ਨਹੀਂ ਬਾਜ ਆ ਰਿਹਾ ਚੀਨ! ਅਰੁਣਾਚਲ ਪ੍ਰਦੇਸ਼ ’ਚ 15 ਹੋਰ ਥਾਵਾਂ ਲਈ ਐਲਾਨੇ ਚੀਨੀ ਨਾਂ, ਭਾਰਤ ਨੇ ਦਿੱਤਾ ਇਹ ਜਵਾਬ

Friday, Dec 31, 2021 - 09:49 AM (IST)

ਨਹੀਂ ਬਾਜ ਆ ਰਿਹਾ ਚੀਨ! ਅਰੁਣਾਚਲ ਪ੍ਰਦੇਸ਼ ’ਚ 15 ਹੋਰ ਥਾਵਾਂ ਲਈ ਐਲਾਨੇ ਚੀਨੀ ਨਾਂ, ਭਾਰਤ ਨੇ ਦਿੱਤਾ ਇਹ ਜਵਾਬ

ਨਵੀਂ ਦਿੱਲੀ/ਪੇਈਚਿੰਗ (ਭਾਸ਼ਾ)- ਚੀਨ ਨੇ ਭਾਰਤ ਦੇ ਪੂਰਬ-ਉੱਤਰੀ ਸੂਬੇ ਅਰੁਣਾਚਲ ਪ੍ਰਦੇਸ਼ ’ਚ 15 ਹੋਰ ਥਾਵਾਂ ਲਈ ਚੀਨੀ ਅੱਖਰਾਂ, ਤਿੱਬਤੀ ਅਤੇ ਰੋਮਨ ਵਰਨਮਾਲਾ ਦੇ ਨਾਵਾਂ ਦਾ ਐਲਾਨ ਕੀਤਾ ਹੈ। ਚੀਨ ਅਰੁਣਾਚਲ ਪ੍ਰਦੇਸ਼ ਦੇ ਦੱਖਣੀ ਤਿੱਬਤ ਹੋਣ ਦਾ ਦਾਅਵਾ ਕਰਦਾ ਹੈ। ਸਰਕਾਰੀ ਅਖ਼ਬਾਰ ਗਲੋਬਲ ਟਾਈਮਸ ਨੇ ਕਿਹਾ ਕਿ ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲਾ ਨੇ ਜਾਂਗਨਾਨ (ਅਰੁਣਾਚਲ ਪ੍ਰਦੇਸ਼ ਲਈ ਚੀਨੀ ਨਾਂ) ’ਚ 15 ਥਾਵਾਂ ਦੇ ਨਾਵਾਂ ’ਚ 8 ਰਿਹਾਇਸ਼ੀ ਸਥਾਨ, 4 ਪਹਾੜ, 2 ਦਰਿਆ ਅਤੇ 1 ਪਹਾੜੀ ਦੱਰਾ ਹਨ। ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ’ਚ ਸਥਾਨਾਂ ਦੇ ਪ੍ਰਮਾਣਿਤ ਨਾਵਾਂ ਦਾ ਇਹ ਦੂਜਾ ਗਰੁੱਪ ਹੈ। 6 ਸਥਾਨਾਂ ਦੇ ਪ੍ਰਮਾਣਿਤ ਨਾਂ ਇਸ ਤੋਂ ਪਹਿਲਾਂ 2017 ’ਚ ਜਾਰੀ ਕੀਤੇ ਗਏ ਸਨ। ਭਾਰਤ ਅਤੇ ਚੀਨ 3,488 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਸਾਂਝੀ ਕਰਦੇ ਹੈ ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੈ। 

ਇਹ ਵੀ ਪੜ੍ਹੋ: Year Ender 2021: 'ਭੀੜਤੰਤਰ', 'ਦੌਲਤ' ਸਮੇਤ 10 ਵੱਡੇ ਸਬਕ ਜੋ ਦੁਨੀਆ ਨੂੰ ਮਿਲੇ

ਉਥੇ ਹੀ ਭਾਰਤ ਨੇ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਨਾਂ ਆਪਣੀ ਭਾਸ਼ਾ ’ਚ ਕੀਤੇ ਜਾਣ ਨੂੰ ਵਿਅਰਥ ਦੱਸਦੇ ਹੋਏ ਕਿਹਾ ਕਿ ਅਜਿਹੇ ਨਾਂ ਰੱਖਣ ਨਾਲ ਇਹ ਸੱਚਾਈ ਨਹੀਂ ਬਦਲੇਗੀ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਰਹੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, 'ਅਸੀਂ ਅਜਿਹੀਆਂ ਰਿਪੋਰਟਾਂ ਦੇਖੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਸਥਾਨਾਂ ਦੇ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਨੇ ਅਪ੍ਰੈਲ 2017 ਵਿਚ ਵੀ ਇਸ ਤਰ੍ਹਾਂ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਸੀ।' ਉਨ੍ਹਾਂ ਕਿਹਾ, 'ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਸੀ ਅਤੇ ਹਮੇਸ਼ਾ ਰਹੇਗਾ। ਅਰੁਣਾਚਲ ਪ੍ਰਦੇਸ਼ ਦੇ ਸਥਾਨਾਂ ਦੇ ਨਾਮ ਬਦਲਣ ਨਾਲ ਇਹ ਸੱਚਾਈ ਨਹੀਂ ਬਦਲੇਗੀ।'

ਇਹ ਵੀ ਪੜ੍ਹੋ: ਜਾਰਡਨ ਦੀ ਸੰਸਦ ਬਣੀ ਜੰਗ ਦਾ ਅਖਾੜਾ, ਆਪਸ ’ਚ ਭਿੜੇ ਸੰਸਦ ਮੈਂਬਰ, ਚੱਲੇ ਘਸੁੰਨ-ਮੁੱਕੇ (ਵੀਡੀਓ)

ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਚੀਨ ਨੇ ਜਿਨ੍ਹਾਂ ਅੱਠ ਸਥਾਨਾਂ ਦੇ ਨਾਵਾਂ ਨੂੰ ਪ੍ਰਮਾਣਿਤ ਕੀਤਾ ਹੈ, ਉਨ੍ਹਾਂ ਵਿਚ ਸ਼ਨਾਨ ਖੇਤਰ ਦੀ ਕੋਨਾ ਕਾਉਂਟੀ ਵਿਚ ਸੇਂਗਕੇਜੋਂਗ ਅਤੇ ਦਾਗਲੁੰਗਜ਼ੋਂਗ, ਨਯਿੰਗਚੀ ਦੀ ਮੇਡੋਗ ਕਾਉਂਟੀ ਵਿਚ ਮਨੀਗਾਂਗ, ਡੂਡਿੰਗ ਅਤੇ ਮਿਗਪੇਨ, ਨਯਿੰਗਚੀ ਦੀ ਜਾਯੂ ਕਾਉਂਟੀ ਦੇ ਗੋਲਿੰਗ, ਡਾਂਗਾ ਅਤੇ ਸ਼ਨਾਨ ਪ੍ਰੀਫੈਕਚਰ ਦੀ ਲੁੰਝੇ ਕਾਉਂਟੀ ਦਾ ਮੇਜਾਗ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ ਕਿ ਚਾਰ ਪਹਾੜ ਵਾਮੋਰੀ, ਦੇਊ ਰੀ, ਲੁੰਜ਼ੁਬ ਰੀ ਅਤੇ ਕੁਨਮਿੰਗਸਿੰਗਜੇ ਫੈਂਗ ਹਨ। ਜਿਨ੍ਹਾਂ ਦੋ ਨਦੀਆਂ ਦੇ ਨਾਮ ਪ੍ਰਮਾਣਿਤ ਕੀਤੇ ਗਏ ਹਨ, ਉਹ ਹਨ- ਸ਼ੇਨਯੋਂਗਮੋ ਹੀ ਅਤੇ ਡੁਲੈਨ ਹੀ ਹਨ ਅਤੇ ਕੋਨਾ ਕਾਉਂਟੀ ਵਿਚ ਇਕ ਪਹਾੜੀ ਦੱਰੇ ਦਾ ਨਾਮ ਸੇ ਲਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 3 ਭਾਰਤੀਆਂ ਨੂੰ ਮਿਲਿਆ ਵੱਡਾ ਮਾਣ, ‘ਆਰਡਰ ਆਫ ਕੈਨੇਡਾ’ ਨਾਲ ਸਨਮਾਨਿਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News