ਭਾਰਤ ਨੇ 'ਅਸਤਰ' ਮਿਜ਼ਾਇਲ ਦਾ ਕੀਤਾ ਲਾਈਵ ਪ੍ਰੀਖਣ, ਦੁਸ਼ਮਣ ਨੂੰ ਹਵਾ 'ਚ ਮਿਲੇਗਾ ਕਰਾਰਾ ਜਵਾਬ

09/19/2019 7:58:12 PM

ਨਵੀਂ ਦਿੱਲੀ— ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ ਸਵਦੇਸ਼ੀ ਮਿਜ਼ਾਇਲ ਅਸਤਰ ਦੇ ਲੜਾਕੂ ਜਹਾਜ਼ ਸੁਖੋਈ ਨਾਲ ਓਡੀਸ਼ਾ ਤਟ 'ਤੇ ਪੰਜ ਸਫਲ ਪ੍ਰੀਖਣ ਕੀਤੇ ਹਨ। ਹਵਾਈ ਫੌਜ ਨੇ ਸੁਖੋਈ ਜਹਾਜ਼ ਰਾਹੀਂ ਸੋਮਵਾਰ ਤੋਂ ਵੀਰਵਾਰ ਤਕ ਕੀਤੇ ਗਏ ਇਨ੍ਹਾਂ ਪ੍ਰੀਖਣਾਂ 'ਚ ਵੱਖ-ਵੱਖ ਖਤਰਿਆਂ ਦੀ ਸੰਭਾਵਿਤ ਹਾਲਾਤ ਪੈਦਾ ਕੀਤੀਆਂ ਤੇ ਟੀਚੇ ਤੇ ਸਫਲਤਾਪੂਰਵਕ ਨਿਸ਼ਾਨਾ ਵਿੰਨ੍ਹਿਆ। ਇਨ੍ਹਾਂ ਸਾਰਿਆਂ ਪ੍ਰੀਖਣਾਂ 'ਚ ਮਿਜ਼ਾਇਲ ਦਾ ਨਿਸ਼ਾਨਾ ਸਟੀਕ ਰਿਹਾ ਅਤੇ ਸਾਰੇ ਮਾਪਦੰਢ ਪੂਰੇ ਕੀਤੇ ਗਏ।
ਅਸਤਰ ਮਿਜ਼ਾਇਲ ਆਧੁਨਿਕ ਗਾਇਡੈਂਸ ਤੇ ਨੈਵੀਗੇਸ਼ਨ ਤਕਨੀਕ ਨਾਲ 100 ਕਿਲੋਮੀਟਰ ਤੋਂ ਵੀ ਲੰਬੀ ਦੂਰੀ ਤਕ ਮਾਰ ਕਰਨ 'ਚ ਸਮਰੱਥ ਹੈ। ਇਸ ਦੇ ਨਾਲ ਹੀ ਅਸਤਰ ਦੇ ਯੂਜ਼ਰ ਚਰਣ ਦੇ ਸਾਰੇ ਪ੍ਰੀਖਣ ਪੂਰੇ ਹੋ ਗਏ ਹਨ। ਇਸ ਦੇ ਲਈ ਐੱਚ.ਏ.ਐੱਲ. ਨੇ ਸੁਖੋਈ ਜਹਾਜ਼ 'ਚ ਕੁਝ ਵਿਸ਼ੇਸ਼ ਬਦਲਾਅ ਕੀਤੇ ਸਨ। ਅਸਤਰ ਨੂੰ ਬਣਾਉਣ 'ਚ ਜਨਤਕ ਅਤੇ ਨਿੱਜੀ ਖੇਤਰ ਦੀਆਂ 50 ਕੰਪਨੀਆਂ ਨੇ ਯੋਗਦਾਨ ਦਿੱਤਾ।
ਇਨ੍ਹਾਂ ਸਫਲ ਪ੍ਰੀਖਣਾਂ ਤੋਂ ਬਾਅਦ ਅਸਤਰ ਮਿਜ਼ਾਇਲ ਪ੍ਰੀਖਣ ਨੂੰ ਹੁਣ ਹਵਾਈ ਫੌਜ 'ਚ ਸ਼ਾਮਲ ਕੀਤਾ ਜਾਵੇਗਾ। ਰੱਖਿਆ ਮਤੰਰੀ ਰਾਜਨਾਥ ਸਿੰਘ ਨੇ ਸਫਲ ਪ੍ਰੀਖਣ ਲਈ ਡੀ.ਆਰ.ਡੀ.ਓ. ਤੇ ਹਵਾਈ ਫੌਜ ਨੂੰ ਵਧਾਈ ਦਿੱਤੀ ਹੈ। ਡੀ.ਆਰ.ਡੀ.ਓ. ਦੇ ਪ੍ਰਧਾਨ ਜੀ ਸਤੀਸ਼ ਰੈੱਡੀ ਨੇ ਵੀ ਅਸਤਰ ਦੀ ਟੀਮ ਨੂੰ ਵਧਾਈ ਦਿੱਤੀ ਹੈ।


Inder Prajapati

Content Editor

Related News