ਇਕ ਦਹਾਕੇ ਤੋਂ ਵੀ ਘੱਟ ਸਮੇਂ 'ਚ ਬਦਲ ਗਿਆ ਹੈ ਭਾਰਤ, ਹਾਲਾਤ 2013 ਵਰਗੇ ਨਹੀਂ : ਮੋਰਗਨ ਸਟੈਨਲੀ

05/31/2023 7:12:00 PM

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਬਦਲ ਗਿਆ ਹੈ ਤੇ ਅੱਜ ਵਿਸ਼ਵ ਵਿਵਸਥਾ ਵਿੱਚ ਸਥਾਨ ਹਾਸਲ ਕਰਨ ਦੇ ਰਾਹ 'ਤੇ ਹੈ। ਅਮਰੀਕੀ ਬ੍ਰੋਕਰੇਜ ਕੰਪਨੀ ਦੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਜ ਭਾਰਤ ਏਸ਼ੀਆਈ ਅਤੇ ਵਿਸ਼ਵ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਲੈ ਕੇ ਸੰਦੇਹ, ਖਾਸ ਕਰਕੇ ਵਿਦੇਸ਼ੀ ਨਿਵੇਸ਼ਕਾਂ ਦੇ ਮਾਮਲੇ ਵਿੱਚ 2014 ਤੋਂ ਬਾਅਦ ਆਈਆਂ ਸ਼ਾਨਦਾਰ ਤਬਦੀਲੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਬਰਾਬਰ ਹੈ।

ਇਹ ਵੀ ਪੜ੍ਹੋ : ਹੁਣ ਇਸ ਅਧਿਕਾਰੀ 'ਤੇ ਡਿੱਗੀ ਵਿਜੀਲੈਂਸ ਦੀ ਗਾਜ, ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਗ੍ਰਿਫ਼ਤਾਰ

ਰਿਪੋਰਟ ਇਸ ਆਲੋਚਨਾ ਨੂੰ ਖਾਰਜ ਕਰਦੀ ਹੈ ਕਿ ਦੁਨੀਆ ਦੀ ਦੂਜੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਅਤੇ ਪਿਛਲੇ 25 ਸਾਲਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸਟਾਕ ਮਾਰਕੀਟ ਹੋਣ ਦੇ ਬਾਵਜੂਦ ਭਾਰਤ ਨੇ ਆਪਣੀ ਸਮਰੱਥਾ ਨੂੰ ਪੂਰਾ ਨਹੀਂ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਇਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਬਦਲ ਗਿਆ ਹੈ। "ਇਹ 2013 ਤੋਂ ਅਲੱਗ ਭਾਰਤ ਹੈ। 10 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਭਾਰਤ ਨੇ ਵਿਸ਼ਵ ਪ੍ਰਣਾਲੀ ਵਿੱਚ ਇਕ ਸਥਾਨ ਬਣਾ ਲਿਆ ਹੈ।"

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਮੌਬ ਲਿੰਚਿੰਗ, ਪਿੰਡ ਵਾਸੀਆਂ ਨੇ ਬੱਕਰੀ ਚੋਰ ਸਮਝ ਕੇ 3 ਸਿੱਖ ਬੱਚਿਆਂ ਨੂੰ ਕੁੱਟਿਆ, 1 ਦੀ ਮੌਤ

2014 ਤੋਂ ਪ੍ਰਧਾਨ ਮੰਤਰੀ ਮੋਦੀ ਦੇ ਅਹੁਦਾ ਸੰਭਾਲਣ ਤੋਂ ਬਾਅਦ 10 ਵੱਡੀਆਂ ਤਬਦੀਲੀਆਂ ਦੀ ਸੂਚੀ ਦਿੰਦਿਆਂ ਬ੍ਰੋਕਰੇਜ ਕੰਪਨੀ ਨੇ ਕਿਹਾ ਕਿ ਭਾਰਤ 'ਚ ਕਾਰਪੋਰੇਟ ਟੈਕਸ ਦਰ ਨੂੰ ਦੂਜੇ ਦੇਸ਼ਾਂ ਦੇ ਬਰਾਬਰ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਬੁਨਿਆਦੀ ਢਾਂਚੇ 'ਚ ਨਿਵੇਸ਼ ਵਧ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਨਾਲ ਗੁਡਸ ਐਂਡ ਸਰਵਿਸ ਟੈਕਸ (ਜੀਐੱਸਟੀ) ਦੀ ਕੁਲੈਕਸ਼ਨ ਲਗਾਤਾਰ ਵਧ ਰਹੀ ਹੈ। ਨਾਲ ਹੀ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਪ੍ਰਤੀਸ਼ਤ ਵਜੋਂ ਡਿਜੀਟਲ ਲੈਣ-ਦੇਣ ਵਧ ਰਿਹਾ ਹੈ, ਜੋ ਕਿ ਅਰਥਵਿਵਸਥਾ ਦੇ ਸੰਗਠਿਤ ਹੋਣ ਦਾ ਸੰਕੇਤ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News