ਭਾਰਤ ਨੇ ਜਲ ਸੈਨਾ ਲਈ ਰਾਫੇਲ-ਐੱਮ ਜੈੱਟ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ
Wednesday, Apr 09, 2025 - 04:39 PM (IST)

ਨਵੀਂ ਦਿੱਲੀ- ਸਰਕਾਰ ਨੇ ਬੁੱਧਵਾਰ ਨੂੰ ਫਰਾਂਸ ਤੋਂ ਜਲ ਸੈਨਾ ਲਈ ਲਗਭਗ 64,000 ਕਰੋੜ ਰੁਪਏ ਦੀ ਲਾਗਤ ਨਾਲ 26 ਰਾਫੇਲ ਲੜਾਕੂ ਜਹਾਜ਼ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਖਰੀਦ ਪ੍ਰਾਜੈਕਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐੱਸ) ਨੇ ਮਨਜ਼ੂਰੀ ਦੇ ਦਿੱਤੀ ਹੈ। ਜੁਲਾਈ 2023 'ਚ, ਰੱਖਿਆ ਮੰਤਰਾਲੇ ਨੇ ਫਰਾਂਸ ਤੋਂ 26 ਰਾਫੇਲ-ਐੱਮ (ਮਰੀਨ) ਜੈੱਟਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ, ਜੋ ਮੁੱਖ ਤੌਰ 'ਤੇ ਸਵਦੇਸ਼ੀ ਤੌਰ 'ਤੇ ਬਣੇ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ 'ਤੇ ਤਾਇਨਾਤੀ ਲਈ ਸਨ।
ਮੰਤਰਾਲੇ ਨੇ ਫਰਾਂਸ ਤੋਂ ਤਿੰਨ ਸਕਾਰਪੀਨ ਪਣਡੁੱਬੀਆਂ ਖਰੀਦਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ, ਸੀਸੀਐੱਸ ਨੇ ਅਜੇ ਤੱਕ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਭਾਰਤੀ ਜਲ ਸੈਨਾ ਦੇ 'ਪ੍ਰਾਜੈਕਟ 75' ਦੇ ਤਹਿਤ, ਫਰਾਂਸ ਦੇ ਨੇਵਲ ਗਰੁੱਪ ਦੇ ਸਹਿਯੋਗ ਨਾਲ ਮਝਗਾਂਵ ਡੌਕ ਲਿਮਟਿਡ (MDL) ਦੁਆਰਾ ਭਾਰਤ 'ਚ 6 ਸਕਾਰਪੀਨ ਪਣਡੁੱਬੀਆਂ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਹਨ। ਰਾਫੇਲ (ਐੱਮ) ਜੈੱਟਾਂ ਦੀ ਖਰੀਦ, ਹਥਿਆਰ ਪ੍ਰਣਾਲੀਆਂ ਅਤੇ ਪੁਰਜ਼ਿਆਂ ਸਮੇਤ ਸੰਬੰਧਿਤ ਸਹਾਇਤਾ ਉਪਕਰਣਾਂ ਦੇ ਨਾਲ ਇਕ ਅੰਤਰ-ਸਰਕਾਰੀ ਸਮਝੌਤੇ 'ਤੇ ਅਧਾਰਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8