iPhone ਸਪਲਾਈ ''ਚ ਚੀਨ ਤੋਂ ਵੀ ਅੱਗੇ ਨਿਕਲਿਆ ਭਾਰਤ, ਟਰੰਪ ਦੀ ਟੈਰਿਫ਼ ਵਾਰ ਨਾਲ ਬਦਲੀ ਗੇਮ

Thursday, May 29, 2025 - 02:34 PM (IST)

iPhone ਸਪਲਾਈ ''ਚ ਚੀਨ ਤੋਂ ਵੀ ਅੱਗੇ ਨਿਕਲਿਆ ਭਾਰਤ, ਟਰੰਪ ਦੀ ਟੈਰਿਫ਼ ਵਾਰ ਨਾਲ ਬਦਲੀ ਗੇਮ

ਨਵੀਂ ਦਿੱਲੀ: ਅਮਰੀਕੀ ਮਾਰਕੀਟ ਵਿਚ iPhone ਸਪਲਾਈ ਦੇ ਮਾਮਲੇ ਵਿਚ ਭਾਰਤ ਨੇ ਪਹਿਲੀ ਵਾਰ ਚੀਨ ਨੂੰ ਪਛਾੜ ਦਿੱਤਾ ਹੈ। ਪਿਛਲੇ ਮਹੀਨੇ ਅਪ੍ਰੈਲ 2025 ਵਿਚ ਭਾਰਤ ਤੋਂ ਅਮਰੀਕਾ ਨੂੰ 30 ਲੱਖ iPhone ਨਿਰਯਾਤ ਕੀਤੇ ਗਏ ਹਨ। ਇਸ ਅੰਕੜੇ ਵਿਚ ਪਿਛਲੇ ਮਹੀਨੇ 76 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਚੀਨ ਤੋਂ iPhone ਨਿਰਯਾਤ 76 ਫ਼ੀਸਦੀ ਘਟ ਕੇ ਸਿਰਫ 9 ਲੱਖ ਯੂਨਿਟ ਰਹਿ ਗਿਆ। ਇਹ ਤਬਦੀਲੀ ਐਪਲ ਵੱਲੋਂ ਚੀਨ 'ਤੇ ਨਿਰਭਰਤਾ ਘਟਾਉਣ ਅਤੇ ਭਾਰਤ ਵਿਚ ਉਤਪਾਦਨ ਵਧਾਉਣ ਦੀ ਰਣਨੀਤੀ ਦਾ ਹਿੱਸਾ ਹੈ।

ਇਹ ਖ਼ਬਰ ਵੀ ਪੜ੍ਹੋ - ...ਤਾਂ ਨਹੀਂ ਮਿਲੇਗੀ ਪੈਨਸ਼ਨ! ਸਰਕਾਰ ਵੱਲੋਂ ਨਿਯਮਾਂ 'ਚ ਵੱਡਾ ਬਦਲਾਅ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਆਉਣ ਵਾਲੀਆਂ ਉਤਪਾਦਾਂ 'ਤੇ 25 ਫ਼ੀਸਦੀ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ, ਜਿਸ ਨਾਲ ਐਪਲ ਨੇ ਭਾਰਤ ਵਿੱਚ ਉਤਪਾਦਨ ਵਧਾਉਣ ਦਾ ਫੈਸਲਾ ਲਿਆ। ਹਾਲਾਂਕਿ ਭਾਰਤ ਵਿੱਚ ਉਤਪਾਦਨ ਦੀ ਲਾਗਤ ਚੀਨ ਨਾਲੋਂ 5-8 ਫ਼ੀਸਦੀ ਵੱਧ ਹੈ, ਪਰ ਭਾਰਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਟੈਕਸ ਛੂਟ ਅਤੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (PLI) ਸਕੀਮਾਂ ਇਸ ਨੂੰ ਲਾਭਕਾਰੀ ਬਣਾਉਂਦੀਆਂ ਹਨ।

ਭਾਰਤ ਵਿੱਚ iPhone ਉਤਪਾਦਨ ਹਾਲੇ ਵੀ ਚੀਨ ਤੋਂ ਆਉਣ ਵਾਲੇ ਪਾਰਟਸ 'ਤੇ ਨਿਰਭਰ ਹੈ, ਪਰ ਐਪਲ ਦੇ CEO ਟਿਮ ਕੁੱਕ ਨੇ ਕਿਹਾ ਹੈ ਕਿ ਭਵਿੱਖ ਵਿਚ ਅਮਰੀਕਾ ਵਿਚ ਵੇਚੇ ਜਾਣ ਵਾਲੇ ਜ਼ਿਆਦਾਤਰ iPhone ਭਾਰਤ ਵਿਚ ਬਣਾਏ ਜਾਣਗੇ। ਇਹ ਤਬਦੀਲੀ ਭਾਰਤ ਨੂੰ ਐਪਲ ਦੀ ਗਲੋਬਲ ਸਪਲਾਈ ਚੇਨ ਵਿਚ ਇਕ ਮਹੱਤਵਪੂਰਨ ਕੇਂਦਰ ਬਣਾਉਂਦੀ ਹੈ। ਇਹ ਵਿਕਾਸ ਭਾਰਤ ਦੀ 'ਮੇਕ ਇਨ ਇੰਡੀਆ' ਪਹਿਲ ਨੂੰ ਮਜ਼ਬੂਤੀ ਦਿੰਦਾ ਹੈ ਅਤੇ ਭਾਰਤੀ ਉਤਪਾਦਨ ਖੇਤਰ ਲਈ ਨਵੇਂ ਮੌਕੇ ਪ੍ਰਦਾਨ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News