ਭਾਰਤ ਨੇ ਸ਼੍ਰੀਲੰਕਾ ਨੂੰ ਸੌਂਪੀਆਂ 125 SUV, ਪੁਲਸ ਆਵਾਜਾਈ ਦੀਆਂ ਦਿੱਕਤਾਂ ਹੋਣਗੀਆਂ ਦੂਰ

Friday, Dec 23, 2022 - 03:55 PM (IST)

ਕੋਲੰਬੋ (ਭਾਸ਼ਾ)- ਭਾਰਤ ਨੇ ਨਕਦੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀ ਸਹਾਇਤਾ ਲਈ ਅਤੇ ਵਾਹਨਾਂ ਦੀ ਗੈਰ-ਉਪਲਬਧਤਾ ਕਾਰਨ ਪੁਲਸ ਦੀਆਂ ਆਵਾਜਾਈ ਸਬੰਧੀ ਦਿੱਕਤਾਂ ਨੂੰ ਦੂਰ ਕਰਨ ਦੇ ਯਤਨਾਂ ਤਹਿਤ ਸ਼੍ਰੀਲੰਕਾ ਪੁਲਸ ਨੂੰ 125 ਐੱਸ.ਯੂ.ਵੀ. ਸੌਂਪੀਆਂ ਹਨ। ਆਪਣੇ 'ਗੁਆਂਢੀ ਪ੍ਰਥਮ' ਨੀਤੀ ਦੇ ਤਹਿਤ ਭਾਰਤ ਨੇ ਪਿਛਲੇ 12 ਮਹੀਨਿਆਂ ਵਿੱਚ ਸ਼੍ਰੀਲੰਕਾ ਨੂੰ ਬਹੁ-ਆਯਾਮੀ ਸਹਾਇਤਾ ਪ੍ਰਦਾਨ ਕੀਤੀ ਹੈ ਤਾਂ ਕਿ ਦੇਸ਼ ਨੂੰ 1948 ਵਿੱਚ ਗ੍ਰੇਟ ਬ੍ਰਿਟੇਨ ਤੋਂ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਭੈੜੇ ਆਰਥਿਕ ਅਤੇ ਮਨੁੱਖੀ ਸੰਕਟ ਨਾਲ ਨਜਿੱਠਣ ਵਿੱਚ ਮਦਦ ਮਿਲ ਸਕੇ।

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਨੇ ਮੁੜ ਮਚਾਈ ਤਬਾਹੀ, ਹਸਪਤਾਲਾਂ 'ਚ ਡਾਕਟਰਾਂ ਦੀ ਘਾਟ, ਸ਼ਮਸ਼ਾਨਘਾਟ 'ਚ ਲੱਗੀਆਂ ਕਤਾਰਾਂ

PunjabKesari

ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਵੀਰਵਾਰ ਨੂੰ ਇੱਕ ਅਧਿਕਾਰਤ ਸਮਾਰੋਹ ਵਿੱਚ ਸ਼੍ਰੀਲੰਕਾ ਪੁਲਸ ਲਈ ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ ਤੀਰਨ ਆਇਲਸ ਨੂੰ 125 SUV ਸੌਂਪੀਆਂ। ਸ਼੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ 'ਤੇ ਕਿਹਾ ਕਿ 375 SUV ਦੀ ਇਕ ਹੋਰ ਖੇਪ ਨੂੰ ਮੌਜੂਦਾ 'ਕ੍ਰੈਡਿਟ ਲਾਈਨ' ਦੇ ਤਹਿਤ ਕੋਲੰਬੋ ਭੇਜੀ ਜਾਵੇਗੀ। ਇਸ ਨੇ ਟਵੀਟ ਕੀਤਾ, ''ਸ਼੍ਰੀਲੰਕਾ ਨੂੰ ਭਾਰਤ ਦਾ ਸਮਰਥਨ ਜਾਰੀ ਹੈ। ਹਾਈ ਕਮਿਸ਼ਨਰ ਨੇ ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ, ਤੀਰਨ ਆਇਲਸ ਨੂੰ ਰਸਮੀ ਤੌਰ 'ਤੇ ਸ਼੍ਰੀਲੰਕਾ ਪੁਲਸ ਲਈ ਅੱਜ 125 ਮਹਿੰਦਰਾ ਐੱਸ.ਯੂ.ਵੀ. ਸੌਂਪੀਆਂ। ਮੌਜੂਦਾ ਕ੍ਰੈਡਿਟ ਲਾਈਨ ਦੇ ਅਧੀਨ ਕੁੱਲ 500 ਅਤਿ-ਆਧੁਨਿਕ ਵਾਹਨਾਂ ਵਿੱਚੋਂ ਬਾਕੀ ਜਲਦੀ ਹੀ ਭੇਜੇ ਜਾਣਗੇ। ਇਸ ਸਬੰਧ ਵਿਚ ਇਕ ਇਕਰਾਰਨਾਮੇ 'ਤੇ ਇਸ ਸਾਲ ਦੇ ਸ਼ੁਰੂ ਵਿਚ ਹਸਤਾਖਰ ਕੀਤੇ ਗਏ ਸਨ।'' 

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਦੀ ਨਵੀਂ ਲਹਿਰ ਨੇ WHO ਦੀ ਵਧਾਈ ਚਿੰਤਾ, ਮੰਗੀ ਹੋਰ ਜਾਣਕਾਰੀ

ਆਇਲਸ ਨੇ ਕਿਹਾ ਕਿ ਸ਼੍ਰੀਲੰਕਾ ਪੁਲਸ ਵਾਹਨਾਂ ਦੀ ਘਾਟ ਕਾਰਨ ਆਵਾਜਾਈ ਦੇ ਗੰਭੀਰ ਸੰਕਟ ਵਿਚੋਂ ਲੰਘ ਰਹੀ ਹੈ, ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਦੇ ਫਲੀਟ ਵਿਚ ਕੋਈ ਵੀ ਨਵਾਂ ਵਾਹਨ ਨਹੀਂ ਜੁੜਿਆ ਹੈ। ਭਾਰਤ ਨੇ ਸ਼੍ਰੀਲੰਕਾ ਨੂੰ ਭੋਜਨ, ਦਵਾਈਆਂ, ਬਾਲਣ ਅਤੇ ਮਿੱਟੀ ਦੇ ਤੇਲ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਕੇ ਭੋਜਨ, ਸਿਹਤ ਅਤੇ ਊਰਜਾ ਸੁਰੱਖਿਆ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨ ਲਈ ਲਗਭਗ 4 ਅਰਬ ਅਮਰੀਕੀ ਡਾਲਰ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ।

ਇਹ ਵੀ ਪੜ੍ਹੋ: OMG! ਬੱਚੇ ਦੇ ਢਿੱਡ 'ਚ ਹੋ ਰਿਹਾ ਸੀ ਦਰਦ, ਐਕਸਰੇ ਕਰਦਿਆਂ ਹੀ ਡਾਕਟਰਾਂ ਦੇ ਉੱਡੇ ਹੋਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News