ਫੌਜ ’ਤੇ ਸਭ ਤੋਂ ਜ਼ਿਆਦਾ ਖਰਚਾ ਕਰਨ ਵਾਲਾ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈ ਭਾਰਤ

Thursday, Apr 29, 2021 - 04:15 PM (IST)

ਨੈਸ਼ਨਲ ਡੈਸਕ- ਮਹਾਮਾਰੀ ਦੇ ਦੌਰ ’ਚ ਜਦੋਂ ਪੂਰੀ ਦੁਨੀਆ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀ ਹੈ, ਅਜਿਹੇ ’ਚ ਬੀਤੇ ਸਾਲ ਕੌਮਾਂਤਰੀ ਪੱਧਰ ’ਤੇ ਮਿਲਟਰੀ ਉਪਕਰਣਾਂ ਅਤੇ ਹਥਿਆਰਾਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ 2 ਟ੍ਰਿਲੀਅਨ ਹੋ ਗਿਆ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸ. ਆਈ. ਪੀ. ਆਰ. ਆਈ.) ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸਾਲ 2020 ’ਚ ਕੋਵਿਡ-19 ਮਹਾਮਾਰੀ ਦੌਰਾਨ ਦੁਨੀਆ ਭਰ ’ਚ ਮਿਲਟਰੀ ਖਰਚਾ 1981 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ। ਰਿਪੋਰਟ ਮੁਤਾਬਕ ਵਿਸ਼ਵ ਮਿਲਟਰੀ ਖਰਚੇ ’ਚ 2.6 ਫੀਸਦੀ ਦਾ ਵਾਧਾ ਅਜਿਹੇ ਸਾਲ ’ਚ ਹੋਇਆ ਜਦੋਂ ਕੌਮਾਂਤਰੀ ਜੀ. ਡੀ. ਪੀ. ਕੋਵਿਡ-19 ਮਹਾਮਾਰੀ ਦੇ ਆਰਥਿਕ ਪ੍ਰਭਾਵਾਂ ਕਾਰਨ 4.4 ਫੀਸਦੀ ਤੱਕ ਸੁੰਘੜ ਗਈ ਹੈ। ਪੂਰੀ ਦੁਨੀਆ ’ਚ ਹਥਿਆਰਾਂ ਦੀ ਖਰੀਦ ਅਤੇ ਉਤਪਾਦਨ ’ਚ ਵੀ ਭਾਰਤ ਪੰਜ ਵੱਡੇ ਦੇਸ਼ਾਂ ਦੀ ਸੂਚੀ ’ਚ ਸ਼ੁਮਾਰ ਹੋ ਗਿਆ ਹੈ। ਇਨ੍ਹਾਂ ’ਚ ਭਾਰਤ ਸਮੇਤ ਅਮਰੀਕਾ , ਚੀਨ, ਰੂਸ ਅਤੇ ਯੂਨਾਈਟਿਡ ਕਿੰਗਡਮ ਸ਼ਾਮਲ ਹਨ। ਇਨ੍ਹਾਂ ਪੰਜਾਂ ਦੇਸ਼ਾਂ ਨੇ ਕੌਮਾਂਤਰੀ ਮਿਲਟਰੀ ਖਰਚੇ ਦਾ ਕੁੱਲ 62 ਫੀਸਦੀ ਖਰਚ ਕੀਤਾ ਸੀ। ਭਾਰਤ ਸਾਲ 2020 ’ਚ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ’ਚ ਤੀਜਾ ਸਭ ਤੋਂ ਵੱਡਾ ਮਿਲਟਰੀ ਖਰਚਾ ਕਰਨ ਵਾਲਾ ਦੇਸ਼ ਸੀ। ਐੱਸ. ਆਈ. ਪੀ. ਆਰ. ਆਈ. ਮੁਤਾਬਕ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਹਿੱਸੇ ਦੇ ਰੂਪ ’ਚ ਸਾਲ 2020 ’ਚ ਮਿਲਟਰੀ ਖਰਚੇ ਦਾ ਕੌਮਾਂਤਰੀ ਔਸਤ 2.4 ਫੀਸਦੀ ਤੱਕ ਪਹੁੰਚ ਗਿਆ ਹੈ, ਜੋ ਕਿ ਸਾਲ 2019 ’ਚ 2.2 ਫੀਸਦੀ ਸੀ।

ਭਾਰਤ ਨੇ ਫੌਜ ਨੂੰ ਮਜ਼ਬੂਤ ਕਰਨ ਲਈ ਖਰਚ ਕੀਤੇ 72.9 ਬਿਲੀਅਨ ਡਾਲਰ

ਭਾਰਤ ਦਾ ਕੁਲ ਮਿਲਟਰੀ ਖ਼ਰਚਾ ਤਕਰੀਬਨ 72.9 ਬਿਲੀਅਨ ਅਮਰੀਕੀ ਡਾਲਰ ਸੀ, ਜੋ ਕਿ ਕੌਮਾਂਤਰੀ ਮਿਲਟਰੀ ਖ਼ਰਚੇ ਦਾ 3.7 ਫੀਸਦੀ ਹੈ। ਸਾਲ 2019 ਦੇ ਬਾਅਦ ਤੋਂ ਭਾਰਤ ਦਾ ਮਿਲਟਰੀ ਖ਼ਰਚਾ 2.1 ਫੀਸਦੀ ਵਧਿਆ ਹੈ। ਇਸ ਵਾਧੇ ਦਾ ਕਾਰਨ ਕਾਫ਼ੀ ਹੱਦ ਤੱਕ ਪਾਕਿਸਤਾਨ ਨਾਲ ਜਾਰੀ ਸੰਘਰਸ਼ ਅਤੇ ਚੀਨ ਨਾਲ ਸਰਹੱਦੀ ਤਣਾਅ ਨੂੰ ਮੰਨਿਆ ਜਾ ਸਕਦਾ ਹੈ। ਪੂਰਬੀ ਲੱਦਾਖ ’ਚ ਚੀਨ ਦੇ ਨਾਲ ਜਾਰੀ ਫੌਜੀ ਟਕਰਾਅ ਨੇ ਨਿਸ਼ਚਿਤ ਰੂਪ ’ਚ ਮਈ 2020 ਦੀ ਸ਼ੁਰੂਆਤ ’ਚ ਭਾਰਤ ਨੂੰ ਵਿਦੇਸ਼ਾਂ ਤੋਂ ਕਈ ਐਮਰਜੈਂਸੀ ਹਥਿਆਰਾਂ ਦੀ ਖਰੀਦ ਕਰਨ ਲਈ ਪ੍ਰੇਰਿਤ ਕੀਤਾ। ਭਾਰਤ ਦੇ ਸਾਲਾਨਾ ਮਿਲਟਰੀ ਖ਼ਰਚੇ ’ਚ 33 ਲੱਖ ਵੈਟਰਨਜ਼ ਅਤੇ ਸੇਵਾ-ਮੁਕਤ ਰੱਖਿਆ ਕਰਮਚਾਰੀਆਂ ਲਈ ਇਕ ਵਿਸ਼ਾਲ ਪੈਨਸ਼ਨ ਫੰਡ ਵੀ ਸ਼ਾਮਲ ਹੈ। ਉਦਾਹਰਣ ਵਜੋਂ ਸਾਲ 2021-2022 ਦੇ ਰੱਖਿਆ ਬਜਟ ’ਚ ਕੁੱਲ 4.78 ਲੱਖ ਕਰੋਡ਼ ਰੁਪਏ ਖਰਚੇ ’ਚੋਂ 1.15 ਲੱਖ ਕਰੋਡ਼ ਰੁਪਏ ਪੈਨਸ਼ਨ ਫੰਡ ਦਾ ਸੀ।

ਹਥਿਆਰਾਂ ਦੀ ਖਰੀਦ ’ਚ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਭਾਰਤ

ਚੀਨ ਅਤੇ ਪਾਕਿਸਤਾਨ ਨਾਲ ਦੋ ਸਰਗਰਮ ਸਰਹੱਦੀ ਵਿਵਾਦਾਂ ਕਾਰਨ ਭਾਰਤ ਕੋਲ 15 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਵਾਲਾ ਇਕ ਮਜ਼ਬੂਤ ਹਥਿਆਰਬੰਦ ਬਲ ਮੌਜੂਦ ਹੈ। ਨਤੀਜੇ ਵਜੋਂ ਰੱਖਿਆ ਬਜਟ ’ਚ ਦਿਨ-ਪ੍ਰਤੀ ਦਿਨ ਦੀ ਲਾਗਤ ਅਤੇ ਤਨਖਾਹ ਸਬੰਧੀ ਮਾਲੀਆ ਖ਼ਰਚਾ, ਮਿਲਟਰੀ ਆਧੁਨਿਕੀਕਰਨ ਲਈ ਪੂੰਜੀਗਤ ਖਰਚੇ ਤੋਂ ਜ਼ਿਆਦਾ ਹੋ ਜਾਂਦਾ ਹੈ, ਜਿਸ ਕਾਰਨ ਲੜਾਕੂ ਜਹਾਜ਼ਾਂ ਤੋਂ ਲੈ ਕੇ ਪਨਡੁੱਬੀਆਂ ਤੱਕ ਵੱਖ-ਵੱਖ ਮੋਰਚਿਆਂ ’ਤੇ ਹਥਿਆਰਬੰਦ ਬਲਾਂ ਨੂੰ ਸੰਚਾਲਨ ਸਬੰਧੀ ਸਪਲਾਈ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਮਜ਼ੋਰ ਘਰੇਲੂ ਰੱਖਿਆ-ਉਦਯੋਗਕ ਆਧਾਰ ਦੇ ਕਾਰਨ ਭਾਰਤ, ਸਊਦੀ ਅਰਬ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਦਰਾਮਦਕਾਰ ਦੇਸ਼ ਹੈ, ਜੋ ਭਾਰਤ ਦੀ ਰਣਨੀਤਿਕ ਸਥਿਤੀ ਨੂੰ ਕਮਜ਼ੋਰ ਕਰਦਾ ਹੈ। ਸਾਲ 2016-2020 ਦੌਰਾਨ ਭਾਰਤ ਨੇ ਕੁਲ ਕੌਮਾਂਤਰੀ ਹਥਿਆਰ ਦਰਾਮਦ ਦਾ 9.5 ਫੀਸਦੀ ਹਿੱਸਾ ਪ੍ਰਾਪਤ ਕੀਤਾ ਸੀ।

ਚੀਨ ’ਚ ਮਿਲਟਰੀ ਖਰਚੇ ’ਤੇ 26 ਸਾਲ ਤੋਂ ਲਗਾਤਾਰ ਵਾਧਾ

7 ਸਾਲ ਦੀ ਲਗਾਤਾਰ ਕਟੌਤੀ ਤੋਂ ਬਾਅਦ ਸਾਲ 2020 ਅਮਰੀਕੀ ਮਿਲਟਰੀ ਖਰਚੇ ’ਚ ਵਾਧੇ ਦਾ ਲਗਾਤਾਰ ਤੀਜਾ ਸਾਲ ਰਿਹਾ ਹੈ। ਇਹ ਚੀਨ ਅਤੇ ਰੂਸ ਵਰਗੇ ਰਣਨੀਤਿਕ ਮੁਕਾਬਲੇਬਾਜ਼ਾਂ ਦੇ ਕਥਿਤ ਖਤਰੇ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਅਤੇ ਅਮਰੀਕੀ ਫੌਜੀ ਸਮਰੱਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਚੀਨ ਦਾ ਮਿਲਟਰੀ ਖਰਚਾ ਲਗਾਤਾਰ 26 ਸਾਲਾਂ ਤੋਂ ਲਗਾਤਾਰ ਵਧ ਰਿਹਾ ਹੈ, ਐੱਸ. ਆਈ. ਪੀ. ਆਰ. ਆਈ. ਮੁਤਾਬਕ ਮਿਲਟਰੀ ਖ਼ਰਚਾ ਡਾਟਾਬੇਸ ’ਚ ਇਹ ਕਿਸੇ ਵੀ ਦੇਸ਼ ਦੇ ਮੁਕਾਬਲੇ ਹਥਿਆਰਾਂ ਦੇ ਉਤਪਾਦਨ ਅਤੇ ਖਰੀਦੋ-ਫਰੋਖਤ ਦਾ ਸਭ ਤੋਂ ਜ਼ਿਆਦਾ ਵਾਧਾ ਹੈ। ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਲੱਗਭਗ ਸਾਰੇ ਮੈਬਰਾਂ ਨੇ ਸਾਲ 2020 ’ਚ ਆਪਣੇ ਮਿਲਟਰੀ ਖ਼ਰਚੇ ’ਚ ਵਾਧਾ ਕੀਤਾ ਹੈ। ਸਾਲ 2020 ’ਚ ਮਿਲਟਰੀ ਖ਼ਰਚੇ ’ਚ ਵਾਧੇ ਵਾਲੇ ਸਿਖਰਲੇ 15 ਦੇਸ਼ਾਂ ’ਚ ਸਊਦੀ ਅਰਬ, ਰੂਸ, ਇਜ਼ਰਾਈਲ ਅਤੇ ਅਮਰੀਕਾ ਸਿਖਰ ’ਤੇ ਸਨ।

ਜਰਮਨੀ ਅਤੇ ਫ਼ਰਾਂਸ ਕੌਮਾਂਤਰੀ ਪੱਧਰ ’ਤੇ 7ਵੇਂ ਅਤੇ 8ਵੇਂ ਸਥਾਨ ’ਤੇਮਿਲਟਰੀ

ਯੂਰਪ ’ਚ ਮਿਲਟਰੀ ਖਰਚਾ 4 ਫੀਸਦੀ ਵਧਿਆ ਹੈ। ਯੂਰਪ ’ਚ ਜਰਮਨੀ ਅਤੇ ਫ਼ਰਾਂਸ ਕੌਮਾਂਤਰੀ ਪੱਧਰ ’ਤੇ 7ਵੇਂ ਅਤੇ 8ਵੇਂ ਸਭ ਤੋਂ ਵੱਡੇ ਖਰਚਾ ਕਰਨ ਵਾਲੇ ਦੇਸ਼ਾਂ ਦੇ ਰੂਪ ’ਚ ਉਭਰੇ ਹਨ। ਚੀਨ ਤੋਂ ਇਲਾਵਾ, ਭਾਰਤ (72.9 ਬਿਲੀਅਨ ਅਮਰੀਕੀ ਡਾਲਰ), ਜਾਪਾਨ (49.1 ਬਿਲੀਅਨ ਅਮਰੀਕੀ ਡਾਲਰ), ਦੱਖਣ ਕੋਰੀਆ (45.7 ਬਿਲਿਅਨ ਅਮਰੀਕੀ ਡਾਲਰ) ਅਤੇ ਆਸਟਰੇਲੀਆ (27.5 ਬਿਲੀਅਨ ਅਮਰੀਕੀ ਡਾਲਰ) ਏਸ਼ੀਆ ਅਤੇ ਓਸ਼ੀਨੀਆ ਖੇਤਰ ’ਚ ਸਭ ਤੋਂ ਵੱਡੇ ਮਿਲਟਰੀ ਖਰਚਾ ਕਰਨ ਵਾਲੇ ਸਨ। ਸਾਰੇ ਚਾਰ ਦੇਸ਼ਾਂ ਨੇ ਸਾਲ 2019 ਅਤੇ ਸਾਲ 2020 ਦੇ ’ਚ 2011-20 ਦੇ ਦਹਾਕੇ ’ਚ ਆਪਣੇ ਮਿਲਟਰੀ ਖਰਚੇ ’ਚ ਵਾਧਾ ਕੀਤਾ ਹੈ।

ਸਾਲ 2020 ’ਚ ਉਪ-ਸਹਾਰਾ ਅਫਰੀਕਾ ’ਚ ਮਿਲਟਰੀ ਖਰਚੇ ’ਚ 3.4 ਫੀਸਦੀ ਵਾਧਾ ਹੋਇਆ ਹੈ ਅਤੇ ਇਹ 18.5 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਖਰਚੇ ’ਚ ਸਭ ਤੋਂ ਵੱਡਾ ਵਾਧਾ ਸਾਹੇਲ ਖੇਤਰ ’ਚ ਸਥਿਤ ਦੇਸ਼ਾਂ-ਚਾਡ, ਮਾਲੀ, ਮਾਰਿਟਾਨੀਆ ਅਤੇ ਨਾਇਜੀਰੀਆ ਦੇ ਨਾਲ-ਨਾਲ ਯੁਗਾਂਡਾ ਵੱਲੋਂ ਕੀਤਾ ਗਿਆ ਹੈ।

ਦੱਖਣ ਅਮਰੀਕਾ ’ਚ ਮਿਲਟਰੀ ਖਰਚੇ ’ਚ 2.1 ਫੀਸਦੀ ਦੀ ਗਿਰਾਵਟ

ਸਭ ਤੋਂ ਵੱਡੇ ਮਿਲਟਰੀ ਖ਼ਰਚਾ ਕਰਨ ਵਾਲੇ ਦੇਸ਼ ਬ੍ਰਾਜ਼ੀਲ ਦੇ ਖਰਚੇ ’ਚ 3.1 ਫੀਸਦੀ ਦੀ ਗਿਰਾਵਟ ਵੇਖੀ ਗਈ ਹੈ। 11 ਮੱਧ-ਪੂਰਬੀ ਦੇਸ਼ਾਂ ਨੇ ਸਾਂਝੇ ਮਿਲਟਰੀ ਖਰਚੇ ’ਚ ਸਾਲ 2020 ’ਚ 6.5 ਫੀਸਦੀ ਤੱਕ ਦੀ ਕਮੀ ਕੀਤੀ ਹੈ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਦੇ 9 ਮੈਬਰਾਂ ’ਚੋਂ 8 ਨੇ ਸਾਲ 2020 ’ਚ ਆਪਣੇ ਮਿਲਟਰੀ ਖਰਚੇ ’ਚ ਕਟੌਤੀ ਕੀਤੀ ਹੈ। ਅੰਗੋਲਾ ਦੇ ਮਿਲਟਰੀ ਖ਼ਰਚੇ ’ਚ 12 ਫੀਸਦੀ, ਸਊਦੀ ਅਰਬ ਦੇ 10 ਫੀਸਦੀ ਅਤੇ ਕੁਵੈਤ ਦੇ ਮਿਲਟਰੀ ਖ਼ਰਚੇ ’ਚ 5.9 ਫੀਸਦੀ ਕਮੀ ਹੋਈ ਹੈ। ਗੈਰ-ਓਪੇਕ ਤੇਲ ਬਰਾਮਦਕਾਰ ਦੇਸ਼ ਬਹਿਰੀਨ ਨੇ ਵੀ ਆਪਣੇ ਖਰਚੇ ’ਚ 9.8 ਫੀਸਦੀ ਦੀ ਕਟੌਤੀ ਕੀਤੀ ਹੈ।

ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਮਿਲਟਰੀ ਖਰਚੇ ’ਚ ਤੀਜਾ ਵੱਡਾ ਦੇਸ਼

ਭਾਰਤ ਸਾਲ 2020 ’ਚ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ’ਚ ਤੀਜਾ ਸਭ ਤੋਂ ਵੱਡਾ ਮਿਲਟਰੀ ਖਰਚਾ ਕਰਨ ਵਾਲਾ ਦੇਸ਼ ਸੀ। ਭਾਰਤ ਦਾ ਕੁਲ ਮਿਲਟਰੀ ਖ਼ਰਚਾ ਤਕਰੀਬਨ 72.9 ਬਿਲੀਅਨ ਅਮਰੀਕੀ ਡਾਲਰ ਸੀ, ਜੋ ਕਿ ਕੌਮਾਂਤਰੀ ਮਿਲਟਰੀ ਖ਼ਰਚੇ ਦਾ 3.7 ਫੀਸਦੀ ਹੈ। ਸਾਲ 2019 ਦੇ ਬਾਅਦ ਤੋਂ ਭਾਰਤ ਦਾ ਮਿਲਟਰੀ ਖ਼ਰਚਾ 2.1 ਫੀਸਦੀ ਵਧਿਆ ਹੈ। ਇਸ ਵਾਧੇ ਦਾ ਕਾਰਨ ਕਾਫ਼ੀ ਹੱਦ ਤੱਕ ਪਾਕਿਸਤਾਨ ਦੇ ਨਾਲ ਜਾਰੀ ਸੰਘਰਸ਼ ਅਤੇ ਚੀਨ ਨਾਲ ਸਰਹੱਦੀ ਤਣਾਅ ਨੂੰ ਮੰਨਿਆ ਜਾ ਸਕਦਾ ਹੈ। ਪੂਰਬੀ ਲੱਦਾਖ ’ਚ ਚੀਨ ਨਾਲ ਜਾਰੀ ਫੌਜੀ ਟਕਰਾਅ ਨੇ ਨਿਸ਼ਚਿਤ ਰੂਪ ’ਚ ਮਈ 2020 ਦੀ ਸ਼ੁਰੂਆਤ ’ਚ ਭਾਰਤ ਨੂੰ ਵਿਦੇਸ਼ਾਂ ਤੋਂ ਕਈ ਐਮਰਜੈਂਸੀ ਹਥਿਆਰਾਂ ਦੀ ਖਰੀਦ ਕਰਨ ਲਈ ਪ੍ਰੇਰਿਤ ਕੀਤਾ। ਭਾਰਤ ਦੇ ਸਾਲਾਨ ਮਿਲਟਰੀ ਖ਼ਰਚੇ ’ਚ 33 ਲੱਖ ਵੈਟਰਨਜ਼ ਅਤੇ ਸੇਵਾ-ਮੁਕਤ ਰੱਖਿਆ ਕਰਮਚਾਰੀਆਂ ਲਈ ਇਕ ਵਿਸ਼ਾਲ ਪੈਨਸ਼ਨ ਫੰਡ ਵੀ ਸ਼ਾਮਲ ਹੈ। ਉਦਾਹਰਣ ਵਜੋਂ ਸਾਲ 2021-2022 ਦੇ ਰੱਖਿਆ ਬਜਟ ’ਚ ਕੁੱਲ 4.78 ਲੱਖ ਕਰੋਡ਼ ਰੁਪਏ ਖਰਚੇ ’ਚੋਂ 1.15 ਲੱਖ ਕਰੋਡ਼ ਰੁਪਏ ਪੈਨਸ਼ਨ ਫੰਡ ਦਾ ਸੀ।

ਹਥਿਆਰਾਂ ਦੀ ਖਰੀਦ ’ਚ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਭਾਰਤ

ਚੀਨ ਅਤੇ ਪਾਕਿਸਤਾਨ ਨਾਲ ਦੋ ਸਰਗਰਮ ਸਰਹੱਦੀ ਵਿਵਾਦਾਂ ਕਾਰਨ ਭਾਰਤ ਦੇ ਕੋਲ 15 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਵਾਲਾ ਇਕ ਮਜ਼ਬੂਤ ਹਥਿਆਰਬੰਦ ਬਲ ਮੌਜੂਦ ਹੈ। ਨਤੀਜੇ ਵਜੋਂ ਰੱਖਿਆ ਬਜਟ ’ਚ ਦਿਨ-ਪ੍ਰਤੀ ਦਿਨ ਦੀ ਲਾਗਤ ਅਤੇ ਤਨਖਾਹ ਸਬੰਧੀ ਮਾਲੀਆ ਖ਼ਰਚਾ, ਮਿਲਟਰੀ ਆਧੁਨਿਕੀਕਰਨ ਲਈ ਪੂੰਜੀਗਤ ਖਰਚੇ ਤੋਂ ਜ਼ਿਆਦਾ ਹੋ ਜਾਂਦਾ ਹੈ, ਜਿਸ ਕਾਰਨ ਲੜਾਕੂ ਜਹਾਜ਼ਾਂ ਤੋਂ ਲੈ ਕੇ ਪਨਡੁੱਬੀਆਂ ਤੱਕ ਵੱਖ-ਵੱਖ ਮੋਰਚਿਆਂ ’ਤੇ ਹਥਿਆਰਬੰਦ ਬਲਾਂ ਨੂੰ ਸੰਚਾਲਨ ਸਬੰਧੀ ਸਪਲਾਈ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਮਜ਼ੋਰ ਘਰੇਲੂ ਰੱਖਿਆ-ਉਦਯੋਗਕ ਆਧਾਰ ਕਾਰਨ ਭਾਰਤ, ਸਊਦੀ ਅਰਬ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਦਰਾਮਦਕਾਰ ਦੇਸ਼ ਹੈ, ਜੋ ਭਾਰਤ ਦੀ ਰਾਜਨੀਤਕ ਸਥਿਤੀ ਨੂੰ ਕਮਜ਼ੋਰ ਕਰਦਾ ਹੈ। ਸਾਲ 2016-2020 ਦੌਰਾਨ ਭਾਰਤ ਨੇ ਕੁਲ ਕੌਮਾਂਤਰੀ ਹਥਿਆਰ ਦਰਾਮਦ ਦਾ 9.5 ਫੀਸਦੀ ਹਿੱਸਾ ਪ੍ਰਾਪਤ ਕੀਤਾ ਸੀ।


Tanu

Content Editor

Related News