ਜਾਧਵ ਮਾਮਲੇ ''ਚ ਭਾਰਤ ਨੇ ਆਈ.ਸੀ.ਜੇ. ''ਚ ਨਵਾਂ ਹਲਫਨਾਮਾ ਕੀਤਾ ਦਾਇਰ

Tuesday, Apr 17, 2018 - 10:44 PM (IST)

ਨਵੀਂ ਦਿੱਲੀ— ਭਾਰਤ ਨੇ ਆਪਣੇ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ 'ਚ ਅੰਤਰਰਾਸ਼ਟਰੀ ਅਦਾਲਤ 'ਚ ਅੱਜ ਨਵੀਂ ਪਟੀਸ਼ਨ ਦਾਇਰ ਕੀਤੀ ਜਿਸ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ 'ਚ ਪਿਛਲੇ ਸਾਲ ਅਪ੍ਰੈਲ 'ਚ ਮੌਤ ਦੀ ਸਜ਼ਾ ਸੁਣਾਈ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ 13 ਦਸੰਬਰ ਨੂੰ ਆਈ.ਸੀ.ਜੇ. 'ਚ ਪਾਕਿਸਤਾਨ ਵੱਲੋਂ ਦਿੱਤੇ ਗਏ ਹਲਫਨਾਮੇ ਦੇ ਜਵਾਬ 'ਚ ਭਾਰਤ ਨੇ ਦੂਜੀ ਵਾਰ ਲਿਖਿਤ ਜਵਾਬੀ ਹਲਫਨਾਮਾ ਦਿੱਤਾ ਹੈ।
ਪਾਕਿਸਤਾਨ ਦੀ ਫੌਜੀ ਅਦਾਲਤ ਵੱਲੋਂ 47 ਸਾਲਾਂ ਜਾਧਵ ਨੂੰ ਪਿਛਲੇ ਸਾਲ ਮਈ 'ਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਨੇ ਹੇਗ ਸਥਿਤ ਆਈ.ਸੀ.ਜੇ ਦਾ ਦਰਵਾਜਾ ਖੜਕਾਇਆ ਸੀ। ਆਈ.ਸੀ.ਜੇ. ਦੀ 10 ਮੈਂਬਰੀ ਪੀਠ ਨੇ 18 ਮਈ ਨੂੰ ਪਾਕਿਸਤਾਨ 'ਤੇ ਮਾਮਲੇ ਦੀ ਸੁਣਵਾਈ ਚੱਲਣ ਤਕ ਜਾਧਵ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਸੀ।
ਮੰਤਰਾਲੇ ਨੇ ਕਿਹਾ, ''ਅੰਤਰਰਾਸ਼ਟਰੀ ਅਦਾਲਤ ਦੇ 17 ਜਨਵਰੀ 2018 ਦੇ ਆਦੇਸ਼ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ ਨੇ ਕੁਲਭੂਸ਼ਣ ਜਾਧਵ ਮਾਮਲੇ 'ਚ ਅੱਜ ਲਿਖਿਤ ਜਵਾਬ ਪੇਸ਼ ਕੀਤਾ।'' ਇਸ ਨੇ ਕਿਹਾ ਕਿ ਜਾਧਵ ਦੇ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਹਰ ਸੰਭਵ ਕੋਸ਼ਿਸ਼ ਲਈ ਵਚਨਬੱਧ ਹੈ। ਆਈ.ਸੀ.ਜੇ. ਦੇ ਆਦੇਸ਼ ਤੋਂ ਬਾਅਦ ਭਾਰਤ ਨੇ ਮਾਮਲੇ 'ਚ 13 ਸਤੰਬਰ 2017 ਨੂੰ ਲਿਖਿਤ ਹਸਫਨਾਮਾ ਦਿੱਤਾ ਤੇ ਪਾਕਿਸਤਾਨ ਨੇ ਪਿਛਲੇ ਸਾਲ 13 ਦਸੰਬਰ ਨੂੰ ਜਵਾਬੀ ਹਲਫਨਾਮਾ ਦਾਇਰ ਕੀਤਾ। ਮੰਤਰਾਲੇ ਨੇ ਕਿਹਾ, 'ਭਾਰਤ ਨੇ ਪਾਕਿਸਤਾਨ ਦੇ ਹਲਫਨਾਮੇ 'ਤੇ ਅੱਜ ਜਵਾਬ ਦਾਇਰ ਕੀਤਾ। ਪਾਕਿਸਤਾਨ ਨੂੰ ਅਦਾਲਤ ਨੇ ਜਵਾਬ ਦੇਣ ਲਈ 17 ਜੁਲਾਈ ਤਕ ਦਾ ਸਮਾਂ ਦਿੱਤਾ ਹੈ।


Related News