ਭਾਰਤ ਨੇ ਰਿਹਾਅ ਕੀਤਾ ਪਾਕਿ ਨਾਗਰਿਕ

Saturday, Dec 22, 2018 - 04:22 PM (IST)

ਭਾਰਤ ਨੇ ਰਿਹਾਅ ਕੀਤਾ ਪਾਕਿ ਨਾਗਰਿਕ

ਨਵੀਂ ਦਿੱਲੀ (ਏਜੰਸੀ)- ਇਕ ਪਾਸੇ ਜਿੱਥੇ ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਆਖਿਰਕਾਰ 6 ਸਾਲ ਬਾਅਦ ਪਾਕਿਸਤਾਨ ਤੋਂ ਭਾਰਤ ਪਰਤ ਆਇਆ ਹੈ। ਪਰ ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਇਮਰਾਨ ਕੁਰੈਸ਼ੀ ਵਾਪਸੀ ਜਾਸੂਸੀ ਦੇ ਦੋਸ਼ ਵਿਚ ਪਿਛਲੇ 10 ਸਾਲ ਤੋਂ ਭਾਰਤ ਵਿਚ ਹੈ। ਉਹ 26 ਦਸੰਬਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਰਤੇਗਾ।

ਭੋਪਾਲ ਦੇ ਸ਼ਾਹਜਹਾਂਨਾਬਾਦ ਪੁਲਸ ਸਟੇਸ਼ਨ ਵਿਚ ਹੀ ਆਪਣਾ ਜ਼ਿਆਦਾਤਰ ਸਮਾਂ ਬਿਤਾਉਣ ਵਾਲੇ ਇਮਰਾਨ ਦਾ ਕਹਿਣਾ ਹੈਕਿ ਉਸ ਨੇ ਪਿਛਲੇ 10 ਸਾਲ ਵਿਚ ਕਈ ਅਹਿਮ ਸਬਕ ਸਿੱਖੇ ਹਨ। ਮੈਂ ਕਦੇ ਇਥੋਂ ਭੱਜਣ ਜਾਂ ਫਿਰ ਕਾਨੂੰਨ ਤੋੜਣ ਦੀ ਸੋਚ ਵੀ ਨਹੀਂ ਸਕਦਾ ਹੈ। ਜੇਕਰ ਮੈਂ ਇਥੋਂ ਭੱਜ ਵੀ ਜਾਵਾਂਗਾ ਤਾਂ ਆਖਿਰ ਜਾਵਾਂਗਾ ਕਿੱਥੇ। ਦੱਸ ਦਈਏ ਕਿ ਜਾਸੂਸੀ ਦੇ ਦੋਸ਼ ਵਿਚ ਇਮਰਾਨ ਨੇ 10 ਸਾਲ ਜੇਲ ਵਿਚ ਬਿਤਾਏ ਹਨ ਅਤੇ ਭੋਪਾਲ ਤੋਂ ਪਾਸਪੋਰਟ ਹਾਸਲ ਕਰਨ ਲਈ ਦਸਤਾਵੇਜ਼ਾਂ ਨੂੰ ਜ਼ਬਤ ਕਰਨ ਤੋਂ ਬਾਅਦ ਰਿਹਾਅ ਹੋਣ ਤੋਂ ਬਾਅਦ ਰਿਆਅ ਹੋਣ ਮਗਰੋਂ ਪੁਲਸ ਥਾਣਾ ਉਸ ਦਾ ਘਰ ਬਣ ਗਿਆ ਹੈ।

ਇਮਰਾਨ ਦੀ ਸਜ਼ਾ ਜਨਵਰੀ 2018 ਨੂੰ ਖਤਮ ਹੋ ਗਈ ਸੀ, ਪਰ ਇਮਰਾਨ ਨੂੰ ਦੋ ਮਹੀਨੇ ਜੇਲ ਵਿਚ ਬਿਤਾਉਣੇ ਪਏ ਕਿਉਂਕਿ ਉਸ ਕੋਲ ਟ੍ਰਾਇਲ ਕੋਰਟ ਵਲੋਂ ਦਿੱਤੇ ਗਏ 8000 ਰੁਪਏ ਦੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਸਨ। ਉਨ੍ਹਾਂ ਨੂੰ 14 ਮਾਰਚ ਨੂੰ ਭੋਪਾਲ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਸ਼ਾਹਜਹਾਨਾਬਾਦ ਪੁਲਸ ਸਟੇਸ਼ਨ ਭੇਜਿਆ ਗਿਆ। ਇਕ ਨੋਡਲ ਸਟੇਸ਼ਨ ਜਿਥੇ ਉਸ ਦੇ ਵਰਗੇ ਵਿਦੇਸ਼ੀਆਂ ਨੂੰ ਉਦੋਂ ਤੱਕ ਰੱਖਿਆ ਜਾਂਦਾ ਹੈ ਜਦੋਂ ਤੱਕ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਨਹੀਂ ਭੇਜਿਆ ਜਾਂਦਾ। ਇਮਰਾਨ 'ਤੇ ਮੱਧ ਪ੍ਰਦੇਸ਼ ਪੁਲਸ ਸਪੈਸ਼ਲ  ਟਾਸਕ ਫੋਰਸ ਨੇ ਫੌਜ ਬਾਰੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਦਾ ਦੋਸ਼ ਲਗਾਇਆ ਸੀ। ਜਿਸ ਕਾਰਨ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।


author

Sunny Mehra

Content Editor

Related News