ਭਾਰਤ ਨੇ ਯੂਕ੍ਰੇਨ ਵੱਲ ਵਧਾਏ ਮਦਦ ਲਈ ਹੱਥ, ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ਾਂ ਤੋਂ ਭੇਜੀ ਰਾਹਤ ਸਮੱਗਰੀ

Saturday, Mar 05, 2022 - 01:36 PM (IST)

ਨਵੀਂ ਦਿੱਲੀ– ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ 10ਵੇਂ ਦਿਨ ਵੀ ਜਾਰੀ ਹੈ। ਯੂਕ੍ਰੇਨ ’ਚ ਥਾਂ-ਥਾਂ ਤਬਾਹੀ ਦਾ ਮੰਜ਼ਰ ਹੈ। ਇਸ ਦਰਮਿਆਨ ਭਾਰਤ ਨੇ ਯੂਕ੍ਰੇਨ ਵੱਲ ਮਦਦ ਦੇ ਹੱਥ ਵਧਾਏ ਹਨ। ਯੂਕ੍ਰੇਨ ਦੇ ਇਸ ਮੁਸ਼ਕਲ ਹਾਲਾਤਾਂ ’ਚ ਭਾਰਤ ਨੇ ਉਸ ਦੀ ਮਦਦ ਲਈ ਰਾਹਤ ਸਮੱਗਰੀ ਭੇਜਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਹਵਾਈ ਫ਼ੌਜ ਜਿੱਥੇ ਲਗਾਤਾਰ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਕੱਢਣ ’ਚ ਲੱਗੀ ਹੋਈ ਹੈ, ਉੱਥੇ ਹੀ ਹਵਾਈ ਫ਼ੌਜ ਵਲੋਂ ਸ਼ੁੱਕਰਵਾਰ ਨੂੰ ਮਨੁੱਖੀ ਮਦਦ ਭੇਜੀ ਗਈ ਹੈ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਦੋ ਹੋਰ ਕਿਸ਼ਤਾਂ ’ਚ ਦਵਾਈਆਂ, ਮੈਡੀਕਲ ਯੰਤਰ, ਰਾਹਤ ਸਮੱਗਰੀ ਆਦਿ ਯੂਕ੍ਰੇਨ ਦੀ ਮਦਦ ਲਈ ਭੇਜਿਆ ਗਿਆ ਹੈ। ਯੂਕ੍ਰੇਨ ਲਈ ਇਹ ਮਨੁੱਖੀ ਮਦਦ ਦਿੱਲੀ ਨੇੜੇ ਹਿੰਡਨ ਏਅਰਬੇਸ ਤੋਂ ਭੇਜੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ: ਭਾਰਤ ਹਵਾਈ ਫ਼ੌਜ ਦੇ 4 ਜਹਾਜ਼ਾਂ ਨੇ 798 ਭਾਰਤੀਆਂ ਦੀ ਕਰਵਾਈ ‘ਵਤਨ ਵਾਪਸੀ’

 

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇ 3 ਟਰਾਂਸਪੋਰਟ ਜਹਾਜ਼ ਸ਼ੁੱਕਰਵਾਰ ਨੂੰ ਯੂਕ੍ਰੇਨ ਲਈ ਰਾਹਤ ਸਮੱਗਰੀ ਲੈ ਕੇ ਗਏ। ਪਹਿਲਾ ਜਹਾਜ਼ 6 ਟਨ ਸਮੱਗਰੀ ਲੈ ਕੇ ਰੋਮਾਨੀਆ ਲਈ ਰਵਾਨਾ ਹੋਇਆ, ਜਦਕਿ ਦੂਜਾ ਜਹਾਜ਼ 9 ਟਨ ਸਾਮਾਨ ਲੈ ਕੇ ਸਲੋਕਾਵੀਆ ਰਵਾਨਾ ਹੋਇਆ। ਤੀਜਾ ਜਹਾਜ਼ 8 ਟਨ ਸਮੱਗਰੀ ਲੈ ਕੇ ਪੋਲੈਂਡ ਗਿਆ ਹੈ। ਵਿਦੇਸ਼ ਮੰਤਰਾਲਾ ਮੁਤਾਬਕ ਅਗਲੇ 24 ਘੰਟਿਆਂ ’ਚ 16 ਉਡਾਣਾਂ ਭਾਰਤ ਆਉਣ ਵਾਲੀਆਂ ਹਨ। 

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ

ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਵਲੋਂ ਯੂਕ੍ਰੇਨ ’ਤੇ ਫ਼ੌਜੀ ਕਾਰਵਾਈ ਕਾਰਨ ਉੱਥੇ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਅਤੇ ਨਾਗਰਿਕ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਭਾਰਤ ਸਰਕਾਰ ਵਲੋਂ ‘ਆਪ੍ਰੇਸ਼ਨ ਗੰਗਾ’ ਚਲਾਇਆ ਜਾ ਰਿਹਾ ਹੈ। ਮੰਤਰਾਲਾ ਨੇ ਦੱਸਿਆ ਕਿ ਉਹ ਬਚੇ ਹੋਏ ਭਾਰਤੀਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਲਿਆਉਣ ਲਈ ਉਡਾਣਾਂ ਜਾਰੀ ਰੱਖੇਗਾ, ਜਿਨ੍ਹਾਂ ਨੂੰ ਅਜੇ ਯੂਕ੍ਰੇਨ ਛੱਡਣਾ ਹੈ। ਯੂਕ੍ਰੇਨ ’ਚੋਂ ਕੱਢੇ ਗਏ ਲੋਕਾਂ ਦੀ ਕੁੱਲ ਗਿਣਤੀ 20,000 ਤੋਂ ਵੱਧ ਹੋ ਗਈ ਹੈ।
 


Tanu

Content Editor

Related News