ਭਾਰਤ ਪੁੱਜੀ 54 ਹਜ਼ਾਰ ਟਨ ਗੈਸ, ਖਤਮ ਹੋਵੇਗਾ LPG ਸੰਕਟ !

Monday, Mar 16, 2026 - 06:31 PM (IST)

ਭਾਰਤ ਪੁੱਜੀ 54 ਹਜ਼ਾਰ ਟਨ ਗੈਸ, ਖਤਮ ਹੋਵੇਗਾ LPG ਸੰਕਟ !

ਨੈਸ਼ਨਲ ਡੈਸਕ : ਈਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਨ ਭਾਰਤ 'ਚ ਪੈਦਾ ਹੋਇਆ LPG ਦਾ ਗੰਭੀਰ ਸੰਕਟ ਹੁਣ ਖ਼ਤਮ ਹੋਣ ਦੀ ਉਮੀਦ ਹੈ। ਭਾਰਤ ਦੇ ਰਾਜਨੀਤਿਕ ਯਤਨਾਂ ਸਦਕਾ ਭਾਰਤੀ ਜਹਾਜ਼ 'ਸ਼ਿਵਾਲਿਕ' 54 ਹਜ਼ਾਰ ਟਨ ਗੈਸ ਲੈ ਕੇ ਗੁਜਰਾਤ ਦੇ ਮੁੰਦਰਾ ਪੋਰਟ 'ਤੇ ਸੁਰੱਖਿਅਤ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਜਹਾਜ਼ ਵੀ ਅੱਜ ਸ਼ਾਮ ਜਾਂ ਭਲਕੇ ਸਵੇਰ ਤੱਕ ਭਾਰਤ ਪਹੁੰਚ ਸਕਦਾ ਹੈ, ਜਿਸ ਨਾਲ ਦੇਸ਼ ਵਿੱਚ ਰਸੋਈ ਗੈਸ ਦੀ ਕਿੱਲਤ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ।

 ਈਰਾਨ-ਇਜ਼ਰਾਈਲ ਜੰਗ ਤੇ ਹੋਰਮੁਜ਼ ਦੇ ਰਸਤੇ ਬੰਦ ਹੋਣ ਕਾਰਨ ਭਾਰਤ ਦੇ ਕਈ ਇਲਾਕਿਆਂ ਵਿੱਚ ਗੈਸ ਦਾ ਭਾਰੀ ਸੰਕਟ ਦੇਖਣ ਨੂੰ ਮਿਲ ਰਿਹਾ ਸੀ। ਗੈਸ ਦੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਕਈ ਥਾਵਾਂ 'ਤੇ ਲੋਕਾਂ ਨੂੰ ਸਿਲੰਡਰ ਲਈ ਦੋ-ਦੋ ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਸੀ। ਇਸ ਕਿੱਲਤ ਕਾਰਨ ਕਈ ਥਾਵਾਂ 'ਤੇ ਹੋਟਲ ਬੰਦ ਹੋ ਚੁੱਕੇ ਹਨ ਅਤੇ ਗੈਸ ਵੰਡਣ ਸਮੇਂ ਲੜਾਈਆਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ, ਜਿਸ ਕਾਰਨ ਪੁਲਸ ਤਾਇਨਾਤ ਕਰਨੀ ਪਈ।

 ਹੋਰਮੁਜ਼ ਦਾ ਰਸਤਾ ਬੰਦ ਹੋਣ ਕਾਰਨ ਭਾਰਤ ਦੇ ਜਹਾਜ਼ ਉੱਥੇ ਫਸੇ ਹੋਏ ਸਨ। ਭਾਰਤੀ ਵਿਦੇਸ਼ ਮੰਤਰਾਲੇ ਅਤੇ ਈਰਾਨ ਦੇ ਵਿਦੇਸ਼ ਮੰਤਰਾਲੇ ਵਿਚਾਲੇ ਹੋਈ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਹੀ ਦੋ ਭਾਰਤੀ ਜਹਾਜ਼ਾਂ, 'ਸ਼ਿਵਾਲਿਕ' ਅਤੇ 'ਨੰਦਾ' ਨੂੰ ਉੱਥੋਂ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਸੀ। ਈਰਾਨ ਨੇ ਭਾਰਤ ਨੂੰ ਆਪਣਾ 'ਦੋਸਤ' ਦੱਸਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਦੇ ਹਿੱਤ ਸਾਂਝੇ ਹਨ, ਜਿਸ ਕਾਰਨ ਜੰਗ ਦੇ ਹਾਲਾਤਾਂ ਦੇ ਬਾਵਜੂਦ ਭਾਰਤੀ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ  ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News