ਜੀ-20 ਦੀ ਪ੍ਰਧਾਨਗੀ: ਤੈਅ ਹੋਈ ਅੱਧੀ ਯਾਤਰਾ, ਭਾਰਤ ਨੇ ਆਯੋਜਿਤ ਕੀਤੀ 100ਵੀਂ ਬੈਠਕ

04/17/2023 1:26:29 PM

ਨਵੀਂ ਦਿੱਲੀ (ਭਾਸ਼ਾ)- ਭਾਰਤ ਜੀ-20 ਦੀ ਆਪਣੀ ਪ੍ਰਧਾਨਗੀ 'ਚ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕਰਦੇ ਹੋਏ ਸੋਮਵਾਰ ਨੂੰ ਇਸ ਸਮੂਹ ਦੀ 100ਵੀਂ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਦੇ ਬਿਆਨ ਅਨੁਸਾਰ, ਭਾਰਤ ਨੇ ਪਿਛਲੇ ਸਾਲ ਇਕ ਦਸੰਬਰ ਨੂੰ ਜੀ20 ਸਮੂਹ ਦੀ ਪ੍ਰਧਾਨਗੀ ਲਈ ਸੀ ਅਤੇ ਸੋਮਵਾਰ ਨੂੰ ਇਸ ਸਮੂਹ ਦੀ ਵਾਰਾਣਸੀ 'ਚ ਮੁੱਖ ਖੇਤੀਬਾੜੀ ਵਿਗਿਆਨੀਆਂ ਦੀ ਬੈਠਕ ਆਯੋਜਿਤ ਹੋਈ। ਇਹ ਭਾਰਤ ਦੀ ਪ੍ਰਧਾਨਗੀ 'ਚ ਸਮੂਹ ਦੀ 100ਵੀਂ ਬੈਠਕ ਹੈ।
ਇਸ 'ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਹੀ ਗੋਆ 'ਚ ਦੂਜੇ ਸਿਹਤ ਕਾਰਜ ਸਮੂਹ ਦੀ ਬੈਠਕ, ਹੈਦਰਾਬਾਦ 'ਚ ਡਿਜੀਟਲ ਅਰਥਵਿਵਸਥਾ 'ਤੇ ਦੂਜੇ ਕਾਰਜ ਸਮੂਹ ਦੀ ਬੈਠਕ ਅਤੇ ਸ਼ਿਲਾਂਗ 'ਚ ਪੁਲਾੜ ਅਰਥਵਿਵਸਥਾ 'ਤੇ ਨੇਤਾਵਾਂ ਦੀ ਬੈਠਕ ਆਯੋਜਿਤ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਜੀ20 ਸਮੂਹ ਦੀ ਭਾਰਤ ਦੀ ਪ੍ਰਧਾਨਗੀ 30 ਨਵੰਬਰ ਤੱਕ ਜਾਰੀ ਰਹੇਗੀ। ਜੀ20 ਸਮੂਹ 'ਚ 19 ਦੇਸ਼ ਅਤੇ ਯੂਰਪੀ ਸੰਘ ਸ਼ਾਮਲ ਹਨ। ਇਸ ਸਮੂਹ ਦੇ 19 ਦੇਸ਼ਾਂ 'ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇਟਲੀ, ਇੰਡੋਨੇਸ਼ੀਆ, ਜਾਪਾਨ, ਦੱਖਣ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਤੁਰਕੀ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਜੀ-20 ਸਮੂਹ ਗਲੋਬਲ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਕਰੀਬ 85 ਫੀਸਦੀ ਅਤੇ ਗਲੋਬਲ ਕਾਰੋਬਾਰ ਦਾ 75 ਫੀਸਦੀ ਤੋਂ ਵੱਧ ਹਿੱਸੇ ਦਾ ਪ੍ਰਤੀਨਿਧੀਤੱਵ ਕਰਦਾ ਹੈ। ਇਸ ਸਮੂਹ 'ਚ ਦੁਨੀਆ ਦੀ 2 ਤਿਹਾਈ ਆਬਾਦੀ ਆਉਂਦੀ ਹੈ।


DIsha

Content Editor

Related News