ਭਾਰਤ ਆਪਣਾ ਸਨਮਾਨ ਬਣਾ ਕੇ ਰੱਖਣ ਲਈ LoC ਪਾਰ ਕਰਨ ਨੂੰ ਤਿਆਰ: ਰਾਜਨਾਥ

Wednesday, Jul 26, 2023 - 12:30 PM (IST)

ਭਾਰਤ ਆਪਣਾ ਸਨਮਾਨ ਬਣਾ ਕੇ ਰੱਖਣ ਲਈ LoC ਪਾਰ ਕਰਨ ਨੂੰ ਤਿਆਰ: ਰਾਜਨਾਥ

ਦਰਾਸ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਆਪਣਾ ਸਨਮਾਨ ਬਣਾ ਕੇ ਰੱਖਣ ਲਈ ਕੰਟਰੋਲ ਰੇਖਾ (LoC) ਪਾਰ ਕਰਨ ਨੂੰ ਤਿਆਰ ਹੈ। ਨਾਲ ਹੀ ਉਨ੍ਹਾਂ ਨੇ ਆਮ ਨਾਗਰਿਕਾਂ ਤੋਂ ਅਜਿਹੀ ਸਥਿਤੀ 'ਚ ਫ਼ੌਜੀਆਂ ਦੇ ਸਮਰਥਨ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ। ਰੂਸ-ਯੂਕਰੇਨ ਜੰਗ ਦੀ ਉਦਾਹਰਣ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਜੰਗ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਹੈ ਕਿਉਂਕਿ ਨਾਗਰਿਕ ਅੱਗੇ ਆਏ ਅਤੇ ਜੰਗ 'ਚ ਹਿੱਸਾ ਲੈ ਰਹੇ ਹਨ। ਰਾਜਨਾਥ ਇੱਥੇ 24ਵੇਂ ਕਾਰਗਿਲ ਵਿਜੇ ਦਿਵਸ ਮੌਕੇ ਕਾਰਗਿਲ ਯੁੱਧ ਸਮਾਰਕ 'ਤੇ ਬੋਲ ਰਹੇ ਸਨ। 

ਇਹ ਵੀ ਪੜ੍ਹੋ-  ਕਾਰਗਿਲ ਵਿਜੇ ਦਿਵਸ: ਬਹਾਦਰ ਵੀਰ ਸਪੂਤਾਂ ਨੂੰ ਸਲਾਮ, ਜਿਨ੍ਹਾਂ ਨੇ ਪਾਕਿਸਤਾਨੀ ਫ਼ੌਜੀਆਂ ਨੂੰ ਚਟਾਈ ਧੂੜ

PunjabKesari

ਇਸ ਤੋਂ ਪਹਿਲਾਂ ਉਨ੍ਹਾਂ ਨੇ ਸਮਾਰਕ 'ਤੇ ਪੁਸ਼ਪ ਚੱਕਰ ਭੇਟ ਕਰ ਕੇ 1999 'ਚ ਹੋਏ ਕਾਰਗਿਲ ਯੁੱਧ ਦੌਰਾਨ ਆਪਣੀ ਜਾਨ ਕੁਰਬਾਨ ਕਰਨ  ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਸਿੰਘ ਨੇ ਕਿਹਾ ਕਿ ਕਾਰਗਿਲ ਯੁੱਧ ਭਾਰਤ 'ਤੇ ਥੋਪਿਆ ਗਿਆ ਸੀ। ਪਾਕਿਸਤਾਨ ਨੇ ਸਾਡੀ ਪਿੱਠ 'ਤੇ ਛੁਰਾ ਮਾਰਿਆ। ਮੈਂ ਭਾਰਤ ਮਾਂ ਦੇ ਵੀਰ ਸਪੂਤਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਰੱਖਿਆ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। 

ਇਹ ਵੀ ਪੜ੍ਹੋ- ਗੀਤਿਕਾ ਸ਼ਰਮਾ ਖੁਦਕੁਸ਼ੀ ਕੇਸ: ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਨੂੰ ਅਦਾਲਤ ਨੇ ਕੀਤਾ ਬਰੀ

 

ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਵੀ ਯੁੱਧ ਦੀ ਸਥਿਤੀ ਰਹਿੰਦੀ ਹੈ, ਸਾਡੀ ਜਨਤਾ ਨੇ ਹਮੇਸ਼ਾ ਸਾਡੇ ਜਵਾਨਾਂ ਦਾ ਸਮਰਥਨ ਕੀਤਾ ਹੈ ਪਰ ਇਹ ਸਮਰਥਨ ਅਸਿੱਧੇ ਰੂਪ ਨਾਲ ਰਿਹਾ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜ਼ਰੂਰਤ ਪੈਣ 'ਤੇ ਯੁੱਧ ਭੂਮੀ ਵਿਚ ਫ਼ੌਜੀਆਂ ਨੂੰ ਸਹਿਯੋਗ ਕਰਨ ਲਈ ਤਿਆਰ ਰਹੋ। ਅਸੀਂ ਦੇਸ਼ ਦਾ ਸਨਮਾਨ ਬਣਾ ਕੇ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਜੇਕਰ ਇਸ ਲਈ ਐੱਲ. ਓ. ਸੀ. ਪਾਰ ਕਰਨੀ ਹੋਈ ਤਾਂ ਅਸੀਂ ਉਹ ਵੀ ਕਰਨ ਲਈ ਤਿਆਰ ਹਾਂ। ਭਾਰਤੀ ਫ਼ੌਜ ਨੇ 1999 'ਚ ਲੱਦਾਖ ਦੀਆਂ ਚੋਟੀਆਂ 'ਤੇ ਕਬਜ਼ਾ ਕਰਨ ਵਾਲੀ ਪਾਕਿਸਤਾਨੀ ਫ਼ੌਜ ਨੂੰ ਖਦੇੜਨ ਲਈ ਜਵਾਬੀ ਹਮਲਾ ਕੀਤਾ ਸੀ। ਕਾਰਗਿਲ ਵਿਜੇ ਦਿਵਸ ਇਸ ਯੁੱਧ ਵਿਚ ਭਾਰਤ ਦੀ ਜਿੱਤ ਦੀ ਯਾਦ 'ਚ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ-  ਗੁਲਾਮ J&K ਦੇ ਬੇਘਰ ਲੋਕਾਂ ਨੂੰ ਵਿਧਾਨ ਸਭਾ 'ਚ ਮਿਲੇਗੀ ਸਥਾਈ ਪ੍ਰਤੀਨਿਧਤਾ, ਰਾਖਵੀਆਂ ਹੋਣਗੀਆਂ ਸੀਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News