ਲੋਕ ਸਭਾ 'ਚ ਹਰਸਿਮਰਤ ਬਾਦਲ ਨੇ ਚੁੱਕਿਆ ਪੰਜਾਬ 'ਚ ਨਸ਼ਿਆ ਦਾ ਮੁੱਦਾ

Thursday, Dec 04, 2025 - 12:45 PM (IST)

ਲੋਕ ਸਭਾ 'ਚ ਹਰਸਿਮਰਤ ਬਾਦਲ ਨੇ ਚੁੱਕਿਆ ਪੰਜਾਬ 'ਚ ਨਸ਼ਿਆ ਦਾ ਮੁੱਦਾ

ਨਵੀਂ ਦਿੱਲੀ :  ਸੰਸਦ ਦਾ ਸਰਦ ਰੁੱਤ ਸੈਸ਼ਨ ਵੀਰਵਾਰ ਨੂੰ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਅੱਜ ਪੰਜਾਬ 'ਚ ਵੱਧ ਰਹੇ ਨਸ਼ਿਆਂ ਤੇ ਇਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਮੁੱਦਾ ਚੁੱਕਿਆ। ਇਸ ਦੌਰਾਨ ਉਨ੍ਹਾਂ ਨੇ NCRB ਦੀ ਰਿਪੋਰਟ ਦਾ ਹਵਾਲਾ ਦਿੰਦਿਆ ਕਿਹਾ ਪੰਜਾਬ 'ਚ ਸਭ ਤੋਂ ਵੱਧ ਨਸ਼ਾ ਵਿੱਕਦਾ ਹੈ ਤੇ ਨਸ਼ਿਆ ਕਾਰਨ ਮੌਤਾਂ ਵੀ ਸਭ ਤੋਂ ਵੱਧ ਪੰਜਾਬ 'ਚ ਹੋ ਰਹੀਆਂ ਹਨ। 

ਉਨ੍ਹਾਂ ਕਿਹਾ ਪਿਛਲੇ ਸਭ ਤੋਂ ਵੱਧ ਨਸ਼ਾ ਪੰਜਾਬ 'ਚ ਬਰਾਮਦ ਹੋਇਆ ਸੀ, ਜਿਸ 'ਤੇ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ। ਉਨ੍ਹਾਂ ਕਿਹਾ ਲੋਕ ਦੁੱਖੀ ਹੋ ਕੇ ਕੰਧਾਂ 'ਤੇ ਇਹ ਲਿਖਣ ਨੂੰ ਮਜਬੂਰ ਹੋ ਰਹੇ ਕਿ 'ਨਸ਼ਾ ਇਥੇ ਵਿਕਦਾ ਹੈ'। ਸਰਕਾਰ ਪਰ ਮੁਲਜ਼ਮਾਂ ਨੂੰ ਫੜਨ ਦੀ ਥਾਂ ਪੁਲਸ ਨੂੰ ਭੇਜ ਕੇ ਉਸਨੂੰ ਸਾਫ ਕਰਵਾ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਪੰਜਾਬ 'ਚ ਬੱਚਿਆਂ ਨੂੰ ਵੀ ਨਸ਼ਾ ਵੇਚਿਆ ਜਾ ਰਿਹਾ ਹੈ। ਮੇਰੀ ਆਪਣੀ ਸੀਟ ਤੋਂ ਵੀ ਕਈ ਜੇਲ੍ਹਾਂ ਤੋਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ 'ਚ ਨਸ਼ਾ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਅੱਧਾ ਪੰਜਾਬ BSF ਦੇ ਅਧੀਨ ਆਉਂਦਾ ਹੈ। BSF ਵੱਲੋਂ ਹਰ ਦੂਜੇ ਦਿਨ ਨਸ਼ਾ ਫੜਿਆ ਜਾ ਰਿਹਾ ਹੈ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪੰਜਾਬ 'ਚ ਆਪ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਸਰਕਾਰ ਨੂੰ ਕੁੱਝ ਕਰਨਾ ਚਾਹੀਦਾ ਹੈ।


author

Shubam Kumar

Content Editor

Related News