ਭਾਰਤ ਦਾ ਹਰ ਨੰਬਰ +91 ਤੋਂ ਹੀ ਕਿਉਂ ਹੁੰਦਾ ਹੈ ਸ਼ੁਰੂ? ਜਾਣੋ ਕਿਉਂ ਨਹੀਂ ਬਦਲਿਆ ਗਿਆ ਇਹ ਕੋਡ

Tuesday, Nov 11, 2025 - 12:26 PM (IST)

ਭਾਰਤ ਦਾ ਹਰ ਨੰਬਰ +91 ਤੋਂ ਹੀ ਕਿਉਂ ਹੁੰਦਾ ਹੈ ਸ਼ੁਰੂ? ਜਾਣੋ ਕਿਉਂ ਨਹੀਂ ਬਦਲਿਆ ਗਿਆ ਇਹ ਕੋਡ

ਵੈੱਬ ਡੈਸਕ- ਭਾਰਤ 'ਚ ਹਰ ਮੋਬਾਈਲ ਨੰਬਰ +91 ਨਾਲ ਸ਼ੁਰੂ ਹੁੰਦਾ ਹੈ। ਇਹ ਕੋਡ ਸਿਰਫ਼ ਇਕ ਨੰਬਰ ਨਹੀਂ, ਸਗੋਂ ਭਾਰਤ ਦੀ ਪਹਿਚਾਣ ਹੈ। ਜਦੋਂ ਵੀ ਕੋਈ ਵਿਦੇਸ਼ ਤੋਂ ਭਾਰਤ ਕਾਲ ਕਰਦਾ ਹੈ, ਤਾਂ ਇਹ ਕੋਡ ਉਸ ਕਾਲ ਨੂੰ ਸਹੀ ਦੇਸ਼ ਤੱਕ ਪਹੁੰਚਾਉਂਦਾ ਹੈ।

ਇਹ ਵੀ ਪੜ੍ਹੋ : ਲੱਡੂ ਗੋਪਾਲ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਉਸ ਜਲ ਦਾ ਕੀ ਕਰੀਏ? ਪ੍ਰੇਮਾਨੰਦ ਜੀ ਨੇ ਦੱਸੇ ਨਿਯਮ

+91 ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ?

ਇਹ ਸਿਸਟਮ 1960 ਦੇ ਦਹਾਕੇ 'ਚ ਸ਼ੁਰੂ ਹੋਇਆ, ਜਦੋਂ ਅੰਤਰਰਾਸ਼ਟਰੀ ਟੈਲੀਕਮਿਊਨੀਕੇਸ਼ਨ ਯੂਨੀਅਨ (ITU) ਬਣੀ ਸੀ। ਇਹ ਸੰਯੁਕਤ ਰਾਸ਼ਟਰ ਦਾ ਹਿੱਸਾ ਹੈ। ITU ਨੇ ਸਾਰੀ ਦੁਨੀਆ ਨੂੰ 9 ਜੋਨ 'ਚ ਵੰਡਿਆ ਸੀ ਅਤੇ ਹਰ ਜੋਨ ਨੂੰ ਇਕ ਵਿਲੱਖਣ ਨੰਬਰ ਦਿੱਤਾ ਗਿਆ ਸੀ।

ਭਾਰਤ ਦੱਖਣੀ ਏਸ਼ੀਆ 'ਚ ਆਉਂਦਾ ਹੈ, ਜੋ ਜੋਨ 9 'ਚ ਸ਼ਾਮਲ ਹੈ। ਇਸ ਕਰਕੇ ਭਾਰਤ ਨੂੰ ‘9’ ਤੋਂ ਸ਼ੁਰੂ ਹੋਣ ਵਾਲਾ ਕੋਡ ਦਿੱਤਾ ਗਿਆ। ਫਿਰ ਉਸ 'ਚ ਭਾਰਤ ਲਈ ਵਿਲੱਖਣ ਨੰਬਰ ‘1’ ਜੋੜਿਆ ਗਿਆ, ਇਸ ਤਰ੍ਹਾਂ ‘+91’ ਬਣਿਆ।

ਇਹ ਕੋਡ ਬ੍ਰਿਟਿਸ਼ ਕਾਲ ਦੇ ਸਮੇਂ ਤੋਂ ਜੁੜਿਆ ਹੋਇਆ ਹੈ। ਪਹਿਲਾਂ ਇਹ ਕੋਡ ਕੁਝ ਲੰਮਾ ਹੁੰਦਾ ਸੀ, ਪਰ ਬਾਅਦ 'ਚ ਕਾਲਿੰਗ ਸੌਖੀ ਬਣਾਉਣ ਲਈ ਇਸ ਨੂੰ ਛੋਟਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : 18, 22, 24 ਹੀ ਕਿਉਂ, 19, 21 ਜਾਂ 23 ਕੈਰਟ 'ਚ ਕਿਉਂ ਨਹੀਂ ਮਿਲਦਾ Gold? ਜਾਣੋ ਕੀ ਹੈ ਇਸ ਪਿੱਛੇ ਦਾ Logic

+91 ਦਾ ਕੰਮ ਕੀ ਹੈ?

+91 ਦਾ ਮਕਸਦ ਹੈ ਕਿ ਵਿਦੇਸ਼ ਤੋਂ ਆਉਣ ਵਾਲੀਆਂ ਕਾਲਾਂ ਸਹੀ ਦੇਸ਼ ਤੱਕ ਪਹੁੰਚ ਸਕਣ। ਉਦਾਹਰਨ ਲਈ, ਜੇ ਅਮਰੀਕਾ ਤੋਂ ਕੋਈ ਵਿਅਕਤੀ ਭਾਰਤ ਕਾਲ ਕਰਦਾ ਹੈ ਤਾਂ ਉਹ ਪਹਿਲਾਂ +91 ਡਾਇਲ ਕਰਦਾ ਹੈ ਤੇ ਫਿਰ ਸਥਾਨਕ ਨੰਬਰ। ਇਸ ਨਾਲ ਟੈਲੀਕਮ ਸਿਸਟਮ ਤੁਰੰਤ ਸਮਝ ਜਾਂਦਾ ਹੈ ਕਿ ਕਾਲ ਭਾਰਤ ਭੇਜਣੀ ਹੈ। ਇਹ ਕੋਡ ਮੋਬਾਈਲ ਤੇ ਲੈਂਡਲਾਈਨ ਦੋਵਾਂ ’ਤੇ ਇਕੋ ਜਿਹਾ ਕੰਮ ਕਰਦਾ ਹੈ ਅਤੇ ਸਾਰੀਆਂ ਟੈਲੀਕਾਮ ਕੰਪਨੀਆਂ ਲਈ ਇਕੋ ਜਿਹਾ ਹੁੰਦਾ ਹੈ, ਜਿਸ ਨਾਲ ਦੁਨੀਆ ਭਰ ਤੋਂ ਲੋਕ ਆਸਾਨੀ ਨਾਲ ਭਾਰਤ ਨਾਲ ਜੁੜ ਸਕਦੇ ਹਨ।

ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ

ਇਹ ਕੋਡ ਕਦੇ ਬਦਲਿਆ ਕਿਉਂ ਨਹੀਂ ਗਿਆ?

ਕਿਸੇ ਵੀ ਦੇਸ਼ ਦਾ ਕੋਡ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ। ITU ਦੇ ਨਿਯਮ ਕਾਫ਼ੀ ਸਖ਼ਤ ਹਨ। ਜੇ ਕੋਡ ਬਦਲਿਆ ਜਾਵੇ, ਤਾਂ ਅਰਬਾਂ ਫੋਨ ਨੰਬਰਾਂ ਨੂੰ ਬਦਲਣਾ ਪਵੇਗਾ, ਜਿਸ ਨਾਲ ਨਾ ਸਿਰਫ਼ ਖਰਚ ਵਧੇਗਾ, ਸਗੋਂ ਲੋਕਾਂ 'ਚ ਭਾਰੀ ਗਲਤਫ਼ਹਿਮੀ ਵੀ ਪੈਦਾ ਹੋ ਸਕਦੀ ਹੈ। ਭਾਰਤ ਵਰਗੇ ਵੱਡੇ ਦੇਸ਼ 'ਚ ਕਰੋੜਾਂ ਯੂਜ਼ਰ ਹਨ। ਬਦਲਾਅ ਕਰਨ ਨਾਲ ਸਿਸਟਮ ਰੁਕ ਸਕਦਾ ਹੈ। ਨਵੀਂ ਤਕਨੀਕ ਆਉਣ 'ਤੇ ਵੀ ਪੁਰਾਣੇ ਕੋਡ ਰੱਖੇ ਜਾਂਦੇ ਹਨ। ਇਸੇ ਤਰ੍ਹਾਂ, +1 ਅਮਰੀਕਾ ਦਾ ਕੋਡ ਵੀ ਕਦੇ ਨਹੀਂ ਬਦਲਿਆ ਗਿਆ। ਕੁਝ ਦੇਸ਼ਾਂ ਦੇ ਕੋਡ ਕੇਵਲ ਰਾਜਨੀਤਿਕ ਕਾਰਣਾਂ ਕਰਕੇ ਬਦਲੇ, ਜਿਵੇਂ ਸੋਵੀਅਤ ਯੂਨੀਅਨ ਟੁੱਟਣ 'ਤੇ ਉੱਥੇ ਦੇ ਕੋਡ 'ਚ ਤਬਦੀਲੀ ਹੋਈ।

ਇਹ ਵੀ ਪੜ੍ਹੋ : ਕੀ ਘਰ 'ਚ ਰੱਖ ਸਕਦੇ ਹਾਂ ਇਕ ਤੋਂ ਜ਼ਿਆਦਾ ਲੱਡੂ ਗੋਪਾਲ?

ਹੋਰ ਪ੍ਰਸਿੱਧ ਦੇਸ਼ਾਂ ਦੇ ਕੋਡ

US (ਅਮਰੀਕਾ): +1 (ਉੱਤਰੀ ਅਮਰੀਕਾ ਜੋਨ)

GB ਯੂਨਾਈਟਿਡ ਕਿੰਗਡਮ (ਬ੍ਰਿਟੇਨ): +44 (ਯੂਰਪ ਜੋਨ)

ਜਰਮਨੀ: +49 (ਯੂਰਪ ਜੋਨ)

ਫਰਾਂਸ: +33 (ਯੂਰਪ ਜੋਨ)

ਜਪਾਨ: +81 (ਏਸ਼ੀਆ ਜੋਨ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News