸਕ ਪਹਿਨੋ, ਹੱਥਾਂ ਨੂੰ ਸਾਫ਼ ਰੱਖੋ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਦੇ ਰਹੋ ਯਾਨੀ ਕਿ ਜ਼ਿਆਦਾ ਭੀੜ ਵਿਚ ਜਾਣ ਤੋਂ ਬਚੋ। ਟੀਕਾਕਰਨ ਦੇ ਨਾਲ-ਨਾਲ ਕੋਰੋਨਾ ਨਿਯਮਾਂ ਦਾ ਪਾਲਣਾ ਕਰਨਾ ਹੀ ਤੁਹਾਨੂੰ, ਤੁਹਾਡੇ ਬੱਚਿਆਂ ਨੂੰ ਬਚਾਅ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸਾਵਧਾਨੀਆਂ ਵਰਤੋਂ, ਛੋਟੀ ਜਿਹੀ ਅਣਗਿਹਲੀ ਤੁਹਾਡੇ ’ਤੇ ਭਾਰੀ ਪੈ ਸਕਦੀ ਹੈ। 

ਇਹ ਵੀ ਪੜ੍ਹੋ–  ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'


author

Tanu

Content Editor

Related News