ਭਾਰਤ ਨੇ ਸ਼ੁਰੂ ਕੀਤਾ ਮਾਲਦੀਵ ਦੇ ਏਅਰਪੋਰਟ ਦੇ ਵਿਸਥਾਰ ਦਾ ਕੰਮ

9/25/2020 3:47:30 PM

ਨਵੀਂ ਦਿੱਲੀ- ਭਾਰਤੀ ਏਅਰਪੋਰਟ ਅਥਾਰਟੀ ਨੇ ਬੁੱਧਵਾਰ ਨੂੰ ਹਨੀਮਾਧੁ ਇੰਟਰਨੈਸ਼ਨਲ ਏਅਰਪੋਰਟ ਦੇ ਵਿਸਥਾਰ ਦੇ ਕੰਮ ਦੇ ਵਿਸਥਾਰ ਪ੍ਰਾਜੈਕਟ ਰਿਪੋਰਟ 'ਤੇ ਕੰਮ ਸ਼ੁਰੂ ਕਰ ਦਿੱਤਾ। ਹਨੀਮਾਧੁ ਇੰਟਰਨੈਸ਼ਨਲ ਏਅਰਪੋਰਟ ਮਾਲਦੀਵ ਦੇ ਸਭ ਤੋਂ ਵੱਡੇ ਆਧਾਰਤਭੂਤ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਪ੍ਰਾਜੈਕਟ 'ਚੋਂ ਇਕ ਹੈ। 

ਇਹ ਪ੍ਰਾਜੈਕਟ ਭਾਰਤ ਦੇ ਐਕਸਿਮ ਬੈਂਕ ਵਲੋਂ 800 ਮਿਲੀਅਨ ਡਾਲਰ ਲਾਈਨ ਆਫ਼ ਕ੍ਰੈਡਿਟ ਤੋਂ ਪੂਰੀ ਕੀਤੀ ਜਾਵੇਗੀ। ਇਸ ਪ੍ਰਾਜੈਕਟ 'ਤੇ ਕੰਮ 2021 ਤੋਂ ਸ਼ੁਰੂ ਹੋਣ ਦਾ ਅਨੁਮਾਨ ਹੈ। ਇਸ ਪ੍ਰਾਜੈਕਟ 'ਚ ਟਰਮਿਨਲ, ਫਿਊਲ ਫਾਰਮ ਅਤੇ ਫਾਇਰ ਸਟੇਸ਼ਨ ਦਾ ਨਵੀਨੀਕਰਨ (ਅਪਗ੍ਰੇਡ) ਕਰਨਾ ਹੈ। ਨਾਲ ਹੀ ਟਰਮਿਨਲ ਨੂੰ 2200 ਮੀਟਰ ਲੰਬਾ ਬਣਾਉਣਾ ਅਤੇ ਏ320ਐੱਸ ਅਤੇ ਬੋਇੰਗ 737 ਦੀ ਸਾਂਭ-ਸੰਭਾਲ ਕਰਨ ਦੀ ਵਿਵਸਥਾ ਕਰਨਾ ਹੈ।

ਏ.ਏ.ਆਈ. ਦੇ ਉੱਚ ਪੱਧਰੀ ਵਫ਼ਦ ਨੇ ਇਸੇ ਹਫ਼ਤੇ ਮਾਲਦੀਵ 'ਚ ਉੱਥੋਂ ਦੇ ਆਰਥਿਕ ਵਿਕਾਸ ਮੰਤਰੀ ਫੈਯਾਜ਼ ਸਮਾਈਲ ਅਤੇ ਹੋਰ ਪਾਰਲੀਮੈਂਟ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਏਅਰਪੋਰਟ ਵਿਸਥਾਰ ਦੇ ਨਾਲ ਹੀ 6 ਹੋਰ ਪ੍ਰਾਜੈਕਟ ਵੀ ਇਸੇ 800 ਮਿਲੀਅਨ ਡਾਲਰ ਲਾਈਨ ਆਫ਼ ਕ੍ਰੈਡਿਟ ਤੋਂ ਫੰਡ ਕੀਤੇ ਜਾਣਗੇ।


DIsha

Content Editor DIsha