ਭਾਰਤ ਦੇ ਵਧਦੇ ਸੈਮੀਕੰਡਕਟਰ ਬਾਜ਼ਾਰ ’ਚ ਸਿੰਗਾਪੁਰ ਦੀਆਂ ਕੰਪਨੀਆਂ ਦੀ ਵਧੀ ਦਿਲਚਸਪੀ

Friday, Sep 25, 2026 - 06:59 PM (IST)

ਭਾਰਤ ਦੇ ਵਧਦੇ ਸੈਮੀਕੰਡਕਟਰ ਬਾਜ਼ਾਰ ’ਚ ਸਿੰਗਾਪੁਰ ਦੀਆਂ ਕੰਪਨੀਆਂ ਦੀ ਵਧੀ ਦਿਲਚਸਪੀ

ਬਿਜ਼ਨੈੱਸ ਡੈਸਕ - ਭਾਰਤ ’ਚ ਤੇਜ਼ੀ ਨਾਲ ਵਧਦੇ ਸੈਮੀਕੰਡਕਟਰ ਉਦਯੋਗ ਅਤੇ ਕਾਰੋਬਾਰ ਦੀਆਂ ਸੰਭਾਵਨਾਵਾਂ ਦਰਮਿਆਨ ਸਿੰਗਾਪੁਰ ਦੀਆਂ ਕੰਪਨੀਆਂ ਦਿਲਚਸਪੀ ਲੈ ਰਹੀਆਂ ਹਨ ਅਤੇ ਇੱਥੇ ਆਪਣੇ ਵਿਸਥਾਰ ਦੀ ਯੋਜਨਾ ਬਣਾ ਰਹੀਆਂ ਹਨ।

ਇਹ ਵੀ ਪੜ੍ਹੋ : ਹੁਣ ਐਤਵਾਰ 27 ਸਤੰਬਰ ਨੂੰ ਵੀ ਖੁੱਲਣਗੇ ਬੈਂਕ, RBI ਨੇ ਦਿੱਤੀ ਮਨਜ਼ੂਰੀ

ਸੈਮੀਕੰਡਕਟਰ ਉਪਕਰਨ ਅਤੇ ਸਮੱਗਰੀ ਖੇਤਰ ਦੀ ਸਿੰਗਾਪੁਰ ਦੀ ਕੰਪਨੀ ਡੂ ਯੀ ਇੰਟਰਪ੍ਰਾਈਜ਼ਿਜ਼ ਨੇ ਵੀ ਭਾਰਤ ’ਚ ਆਪਣੀ ਮੌਜੂਦਗੀ ਵਧਾਉਣ ਲਈ ਤਜਰਬੇਕਾਰ ਪੇਸ਼ੇਵਰਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ।

ਇਹ ਵੀ ਪੜ੍ਹੋ : 2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ

ਸੇਵਾਮੁਕਤੀ ਤੋਂ ਬਾਅਦ ਫਿਰ ਸ਼ੁਰੂ ਕੀਤਾ ਕੰਮ

ਲੱਗਭਗ 4 ਦਹਾਕਿਆਂ ਤੱਕ ਸੈਮੀਕੰਡਕਟਰ ਉਦਯੋਗ ’ਚ ਕੰਮ ਕਰਨ ਤੋਂ ਬਾਅਦ 2024 ’ਚ ਸੇਵਾਮੁਕਤ ਹੋਏ 64 ਸਾਲਾ ਸਬੂ ਮੁਹੰਮਦ ਅਯੂਬ ਨੇ ਵੀ ਭਾਰਤ ’ਚ ਕੰਮ ਕਰਨ ਦਾ ਮੌਕਾ ਸਵੀਕਾਰ ਕੀਤਾ। ਕੰਪਨੀ ਨੂੰ ਭਾਰਤ ’ਚ ਕਾਰੋਬਾਰ ਦੀ ਅਗਵਾਈ ਕਰਨ ਲਈ ਤਜਰਬੇਕਾਰ ਵਿਅਕਤੀ ਦੀ ਭਾਲ ਸੀ। ਅਯੂਬ ਮੂਲ ਤੌਰ ’ਤੇ ਤਾਮਿਲਨਾਡੂ ਦੇ ਕੁੱਡਾਲੋਰ ਦੇ ਰਹਿਣ ਵਾਲੇ ਹਨ। ਦਸੰਬਰ 2025 ’ਚ ਉਹ ਆਪਣੀ ਪਤਨੀ ਨਾਲ ਸਿੰਗਾਪੁਰ ਤੋਂ ਚੇਨਈ ਆ ਗਏ।

ਇਹ ਵੀ ਪੜ੍ਹੋ :  SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ

ਬਾਜ਼ਾਰ ’ਚ ਵੱਡੀਆਂ ਸੰਭਾਵਨਾਵਾਂ

ਅਯੂਬ ਅਨੁਸਾਰ ਭਾਰਤ ’ਚ ਡੂ ਯੀ ਦੇ ਕਾਰੋਬਾਰ ਦੇ ਵਿਸਥਾਰ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਉਹ ਹਾਲ ਹੀ ’ਚ ਨਵੀਂ ਦਿੱਲੀ ’ਚ ਆਯੋਜਿਤ ਸੈਮੀਕੌਨ ਇੰਡੀਆ 2026 ’ਚ ਵੀ ਸ਼ਾਮਲ ਹੋਏ।

ਭਾਰਤ ਦਾ ਸੈਮੀਕੰਡਕਟਰ ਬਾਜ਼ਾਰ ਮੌਜੂਦਾ ਸਮੇਂ ’ਚ ਲੱਗਭਗ 64 ਅਰਬ ਡਾਲਰ ਤੋਂ ਵਧ ਕੇ ਮਾਲੀ ਸਾਲ 2035 ਤੱਕ 200 ਅਰਬ ਡਾਲਰ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ। ਭਾਰਤ ਸਪਲਾਈ ਲੜੀ ਨੂੰ ਦੇਸ਼ ’ਚ ਮਜ਼ਬੂਤ ਕਰ ਕੇ ਆਤਮਨਿਰਭਰਤਾ, ਟੈਕਨਾਲੋਜੀ ਮੁਕਾਬਲੇਬਾਜ਼ੀ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ’ਤੇ ਜ਼ੋਰ ਦੇ ਰਿਹਾ ਹੈ। ਇਸ ਨਾਲ ਵਿਦੇਸ਼ੀ ਕੰਪਨੀਆਂ ਦੀ ਭਾਰਤ ’ਚ ਰੁਚੀ ਵਧ ਰਹੀ ਹੈ।

ਇਹ ਵੀ ਪੜ੍ਹੋ : ਹੁਣ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ! ਭਾਰਤੀ ਅਰਥਵਿਵਸਥਾ ’ਤੇ ਲਗਾਤਾਰ ਵਧ ਰਿਹਾ ਦਬਾਅ
ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
ਇਹ ਵੀ ਪੜ੍ਹੋ :  ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News