G20 ਸੰਮੇਲਨ ਦੌਰਾਨ ਭਾਰਤ ਨੇ ਚੁੱਕਿਆ ਸਵਾਲ- ਇੰਟਰਨੈੱਟ ਡੋਮੇਨ ਅੰਗਰੇਜ਼ੀ ''ਚ ਕਿਉਂ?

09/10/2023 4:52:43 PM

ਨਵੀਂ ਦਿੱਲੀ- ਦਿੱਲੀ ਵਿਖੇ ਜੀ20 ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਮੈਂਬਰਾਂ ਦੇਸ਼ਾਂ ਦੇ ਮੁਖੀਆਂ ਨੇ ਹਿੱਸਾ ਲਿਆ। ਭਾਰਤ ਦੀ ਮੇਜ਼ਬਾਨੀ ਵਿਚ ਹੋਏ ਇਸ ਦੋ ਦਿਨਾਂ ਜੀ20 ਸੰਮੇਲਨ ਦੌਰਾਨ ਇੰਟਰਨੈੱਟ 'ਤੇ ਅੰਗਰੇਜ਼ੀ ਦੇ ਪ੍ਰਭੂਤੱਵ 'ਤੇ ਕਈ ਤਿੱਖੇ ਸਵਾਲ ਉਠੇ। ਦੁਨੀਆ ਦੇ 5.1 ਕਰੋੜ ਲੋਕ ਇੰਟਰਨੈੱਟ ਨਾਲ ਜੁੜੇ ਹਨ। ਇਨ੍ਹਾਂ ਵਿਚ ਕਰੀਬ 15 ਫ਼ੀਸਦੀ ਅਜਿਹੇ ਹਨ, ਜੋ ਭਾਸ਼ਾ ਦੀ ਰੁਕਾਵਟ ਕਾਰਨ ਇੰਟਰਨੈੱਟ ਦੇ ਗਲੋਬਲ ਫਾਇਦਿਆਂ ਤੋਂ ਵਾਂਝੇ ਹਨ। ਦੁਨੀਆ ਵਿਚ ਅੰਗਰੇਜ਼ੀ ਬੋਲਣ ਵਾਲੇ ਲੋਕ ਸਿਰਫ਼ 25 ਫ਼ੀਸਦੀ ਹੀ ਹਨ, ਫਿਰ ਵੀ ਸਾਰੇ ਵੈੱਬਸਾਈਟ ਜਾਂ ਡੋਮੇਨ ਨੇਮ ਅੰਗਰੇਜ਼ੀ ਦੇ ਪ੍ਰਭੂਤੱਵ 'ਤੇ ਅਜਿਹੇ ਹੀ ਕਈ ਸਵਾਲ ਚੁੱਕੇ।

ਇਹ ਵੀ ਪੜ੍ਹੋ-  PM ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪੀ G20 ਦੀ ਪ੍ਰਧਾਨਗੀ, ਦਿੱਤੀ ਵਧਾਈ

ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਈਂਡ ਨੇਮਸ ਐਂਡ ਨੰਬਰਜ਼ ਦੀ ਸੀ. ਈ. ਓ. ਸੈਲੀ ਕੋਸਟਰਟੋਨ ਨੇ ਬੈਠਕ ਵਿਚ ਜਨਤਕ ਕੀਤੇ ਗਏ ਆਪਣੇ ਰਿਸਰਚ ਪੇਪਰ ਵਿਚ ਇਹ ਸਾਰੇ ਅੰਕੜੇ ਪੇਸ਼ ਕੀਤੇ। ਬੈਠਕ ਵਿਚ ਇੰਟਰਨੈੱਟ ਦੀ ਯੂਨੀਵਰਸਲ ਐਕਸੈੱਸ 'ਤੇ ਜ਼ੋਰ ਦਿੱਤਾ ਗਿਆ, ਤਾਂ ਕਿ ਦੁਨੀਆ 'ਚ ਬੈਠਾ ਕੋਈ ਵੀ ਵਿਅਕਤੀ ਆਪਣੀ ਭਾਸ਼ਾ ਵਿਚ ਅਤੇ ਆਪਣੇ ਕੀ-ਬੋਰਡ ਨਾਲ ਇੰਟਰਨੈੱਟ ਦਾ ਇਸਤੇਮਾਲ ਕਰ ਸਕੇ। ਸੈਲੀ ਨੇ ਕਿਹਾ ਕਿ ਇਸ ਨਾਲ ਸਰਕਾਰ, ਪ੍ਰਾਈਵੇਟ ਸੈਕਟਰ ਅਤੇ ਸਮਾਜਿਕ ਵਰਗ ਆਪਣੇ ਭਾਈਚਾਰਿਆਂ ਦੀ ਬਿਹਤਰ ਸੇਵਾ ਕਰ ਸਕਣਗੇ। ਇਸ ਵਿਚ  ਵੱਖ-ਵੱਖ ਭਾਸ਼ਾਵਾਂ ਜਿਵੇਂ ਕਿ ਅਰਬੀ, ਚੀਨੀ, ਹਿੰਦੀ ਦੇ ਡੋਮੇਨ ਦੀ ਸਵੀਕਾਰਯੋਗਤਾ ਵਧੇਗੀ। ਇਸ ਨਾਲ ਮਲਟੀਲਿੰਗਵਲ (ਬਹੁ-ਭਾਸ਼ੀ) ਇੰਟਰਨੈੱਟ ਦਾ ਵਿਕਾਸ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News