ਪਾਕਿਸਤਾਨ ਖ਼ਿਲਾਫ਼ ਭਾਰਤ ਦਾ ਇਕ ਹੋਰ ਵੱਡਾ ਐਕਸ਼ਨ ! ਹਾਈ ਕਮਿਸ਼ਨ ਦੇ ਬਾਹਰ ਚਲਾਇਆ ਬੁਲਡੋਜ਼ਰ
Thursday, Aug 20, 2026 - 12:07 PM (IST)
ਨਵੀਂ ਦਿੱਲੀ- ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਦਾ ਤਣਾਅ ਹੁਣ ਤੱਕ ਕਾਇਮ ਹੈ ਤੇ ਇਸ ਦੇ ਖ਼ਤਮ ਹੋਣ ਦੇ ਹਾਲੇ ਤਾਂ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸੇ ਦੌਰਾਨ ਭਾਰਤੀ ਅਧਿਕਾਰੀਆਂ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਬਾਹਰ ਸਰਕਾਰੀ ਜ਼ਮੀਨ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਅਤੇ ਬਾਹਰੀ ਸੁਰੱਖਿਆ ਘੇਰੇ ਲਈ ਕੀਤੀ ਗਈ ਉਸਾਰੀ ਨੂੰ ਬੁਲਡੋਜ਼ਰ ਚਲਾ ਕੇ ਹਟਾ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਹ ਉਸਾਰੀ ਹਾਈ ਕਮਿਸ਼ਨ ਦੀ ਮਨਜ਼ੂਰਸ਼ੁਦਾ ਹੱਦ ਤੋਂ ਬਾਹਰ ਕੀਤੀ ਗਈ ਸੀ।
ਜੇ.ਸੀ.ਬੀ. ਮਸ਼ੀਨਾਂ ਰਾਹੀਂ ਵੀਜ਼ਾ ਸੈਕਸ਼ਨ ਦੇ ਬਾਹਰ ਲਗਾਏ ਗਏ ਲਾਈਨ-ਮੈਨੇਜਮੈਂਟ ਸ਼ੈੱਡ, ਟ੍ਰੈਫਿਕ ਬੋਲਾਰਡਸ, ਲੋਹੇ ਦੀਆਂ ਗ੍ਰਿਲਾਂ ਅਤੇ ਬੈਰੀਕੇਡਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਹਾਲਾਂਕਿ, ਪਾਕਿਸਤਾਨ ਹਾਈ ਕਮਿਸ਼ਨ ਦੀ ਮੇਨ ਬਿਲਡਿੰਗ ਅਤੇ ਮੇਨ ਗੇਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ।
#WATCH | Delhi | Indian authorities dismantle the external security perimeter outside the Pakistan High Commission, removing traffic bollards and barricades that previously ring-fenced the diplomatic compound. pic.twitter.com/QYvbj7s7fE
— ANI (@ANI) August 20, 2026
ਇਹ ਵੀ ਪੜ੍ਹੋ- ਹਵਾ ਵਿਚਾਲੇ ਜਹਾਜ਼ ਤੇ ਹੈਲੀਕਾਪਟਰ ਦੀ ਭਿਆਨਕ ਟੱਕਰ ! ਦੋਵੇਂ ਹੋ ਗਏ ਕ੍ਰੈਸ਼, ਪਾਇਲਟ ਦੀ ਮੌਤ
ਇਹ ਕਾਰਵਾਈ ਇਸਲਾਮਾਬਾਦ ਸਥਿਤ 'ਭਾਰਤੀ ਹਾਈ ਕਮਿਸ਼ਨ' ਦੇ ਬਾਹਰੋਂ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਭਾਰਤੀ ਸੁਰੱਖਿਆ ਬੈਰੀਕੇਡ ਹਟਾਏ ਜਾਣ ਤੋਂ ਠੀਕ ਤਿੰਨ ਦਿਨ ਬਾਅਦ ਕੀਤੀ ਗਈ ਹੈ। ਇਸ ਤੋਂ ਇੱਕ ਦਿਨ ਪਹਿਲਾਂ, ਅਮਰੀਕੀ ਰਾਜਦੂਤ ਸਰਜੀਓ ਗੋਰ ਵੱਲੋਂ ਸ਼੍ਰੀਨਗਰ ਦੌਰੇ ਦੌਰਾਨ ਜੰਮੂ-ਕਸ਼ਮੀਰ ਨੂੰ ਭਾਰਤ ਦਾ ਮਹੱਤਵਪੂਰਨ ਹਿੱਸਾ ਦੱਸਣ 'ਤੇ ਪਾਕਿਸਤਾਨ ਨੇ ਅਮਰੀਕੀ ਡਿਪਲੋਮੈਟ ਨੂੰ ਤਲਬ ਕਰ ਕੇ ਵਿਰੋਧ ਜਤਾਇਆ ਸੀ। ਹਾਲਾਂਕਿ, ਭਾਰਤੀ ਅਧਿਕਾਰੀਆਂ ਵੱਲੋਂ ਇਸ ਕਾਰਵਾਈ ਨੂੰ ਸਿਰਫ਼ ਅਧਿਕਾਰਤ ਸੀਮਾ ਤੋਂ ਬਾਹਰ ਹੋਈ ਉਸਾਰੀ ਹਟਾਉਣ ਦੀ ਕਾਰਵਾਈ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ- ਟਰੰਪ ਰਾਜ 'ਚ ਅਮਰੀਕਾ 'ਤੇ ਵੱਡਾ ਸੰਕਟ ! ਜੰਗ ਵਿਚਾਲੇ 40 ਟ੍ਰਿਲੀਅਨ ਤੱਕ ਪੁੱਜੀ 'ਕਰਜ਼ੇ ਦੀ ਪੰਡ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
