ਇੰਡੀਆ ਗਲੋਬਲ ਵੀਕ 2020 'ਚ ਮੋਦੀ ਬੋਲੇ- ਕੋਰੋਨਾ ਵੈਕਸੀਨ ਬਣਾਉਣ 'ਚ ਭਾਰਤ ਦੀ ਅਹਿਮ ਭੂਮਿਕਾ

07/09/2020 2:41:17 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਲਾਈਵ ਹੋਏ। ਉਨ੍ਹਾਂ ਨੇ ਇੰਡੀਆ ਗਲੋਬਲ ਵੀਕ 2020 ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ 'ਚ ਆਪਣੀ ਵੱਖਰੀ ਪਛਾਣ ਦਿਖਾਉਣਾ ਚਾਹੁੰਦਾ ਹੈ। ਇਤਿਹਾਸ ਦੱਸਦਾ ਹੈ ਕਿ ਭਾਰਤ ਨੇ ਹਰ ਚੁਣੌਤੀਆਂ ਤੋਂ ਪਾਰ ਪਾਇਆ ਹੈ, ਚਾਹੇ ਉਹ ਸਮਾਜਿਕ ਹੋਵੇ ਜਾਂ ਆਰਥਿਕ। ਭਾਰਤ ਨੇ ਹਮੇਸ਼ਾ ਅੱਗੇ ਵੱਧ ਕੇ ਕੰਮ ਕੀਤਾ ਹੈ। ਇੰਡੀਅਨ ਗਲੋਬਲ ਵੀਕ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਵੀ ਬਣਾਈ ਜਾ ਰਹੀ ਹੈ। ਵੈਕਸੀਨ ਬਣਾਉਣ 'ਚ ਭਾਰਤ ਦੀ ਅਹਿਮ ਭੂਮਿਕਾ ਰਹਿਣ ਵਾਲੀ ਹੈ। ਭਾਰਤ ਵਿਚ ਜੋ ਦਵਾਈ ਬਣ ਰਹੀ ਹੈ, ਉਹ ਦੁਨੀਆ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀਆਂ ਹਨ। ਅੱਜ ਪੂਰਾ ਦੇਸ਼ ਆਤਮਨਿਰਭਰ ਭਾਰਤ 'ਚ ਵੱਲ ਵੱਧ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੈਸ਼ਵਿਕ ਖੁਸ਼ਹਾਲੀ ਲਈ ਭਾਰਤ ਹਰ ਕਦਮ ਚੁੱਕਣ ਨੂੰ ਤਿਆਰ ਹੈ। ਇਹ ਉਹ ਹ ਭਾਰਤ ਹੈ, ਜੋ ਟਰਾਂਸਫੋਰਮ, ਪਰਫਾਰਮ 'ਚ ਵਿਸ਼ਵਾਸ ਰੱਖਦਾ ਹੈ। 

ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 6 ਸਾਲਾਂ ਵਿਚ ਕਈ ਫੈਸਲੇ ਕੀਤੇ ਹਨ, ਜਿਸ ਨਾਲ ਅੱਗੇ ਆਸਾਨੀ ਹੋ ਸਕੇ। ਜੀ. ਐੱਸ. ਟੀ. ਸਮੇਤ ਕਈ ਵੱਡੇ ਫੈਸਲੇ ਇਸ ਦਾ ਉਦਾਹਰਣ ਹਨ। ਕੋਰੋਨਾ ਦੀ ਆਫ਼ਤ ਦਰਮਿਆਨ ਅਸੀਂ ਆਮ ਆਦਮੀ ਨੂੰ ਮਦਦ ਦੇਣ ਦੀ ਕੋਸ਼ਿਸ਼ ਕੀਤੀ। ਹੁਣ ਅਰਥਵਿਵਸਥਾ ਵੱਲ ਕਦਮ ਪੁੱਟੇ ਜਾ ਰਹੇ ਹਨ ਅਤੇ ਇਸ ਨੂੰ ਆਸਾਨ ਬਣਾਇਆ ਜਾ ਰਿਹਾ ਹੈ। ਪੂਰੀ ਦੁਨੀਆ ਵਿਚ ਬਦਲਾਅ ਦੀ ਭਾਰਤ ਅਗਾਵਈ ਕਰ ਰਿਹਾ ਹੈ। ਭਾਰਤ ਦੀ ਫਾਰਮਾ ਇੰਡਸਟਰੀ ਪੂਰੀ ਦੁਨੀਆ ਵਿਚ ਵਿਰਾਸਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਜਿਹੇ ਹੁਨਰ ਦਾ ਪਾਵਰ ਹੱਬ ਹੈ, ਜੋ ਦੁਨੀਆ 'ਚ ਆਪਣੀ ਪਹਿਚਾਣ ਪਹੁੰਚਾਉਣਾ ਚਾਹੁੰਦਾ ਹੈ। 

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਸੇਵਾ ਕਰਨ ਵਾਲਾ ਸੇਵਾ ਦਾ ਫ਼ਲ ਨਹੀਂ ਮੰਗਦਾ, ਦਿਨ-ਰਾਤ ਬਿਨਾਂ ਸਵਾਰਥ ਤੋਂ ਸੇਵਾ ਕਰਦਾ ਹੈ। ਬਿਨਾਂ ਸਵਾਰਥ ਦੇ ਸਾਡੇ ਸੰਸਕਾਰ ਹਨ, ਜੋ ਇਸ ਮੁਸ਼ਕਲ ਸਮੇਂ 'ਚ ਦੇਸ਼ ਵਾਸੀਆਂ ਦੇ ਕੰਮ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਰਿਲੀਫ਼ ਪੈਕੇਜ ਦਾ ਐਲਾਨ ਕੀਤਾ ਹੈ, ਜਿਸ ਦੇ ਜ਼ਰੀਏ ਅਸੀਂ ਸਿੱਧੇ ਗਰੀਬਾਂ ਦੇ ਖਾਤੇ ਵਿਚ ਪੈਸਾ ਪਾ ਰਹੇ ਹਾਂ। ਸਰਕਾਰ ਵਲੋਂ ਗਰੀਬੀ ਨੂੰ ਭੋਜਨ ਦਿੱਤਾ ਜਾ ਰਿਹਾ ਹੈ। ਹੁਣ ਅਨਲਾਕ ਦੇ ਸਮੇਂ ਅਸੀਂ ਮਜ਼ਦੂਰਾਂ ਲਈ ਰੋਜ਼ਗਾਰ ਦੇਣ ਦਾ ਕੰਮ ਕੀਤਾ ਹੈ। ਇਸ ਨਾਲ ਰੋਜ਼ਗਾਰ ਵੀ ਮਿਲੇਗਾ ਅਤੇ ਪਿੰਡਾਂ 'ਚ ਇੰਫ੍ਰਾਸਟਰਕਚਰ ਵੀ ਬਣੇਗਾ। ਭਾਰਤ ਦੁਨੀਆ ਦੀ ਸਭ ਤੋਂ ਖੁੱਲ੍ਹੀ ਅਰਥਵਿਵਸਥਾਵਾਂ 'ਚੋਂ ਇਕ ਹੈ, ਅਸੀਂ ਵੈਸ਼ਵਿਕ ਨਿਵੇਸ਼ਕਾਂ ਦਾ ਸਵਾਗਤ ਕਰ ਰਹੇ ਹਾਂ। 
ਦੱਸ ਦੇਈਏ ਕਿ ਤਿੰਨ ਦਿਨ ਦੇ ਇਸ ਵਰਚੁਅਲ ਕਾਨਫਰੰਸ ਦੀ ਥੀਮ 'ਬੀ ਦਿ ਰਿਵਾਈਵਲ: ਇੰਡੀਆ ਐਂਡ ਏ ਬੇਟਰ ਨਿਊ ਵਰਲਡ' ਹੈ। ਇੰਡੀਆ ਗਲੋਬਲ ਵੀਕ 2020 ਵਿਚ 30 ਦੇਸ਼ਾਂ ਦੇ 5,000 ਲੋਕ ਹਿੱਸਾ ਲੈਣਗੇ। ਬ੍ਰਿਟੇਨ ਦੇ ਪ੍ਰਿੰਸ ਚਾਲਰਸ ਵੀ ਇਸ ਦਾ ਹਿੱਸਾ ਬਣਨਗੇ।


Tanu

Content Editor

Related News