ਭਾਰਤ 'ਚ ਤਿਉਹਾਰਾਂ ਮੌਕੇ ਇਸ ਵਾਰ ਨਹੀਂ ਸਜੇਗਾ ਚੀਨੀ ਖਿਡੌਣਿਆਂ ਅਤੇ ਰੱਖੜੀਆਂ ਦਾ ਬਾਜ਼ਾਰ

07/14/2020 12:51:11 PM

ਨਵੀਂ ਦਿੱਲੀ (ਅਨਸ) : ਚੀਨ ਤੋਂ ਦਰਾਮਦ ਸਸਤੇ ਖਿਡੌਣਿਆਂ ਅਤੇ ਰੱਖੜੀਆਂ 'ਚ ਇਸਤੇਮਾਲ ਹੋਣ ਵਾਲੇ ਸਾਮਾਨ ਸਮੇਤ ਹੋਰ ਲੁਭਾਵਨੇ ਸਾਮਾਨ ਤੋਂ ਸ਼ਾਇਦ ਇਸ ਸਾਲ ਤਿਓਹਾਰੀ ਸੀਜ਼ਨ 'ਚ ਦੇਸ਼ ਦਾ ਬਾਜ਼ਾਰ ਨਹੀਂ ਸਜ ਸਕੇਗਾ ਕਿਉਂਕਿ ਚੀਨੀ ਉਤਪਾਦਾਂ ਦੇ ਪ੍ਰਤੀ ਲੋਕਾਂ ਦਾ ਰੁਝਾਨ ਘੱਟ ਹੋ ਗਿਆ ਹੈ। ਇਹੋ ਕਾਰਣ ਹੈ ਕਿ ਦੇਸ਼ ਕਾਰੋਬਾਰੀਆਂ ਨੇ ਚੀਨ ਨੇ ਖਿਡੌਣਿਆਂ, ਲਾਈਟਿੰਗ ਦੇ ਸਾਮਾਨ ਦੇ ਨਵੇਂ ਆਰਡਰ ਦੇਣਾ ਬੰਦ ਕਰ ਦਿੱਤੇ ਹਨ। ਗਲਵਾਨ ਵਾਦੀ ਦੀ ਘਟਨਾ ਤੋਂ ਬਾਅਦ ਭਾਰਤ ਅਤੇ ਚੀਨ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਨੂੰ ਦੇਖਦਿਆਂ ਹੋਇਆਂ ਦੇਸ਼ ਦੇ ਕਾਰੋਬਾਰੀ ਚੀਨ ਨਾਲ ਨਵੀਂ ਦਰਾਮਦ ਦੇ ਆਰਡਰ ਦੇਣ 'ਚ ਚੌਕਸੀ ਵਰਤਦੇ ਰਹੇ ਹਨ।

ਦਿੱਲੀ ਦੇ ਸਦਰ ਬਾਜ਼ਾਰ ਦੇ ਰੱਖੜੀ ਵਿਨਿਰਮਾਤਾ ਅਤੇ ਥੋਕ ਕਾਰੋਬਾਰੀ ਮਗਨ ਜੈਨ ਨੇ ਕਿਹਾ ਕਿ ਰੱਖੜੀ 'ਚ ਇਸਤੇਮਾਲ ਹੋਣ ਵਾਲੀਆਂ ਚਮਕੀਲੀਆਂ ਚੀਜ਼ਾਂ ਹੁਣ ਚੀਨ ਤੋਂ ਨਹੀਂ ਆ ਰਹੀਆਂ ਹਨ, ਇਸ ਲਈ ਚੀਨ ਅਸੈਸਰੀਜ਼ ਨਾਲ ਬਣੀਆਂ ਰੱਖੜੀਆਂ ਇਸ ਵਾਰ ਰੱਖੜੀ 'ਤੇ ਗਾਹਕਾਂ ਨੂੰ ਨਹੀਂ ਲੁਭਾਉਣਗੀਆਂ। ਉਨ੍ਹਾਂ ਕਿਹਾ ਕਿ ਜਿਸ ਕਿਸੇ ਕਾਰੋਬਾਰੀ ਨੇ ਬਹੁਤ ਪਹਿਲਾਂ ਹੀ ਸਾਮਾਨ ਮੰਗਵਾ ਰੱਖਿਆ ਹੈ ਜਾਂ ਜਿਸਦੇ ਕੋਲ ਪਹਿਲਾਂ ਦਾ ਸਟਾਕ ਬਚਿਆ ਹੋਇਆ ਹੈ, ਉਹੀ ਚੀਨੀ ਸਾਮਾਨ ਦਾ ਇਸਤੇਮਾਲ ਰੱਖੜੀ ਬਣਾਉਣ 'ਚ ਕਰ ਸਕੇਗਾ ਪਰ ਗਾਹਕਾਂ ਦੀ ਦਿਲਚਸਪੀ ਇਸ ਵਾਰ ਬਿਲਕੁਲ ਦੇਸੀ ਰੱਖੜੀਆਂ 'ਚ ਹੈ।

ਸਦਰ ਬਾਜ਼ਾਰ ਤੋਂ ਪੂਰੇ ਦੇਸ਼ 'ਚ ਜਾਂਦੀਆਂ ਹਨ ਰੱਖੜੀਆਂ
ਦਿੱਲੀ ਦੇ ਸਦਰ ਬਾਜ਼ਾਰ ਤੋਂ ਰੱਖੜੀਆਂ ਪੂਰੇ ਦੇਸ਼ 'ਚ ਜਾਂਦੀਆਂ ਹਨ ਪਰ ਇਸ ਸਾਲ ਰੱਖੜੀ ਨੂੰ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ ਫਿਰ ਵੀ ਬਾਜ਼ਾਰ 'ਚ ਵੈਸੀ ਰੌਣਕ ਨਹੀਂ ਹੈ ਜਿਸ ਤਰ੍ਹਾਂ ਪਿਛਲੇ ਸਾਲਾਂ 'ਚ ਦੇਖੀ ਜਾਂਦੀ ਸੀ। ਰੱਖੜੀ ਇਸ ਸਾਲ 3 ਅਗਸਤ ਨੂੰ ਹੈ। ਜੈਨ ਨੇ ਕਿਹਾ ਕਿ ਕੋਰੋਨਾ ਦੇ ਕਾਰਣ ਇਸ ਵਾਰ ਰੱਖੜੀ ਦਾ ਕਾਰੋਬਾਰ ਠੰਡਾ ਪੈ ਗਿਆ ਹੈ। ਤਿਓਹਾਰੀ ਸੀਜ਼ਨ 'ਚ ਆਮਤੌਰ 'ਤੇ ਖਿਡੌਣਿਆਂ ਦੀ ਮੰਗ ਵਧ ਜਾਂਦੀ ਹੈ, ਜਿਸ ਦੀ ਸਪਲਾਈ ਲਈ ਕਾਰੋਬਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਸਤੇ ਖਿਡੌਣੇ ਮੰਗਵਾਉਂਦੇ ਸਨ ਪਰ ਇਸ ਵਾਰ ਨਵੇਂ ਆਰਡਰ ਦੇਣ ਤੋਂ ਪਹਿਲਾਂ ਉਹ ਚੌਕਸੀ ਵਰਤ ਰਹੇ ਹਨ।

ਕਿੰਨਾ ਵੱਡਾ ਹੈ ਖਿਡੌਣਿਆਂ ਦਾ ਕਾਰੋਬਾਰ
ਟੁਆਏ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰੈਸੀਡੈਂਟ ਅਜੇ ਅਗਰਵਾਲ ਨੇ ਦੱਸਿਆ ਕਿ ਦੇਸ਼ 'ਚ ਖਿਡੌਣਿਆਂ ਦਾ ਰਿਟੇਲ ਕਾਰੋਬਾਰ ਲਗਭਗ 18,000-20,000 ਕਰੋੜ ਰੁਪਏ ਦਾ ਹੈ, ਜਿਸ ਵਿਚ ਲਗਭਗ 75 ਫ਼ੀਸਦੀ ਦਰਾਮਦ ਚੀਨ ਤੋਂ ਹੁੰਦੀ ਹੈ। ਕਾਰੋਬਾਰੀ ਦੱਸਦੇ ਹਨ ਕਿ ਚੀਨ ਤੋਂ ਖਿਡੌਣਿਆਂ ਦੀ ਦਰਾਮਦ ਰੁਕਣ ਦਾ ਇਕ ਵੱਡਾ ਕਾਰਣ ਭਾਰਤ ਸਰਕਾਰ ਵਲੋਂ ਸਾਲ ਫਰਵਰੀ 'ਚ ਜਾਰੀ ਖਿਡੌਣਿਆਂ ਦੀ ਗੁਣਵੱਤਾ ਕੰਟਰੋਲ ਦਾ ਹੁਕਮ ਵੀ ਹੈ ਜੋ ਆਗਾਮੀ 1 ਸਤੰਬਰ ਤੋਂ ਪ੍ਰਭਾਵੀ ਹੋਵੇਗਾ।

ਘਰੇਲੂ ਕਾਰੋਬਾਰ ਵਧੇਗਾ
ਵਣਜ ਅਤੇ ਉਦਯੋਗ ਮੰਤਰਾਲਾ ਦੇ ਤਹਿਤ ਆਉਣ ਵਾਲੇ ਉਦਯੋਗ ਪ੍ਰਚਾਰ ਅਤੇ ਅੰਦਰੂਨੀ ਵਪਾਰ ਵਿਭਾਗ ਵਲੋਂ 25 ਫਰਵਰੀ 2020 ਨੂੰ ਜਾਰੀ ਆਦੇਸ਼ ਮੁਤਾਬਕ ਖਿਡੌਣਿਆਂ 'ਤੇ ਭਾਰਤੀ ਮਾਪਦੰਡ ਚਿੰਨ੍ਹ ਆਈ. ਐੱਸ. ਮਾਰਕ ਦੀ ਵਰਤੋਂ ਲਾਜ਼ਮੀ ਹੋਵੇਗੀ। ਹਾਲਾਂਕਿ ਇਹ ਨਿਯਮ ਸਿਰਫ਼ ਦਰਾਮਦ ਹੀ ਨਹੀਂ ਸਗੋਂ ਘਰੇਲੂ ਉਤਪਾਦ 'ਤੇ ਵੀ ਲਾਗੂ ਹੋਵੇਗਾ। ਅਗਰਵਾਲ ਨੇ ਕਿਹਾ ਕਿ ਇਹ ਆਦੇਸ਼ ਹਾਲਾਂਕਿ ਘਰੇਲੂ ਕਾਰੋਬਾਰ 'ਤੇ ਵੀ ਲਾਗੂ ਹੋਵੇਗਾ, ਪਰ ਚੀਨ ਤੋਂ ਦਰਾਮਦ ਘਟਣ ਨਾਲ ਘਰੇਲੂ ਕਾਰੋਬਾਰ ਵਧੇਗਾ, ਕਿਉਂਕਿ ਕਾਰੋਬਾਰੀਆਂ ਨੂੰ ਇਕ ਲੇਵਲ-ਪਲੇਇੰਗ ਫੀਲਡ ਮਿਲ ਜਾਏਗੀ।

ਔਰਤਾਂ ਨੂੰ ਮਿਲੇਗਾ ਰੁਜ਼ਗਾਰ
ਦਿੱਲੀ-ਐੱਨ. ਸੀ. ਆਰ. ਦੇ ਖਿਡੌਣਾ ਕਾਰੋਬਾਰੀ ਅਤੇ ਪਲੇ ਗ੍ਰੋ ਟੁਆਏਜ਼ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨੁ ਗੁਪਤਾ ਨੇ ਕਿਹਾ ਕਿ ਦੇਸ਼ 'ਚ ਖਿਡੌਣਾ ਕਾਰੋਬਾਰ ਵਧਣ ਨਾਲ ਮਜ਼ਦੂਰਾਂ, ਖਾਸ ਤੌਰ 'ਤੇ ਔਰਤਾਂ ਨੂੰ ਰੁਜ਼ਗਾਰ ਮਿਲੇਗਾ। ਮਨੁ ਗੁਪਤਾ ਨੇ ਕਿਹਾ ਕਿ ਚੀਨ ਤੋਂ ਖਿਡੌਣਿਆਂ ਦੀ ਦਰਾਮਦ ਰੁਕਣ ਨਾਲ ਘਰੇਲੂ ਖਿਡੌਣਾ ਉਦਯੋਗ ਫਲੇਗਾ, ਜਿਸ ਨਾਲ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਮੁਹਿੰਮ ਨੂੰ ਬੜ੍ਹਾਵਾ ਮਿਲੇਗਾ, ਜਦਕਿ ਘੱਟ ਸਮੇਂ 'ਚ ਇਹ ਵੀ ਸੰਭਵ ਹੈ ਕਿ ਛੋਟੇ-ਛੋਟੇ ਰਿਟੇਲ ਕਾਰੋਬਾਰੀ ਇਸ ਤੋਂ ਬਾਹਰ ਹੋ ਜਾਣਗੇ ਕਿਉਂਕਿ ਵੈਰਾਇਟੀ ਦੇ ਹਿਸਾਬ ਨਾਲ 80 ਫ਼ੀਸਦੀ ਖਿਡੌਣੇ ਚੀਨ ਤੋਂ ਹੀ ਆਉਂਦੇ ਹਨ। ਅਜੇ ਅਗਰਵਾਲ ਨੇ ਦੱਸਿਆ ਕਿ ਭਾਰਤ ਥਾਈਲੈਂਡ ਅਤੇ ਮਲੇਸ਼ੀਆ ਤੋਂ ਇਲਾਵਾ ਕੁਝ ਹੋਰ ਦੇਸ਼ਾਂ ਤੋਂ ਵੀ ਖਿਡੌਣਿਆਂ ਦੀ ਦਰਾਮਦ ਕਰਦਾ ਹੈ ਪਰ ਮੁੱਖ ਤੌਰ 'ਤੇ ਖਿਡੌਣੇ ਦੀ ਦਰਾਮਦ ਚੀਨ ਤੋਂ ਹੀ ਹੁੰਦੀ ਹੈ।


cherry

Content Editor

Related News