ਭਾਰਤ ’ਚ ‘ਸਟੀਲ ਸਲੈਗ’ ਨਾਲ ਬਣੀ ਪਹਿਲੀ ਸੜਕ, ਇਸਪਾਤ ਮੰਤਰੀ ਨੇ ਕੀਤਾ ਉਦਘਾਟਨ

Thursday, Jun 16, 2022 - 03:29 PM (IST)

ਨਵੀਂ ਦਿੱਲੀ- ਇਸਪਾਤ ਮੰਤਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਬੁੱਧਵਾਰ ਨੂੰ ਸੂਰਤ ’ਚ ਸਟੀਲ ਸਲੈਗ ਨਾਲ ਬਣੇ 6 ਲੇਨ ਵਾਲੇ ਹਾਈਵੇਅ ਦਾ ਉਦਘਾਟਨ ਕੀਤਾ। ਇਹ ਦੇਸ਼ ’ਚ ਪਹਿਲੀ ਅਜਿਹੀ ਸੜਕ ਹੈ। ਮੰਤਰੀ ਨੇ ਕਿਹਾ ਕਿ 100 ਫ਼ੀਸਦੀ ਸਟੀਲ-ਪ੍ਰੋਸੈਸਡ ਸਲੈਗ ਦਾ ਇਸਤੇਮਾਲ ਕਰ ਕੇ ਬਣਾਈ ਗਈ ਇਹ ਸੜਕ ਸਟੀਲ ਯੰਤਰਾਂ ਦੀ ਟਿਕਾਊ ਸਮਰੱਥਾ ’ਚ ਸੁਧਾਰ ਕਰਨ ਦਾ ਇਕ ਉਦਾਹਰਣ ਹੈ।

 ਇਹ ਵੀ ਪੜ੍ਹੋ- ਕਾਲਜ ਦੀ ਪ੍ਰਧਾਨਗੀ ਤੋਂ ਅਪਰਾਧ ਦੀ ਦੁਨੀਆ ’ਚ ਕਦਮ ਰੱਖਣ ਵਾਲਾ ਲਾਰੈਂਸ ਬਿਸ਼ਨੋਈ, ਜਾਣੋ ਕਿਵੇਂ ਬਣਿਆ ਗੈਂਗਸਟਰ

PunjabKesari

ਸਟੀਲ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, "ਇਸਪਾਤ ਮੰਤਰੀ ਨੇ ਗੁਜਰਾਤ ਦੇ ਸੂਰਤ ’ਚ ਸਟੀਲ ਸਲੈਗ ਦੀ ਵਰਤੋਂ ਕਰਕੇ ਬਣਾਈ ਗਈ ਪਹਿਲੀ ਛੇ-ਲੇਨ ਹਾਈਵੇਅ ਦਾ ਉਦਘਾਟਨ ਕੀਤਾ। ਸੜਕ ਦਾ ਉਦਘਾਟਨ ਕਰਦੇ ਹੋਏ ਮੰਤਰੀ ਨੇ ਸਰੋਤਾਂ ਦੀ ਸਰਵੋਤਮ ਵਰਤੋਂ ਦੀ ਅਰਥਵਿਵਸਥਾ ਵਿਚ ਬਦਲ ਕੇ ਸਰੋਤ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸਲੈਗ ਸਟੀਲ ਬਣਾਉਣ ਦਾ ਉਪ-ਉਤਪਾਦ ਹੈ।

ਇਹ ਵੀ ਪੜ੍ਹੋ- ਪੁਰਾਣੀਆਂ ਸਰਕਾਰਾਂ ਨੇ ਪੈਦਾ ਕੀਤੇ ਗੈਂਗਸਟਰ, ਹੁਣ ਇਨ੍ਹਾਂ ਨੂੰ ਸ਼ਹਿ ਦੇਣ ਵਾਲਾ ਕੋਈ ਨਹੀਂ : ਕੇਜਰੀਵਾਲ

PunjabKesari

ਇਸਪਾਤ ਮੰਤਰੀ ਨੇ ਕਿਹਾ ਕਿ ਸੜਕ ਦੇ ਨਿਰਮਾਣ ਵਿਚ ਅਜਿਹੀ ਸਮੱਗਰੀ ਦੀ ਵਰਤੋਂ ਨਾਲ ਨਾ ਸਿਰਫ਼ ਇਸਦਾ ਟਿਕਾਊਪਣ ਵਧੇਗਾ ਸਗੋਂ ਉਸਾਰੀ ਦੀ ਲਾਗਤ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ ਕਿਉਂਕਿ ਸਲੈਗ ਆਧਾਰਿਤ ਸਮੱਗਰੀ ਵਿਚ ਕੁਦਰਤੀ ਤੱਤਾਂ ਦੇ ਮੁਕਾਬਲੇ ਬਿਹਤਰ ਗੁਣ ਹੁੰਦੇ ਹਨ। ਸੜਕ ਨਿਰਮਾਣ ਵਿਚ ਸਟੀਲ ਸਲੈਗ ਦੀ ਵਰਤੋਂ ਦੇਸ਼ ਵਿਚ ਕੁਦਰਤੀ ਤੱਤਾਂ ਦੀ ਕਮੀ ਨੂੰ ਵੀ ਪੂਰਾ ਕਰੇਗੀ। ਭਾਰਤ ਵਿਚ ਵੱਖ-ਵੱਖ ਪ੍ਰਕਿਰਿਆ ਮਾਰਗਾਂ ਰਾਹੀਂ ਸਟੀਲ ਸਲੈਗ ਦਾ ਉਤਪਾਦਨ 2030 ਤੱਕ ਵਧਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਪਸ਼ੂਆਂ ਦੇ ਡਾਕਟਰ ਨੂੰ ਅਗਵਾ ਕਰ ਜ਼ਬਰਦਸਤੀ ਕਰਵਾਇਆ ਵਿਆਹ, ਬੀਮਾਰ ਪਸ਼ੂ ਨੂੰ ਵੇਖਣ ਆਇਆ ਸੀ ਘਰ

PunjabKesari

ਸਟੀਲ ਨਿਰਮਾਤਾ AMNS ਇੰਡੀਆ ਨੇ ਕਿਹਾ ਕਿ ਹਜ਼ੀਰਾ ’ਚ ਉਸ ਦੇ ਨਿਰਮਾਣ ਪਲਾਂਟ ਤੋਂ ਲੱਗਭਗ 1 ਲੱਖ ਟਨ ਪ੍ਰੋਸੈਸਡ ਸਟੀਲ ਸਲੈਗ ਦੀ ਵਰਤੋਂ ਕਰ ਕੇ 1 ਕਿਲੋਮੀਟਰ ਦੀ 6-ਲੇਨ ਸੜਕ ਦਾ ਨਿਰਮਾਣ ਕੀਤਾ ਗਿਆ ਸੀ। ਆਰਸੇਲਰ ਮਿੱਤਲ ਨਿਪੋਨ ਸਟੀਲ (AMNS) ਇੰਡੀਆ ਨੇ ਇਕ ਬਿਆਨ ਵਿਚ ਕਿਹਾ, “ਸੜਕ ਕੇਂਦਰੀ ਸੜਕ ਖੋਜ ਸੰਸਥਾ (ਸੀ.ਆਰ.ਆਰ.ਆਈ),  ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ.ਐਸ.ਆਈ.ਆਰ) ਦੀ ਇਕ ਪ੍ਰਯੋਗਸ਼ਾਲਾ ਦੇ ਨਾਲ ਮਿਲ ਕੇ ਬਣਾਈ ਗਈ ਹੈ।’’ AMNS ਇੰਡੀਆ ਦੇ CEO ਦਿਲੀਪ ਓਮਨ ਨੇ ਕਿਹਾ, “CRRI ਦੇ ਸਹਿਯੋਗ ਨਾਲ ਸਾਨੂੰ ਸੜਕ ਦੇ ਨਿਰਮਾਣ ਵਿਚ ਕੁਦਰਤੀ ਤੱਤਾਂ ਦਾ ਇਕ ਵਿਕਲਪ ਵਿਕਸਿਤ ਕਰਨ 'ਤੇ ਮਾਣ ਹੈ।’’


Tanu

Content Editor

Related News