ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਪਾਕਿਸਤਾਨ ''ਚ ਬਾਲ ਸ਼ੋਸ਼ਣ ਦੇ 1,900 ਤੋਂ ਵੱਧ ਮਾਮਲੇ ਦਰਜ: ਰਿਪੋਰਟ

Friday, Aug 07, 2026 - 01:37 PM (IST)

ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਪਾਕਿਸਤਾਨ ''ਚ ਬਾਲ ਸ਼ੋਸ਼ਣ ਦੇ 1,900 ਤੋਂ ਵੱਧ ਮਾਮਲੇ ਦਰਜ: ਰਿਪੋਰਟ

ਇਸਲਾਮਾਬਾਦ : ਪਾਕਿਸਤਾਨ 'ਚ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਗੈਰ-ਸਰਕਾਰੀ ਸੰਸਥਾ (NGO) 'ਸਾਹਿਲ' ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਵਿੱਚ ਇੱਕ ਬੇਹੱਦ ਚਿੰਤਾਜਨਕ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ, ਸਾਲ 2026 ਦੇ ਪਹਿਲੇ ਛੇ ਮਹੀਨਿਆਂ (ਜਨਵਰੀ ਤੋਂ ਜੂਨ) ਦੌਰਾਨ ਦੇਸ਼ ਭਰ ਵਿੱਚ ਬਾਲ ਸ਼ੋਸ਼ਣ ਦੇ 1,914 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਦਰਦਨਾਕ ਮਾਮਲਿਆਂ ਵਿੱਚ ਸੜਕ ਕਿਨਾਰੇ ਲਾਵਾਰਿਸ ਹਾਲਤ ਵਿੱਚ ਮਿਲੇ 49 ਨਵਜੰਮੇ ਬੱਚੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਬੁਕਿੰਗ ਤੋਂ ਬਾਅਦ 3 ਘੰਟਿਆਂ 'ਚ LPG ਸਿਲੰਡਰ ਦੀ ਮਿਲੇਗੀ ਡਿਲੀਵਰੀ, ਸ਼ੁਰੂ ਹੋਈ ਸਰਵਿਸ

ਸੰਸਥਾ ਵੱਲੋਂ ਦੇਸ਼ ਦੇ ਚਾਰਾਂ ਸੂਬਿਆਂ ਸਮੇਤ ਇਸਲਾਮਾਬਾਦ ਕੈਪੀਟਲ ਟੈਰੀਟਰੀ (ICT), ਆਜ਼ਾਦ ਜੰਮੂ-ਕਸ਼ਮੀਰ (AJK) ਅਤੇ ਗਿਲਗਿਤ-ਬਾਲਟਿਸਤਾਨ (GB) ਦੇ ਵੱਖ-ਵੱਖ ਰਾਸ਼ਟਰੀ ਅਤੇ ਖੇਤਰੀ ਅਖਬਾਰਾਂ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਅਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ

ਰਿਪੋਰਟ ਮੁਤਾਬਕ:

ਬਾਲ ਜਿਨਸੀ ਸ਼ੋਸ਼ਣ: 1,015 ਮਾਮਲੇ
ਬੱਚਿਆਂ ਨੂੰ ਅਗਵਾ ਕਰਨਾ: 558 ਮਾਮਲੇ
ਗੁੰਮਸ਼ੁਦਾ ਬੱਚੇ: 101 ਮਾਮਲੇ
ਜਿਨਸੀ ਸ਼ੋਸ਼ਣ ਤੋਂ ਬਾਅਦ ਪੋਰਨੋਗ੍ਰਾਫੀ: 98 ਮਾਮਲੇ
ਬਾਲ ਵਿਆਹ: 35 ਮਾਮਲੇ

ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! ਭਾਰਤ 'ਚ ਮਸ਼ਹੂਰ Whisky ਤੇ Rum ਦੇ ਬ੍ਰਾਂਡਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ

ਪੀੜਤਾਂ 'ਚ ਲੜਕੀਆਂ ਦੀ ਗਿਣਤੀ ਵਧੇਰੇ, 11-15 ਸਾਲ ਦੇ ਬੱਚੇ ਸਭ ਤੋਂ ਵੱਧ ਨਿਸ਼ਾਨੇ 'ਤੇ

ਅੰਕੜੇ ਦਰਸਾਉਂਦੇ ਹਨ ਕਿ ਕੁੱਲ ਪੀੜਤਾਂ ਵਿੱਚੋਂ 58 ਫੀਸਦੀ ਲੜਕੀਆਂ ਸਨ। ਉਮਰ ਦੇ ਲਿਹਾਜ਼ ਨਾਲ 11 ਤੋਂ 15 ਸਾਲ ਦੇ ਬੱਚੇ ਸਭ ਤੋਂ ਵੱਧ ਅਸੁਰੱਖਿਅਤ ਪਾਏ ਗਏ, ਜਿਨ੍ਹਾਂ ਦੀ ਗਿਣਤੀ 598 ਸੀ। ਇਸ ਤੋਂ ਇਲਾਵਾ, 16 ਤੋਂ 18 ਸਾਲ ਦੇ 356 ਬੱਚੇ, 6 ਤੋਂ 10 ਸਾਲ ਦੇ 329 ਬੱਚੇ ਅਤੇ 5 ਸਾਲ ਤੱਕ ਦੀ ਉਮਰ ਦੇ 95 ਬੱਚੇ ਇਸ ਸ਼ੋਸ਼ਣ ਦਾ ਸ਼ਿਕਾਰ ਹੋਏ। ਲਗਭਗ 487 ਮਾਮਲਿਆਂ ਵਿੱਚ ਬੱਚਿਆਂ ਦੀ ਉਮਰ ਦਾ ਜ਼ਿਕਰ ਨਹੀਂ ਮਿਲਿਆ।

ਇਹ ਵੀ ਪੜ੍ਹੋ :  ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ

ਜਾਣ-ਪਛਾਣ ਵਾਲੇ ਲੋਕ ਹੀ ਬਣੇ ਰਿਸ਼ਤਿਆਂ ਦੇ ਕਾਤਲ 

ਇਸ ਰਿਪੋਰਟ ਦਾ ਸਭ ਤੋਂ ਹੈਰਾਨੀਜਨਕ ਅਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਬੱਚੇ ਆਪਣੇ ਘਰਾਂ ਅਤੇ ਜਾਣੂਆਂ ਦੇ ਕੋਲ ਵੀ ਸੁਰੱਖਿਅਤ ਨਹੀਂ ਹਨ। 43 ਫੀਸਦੀ ਮਾਮਲਿਆਂ ਵਿੱਚ ਸ਼ੋਸ਼ਣ ਕਰਨ ਵਾਲੇ ਬੱਚਿਆਂ ਦੇ ਜਾਣੂ ਸਨ, ਜਦੋਂ ਕਿ 34 ਫੀਸਦੀ ਮਾਮਲਿਆਂ ਵਿੱਚ ਅਣਪਛਾਤੇ ਲੋਕ ਸ਼ਾਮਲ ਸਨ। ਇਸ ਦੇ ਨਾਲ ਹੀ, ਲਗਭਗ 45 ਫੀਸਦੀ ਘਟਨਾਵਾਂ ਪੀੜਤਾਂ ਦੇ ਆਪਣੇ ਘਰਾਂ ਵਿੱਚ ਅਤੇ 18 ਫੀਸਦੀ ਘਟਨਾਵਾਂ ਦੋਸ਼ੀਆਂ ਦੇ ਘਰਾਂ ਵਿੱਚ ਵਾਪਰੀਆਂ। ਸਿਰਫ 3 ਫੀਸਦੀ ਘਟਨਾਵਾਂ ਖੁੱਲ੍ਹੇ ਖੇਤਾਂ ਵਿੱਚ ਹੋਈਆਂ ਅਤੇ 21 ਫੀਸਦੀ ਮਾਮਲਿਆਂ ਵਿੱਚ ਘਟਨਾ ਦੀ ਥਾਂ ਸਪਸ਼ਟ ਨਹੀਂ ਸੀ।

ਇਹ ਵੀ ਪੜ੍ਹੋ :  ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ

ਇਨ੍ਹਾਂ ਇਲਾਕਿਆਂ ਵਿੱਚ ਸਭ ਤੋਂ ਵੱਧ ਮਾਮਲੇ

 ਖੇਤਰੀ ਵੰਡ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਵਿੱਚ ਸਭ ਤੋਂ ਵੱਧ 80 ਫੀਸਦੀ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਸਿੰਧ ਸੂਬੇ ਵਿੱਚ 15 ਫੀਸਦੀ ਅਤੇ ਬਾਕੀ ਦੇਸ਼ ਵਿੱਚ 5 ਫੀਸਦੀ ਮਾਮਲੇ ਦਰਜ ਹੋਏ। ਸ਼ਹਿਰੀ ਖੇਤਰਾਂ ਵਿੱਚ (57 ਫੀਸਦੀ) ਪੇਂਡੂ ਖੇਤਰਾਂ (43 ਫੀਸਦੀ) ਦੇ ਮੁਕਾਬਲੇ ਵਧੇਰੇ ਮਾਮਲੇ ਰਿਪੋਰਟ ਕੀਤੇ ਗਏ।

ਪੁਲਿਸ ਕਾਰਵਾਈ ਦੀ ਸਥਿਤੀ 

ਸਕਾਰਾਤਮਕ ਪਹਿਲੂ ਇਹ ਰਿਹਾ ਕਿ 89 ਫੀਸਦੀ ਮਾਮਲਿਆਂ ਵਿੱਚ ਪੁਲਿਸ ਕੋਲ ਐਫ.ਆਈ.ਆਰ. (FIR) ਦਰਜ ਕਰਵਾਈ ਗਈ। ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 7 ਮਾਮਲੇ ਪੁਲਿਸ ਕੋਲ ਦਰਜ ਨਹੀਂ ਹੋ ਸਕੇ ਅਤੇ 1 ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਬਾਕੀ ਮਾਮਲਿਆਂ ਵਿੱਚ ਰਜਿਸਟ੍ਰੇਸ਼ਨ ਦੀ ਸਥਿਤੀ ਬਾਰੇ ਜਾਣਕਾਰੀ ਉਪਲਬਧ ਨਹੀਂ ਸੀ।

ਇਹ ਵੀ ਪੜ੍ਹੋ : ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
ਇਹ ਵੀ ਪੜ੍ਹੋ
: 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News