ਆਫ਼ਤ ’ਚ ਰਾਹਤ: 14 ਕਰੋੜ ਕੋਰੋਨਾ ਟੀਕੇ ਲਾਉਣ ਵਾਲਾ ਭਾਰਤ ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਦੇਸ਼

04/25/2021 5:05:48 PM

ਨਵੀਂ ਦਿੱਲੀ (ਭਾਸ਼ਾ)— ਭਾਰਤ ਦੁਨੀਆ ’ਚ ਆਪਣੇ ਨਾਗਰਿਕਾਂ ਨੂੰ ਸਭ ਤੋਂ ਤੇਜ਼ੀ ਨਾ 14 ਕਰੋੜ ਕੋਵਿਡ ਰੋਕੂ ਟੀਕਿਆਂ ਦੀ ਖ਼ੁਰਾਕ ਲਾਉਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ 14 ਕਰੋੜ ਟੀਕਾਕਰਨ ਨੂੰ 99 ਦਿਨਾਂ ’ਚ ਅੰਜ਼ਾਮ ਦਿੱਤਾ। ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਮੰਤਰਾਲਾ ਨੇ ਸਵੇਰੇ 7 ਵਜੇ ਤੱਕ ਦੀ ਸ਼ੁਰੂਆਤੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੇਸ਼ ’ਚ ਹੋਏ ਟੀਕਾਕਰਨ ਵਿਚੋਂ 58.83 ਫ਼ੀਸਦੀ ਟੀਕੇ 8 ਸੂਬਿਆਂ- ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼ ਅਤੇ ਕੇਰਲ ਵਿਚ ਲਾਏ ਗਏ ਹਨ। ਦੱਸ ਦੇਈਏ ਕਿ ਟੀਕਾਕਰਨ ਮੁਹਿੰਮ 16 ਜਨਵਰੀ 2021 ਤੋਂ ਸ਼ੁਰੂ ਹੋਈ ਸੀ।

ਇਹ ਵੀ ਪੜ੍ਹੋ– ਕੋਵਿਡ-19 ਦਾ ਖ਼ੌਫ: ਜਾਣੋ ਭਾਰਤ ’ਚ ਹੁਣ ਤੱਕ ਕਿੰਨੇ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ

 

ਮੰਤਰਾਲਾ ਨੇ ਕਿਹਾ ਹੈ ਕਿ ਹੁਣ ਤੱਕ ਦੇਸ਼ ਭਰ ’ਚ 20,19,263 ਸੈਸ਼ਨਾਂ ’ਚ  ਕੁੱਲ 14,09,16,417 ਟੀਕਿਆਂ ਦੀ ਖ਼ੁਰਾਕ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਇਨ੍ਹਾਂ ’ਚ 92,90,528 ਸਿਹਤ ਕਾਮੇ ਅਤੇ 1,19,50,251 ਫਰੰਟ ਲਾਈਨ ਦੇ ਕਾਮਿਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ। ਜਦਕਿ 59,95,634 ਸਿਹਤ ਕਾਮਿਆਂ ਅਤੇ 62,90,491 ਫਰੰਟ ਲਾਈਨ ਦੇ ਕਾਮਿਆਂ ਨੂੰ ਟੀਕਿਆਂ ਦੀ ਦੂਜੀ ਖ਼ੁਰਾਕ ਲਾਈ ਜਾ ਚੁੱਕੀ ਹੈ।

ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ

ਸੀਨੀਅਰ ਨਾਗਰਿਕਾਂ ਦੀ ਗੱਲ ਕਰੀਏ ਤਾਂ 4,96,55,753 ਨੂੰ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ, ਜਦਕਿ 77,19,730 ਸੀਨੀਅਰ ਨਾਗਰਿਕਾਂ ਨੂੰ ਦੂਜੀ ਖ਼ੁਰਾਕ ਲੱਗ ਚੁੱਕੀ ਹੈ। ਉੱਥੇ ਹੀ 45 ਤੋਂ 60 ਸਾਲ ਉਮਰ ਦੇ 4,76,83,792 ਲੋਕਾਂ ਨੂੰ ਟੀਕਿਆਂ ਦੀ ਪਹਿਲੀ ਖ਼ੁਰਾਕ ਲਾਈ ਜਾ ਚੁੱਕੀ ਹੈ, ਜਦਕਿ ਅਜਿਹੇ 23,30,328 ਲੋਕ ਦੂਜੀ ਖ਼ੁਰਾਕ ਲਗਵਾ ਚੁੱਕੇ ਹਨ। ਮੰਤਰਾਲਾ ਨੇ ਰੇਖਾਂਕਿਤ ਕੀਤਾ ਕਿ ਇਕ ਹੋਰ ਮਹੱਤਵਪੂਰਨ ਉਪਲੱਬਧੀ ਇਹ ਹੈ ਕਿ ਭਾਰਤ 14 ਕਰੋੜ ਟੀਕਾਕਰਨ ਦੇ ਅੰਕੜੇ ਤੱਕ ਸਭ ਤੋਂ ਤੇਜ਼ੀ ਨਾਲ ਪਹੁੰਚਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਇਹ ਮਹਿਜ 99 ਦਿਨਾਂ ’ਚ ਕੀਤਾ ਹੈ। ਮੰਤਰਾਲਾ ਮੁਤਾਬਕ ਟੀਕੇ ਦੀਆਂ 25 ਲੱਖ ਖ਼ੁਰਾਕਾਂ ਬੀਤੇ 24 ਘੰਟਿਆਂ ਦੌਰਾਨ ਦਿੱਤੀਆਂ ਗਈਆਂ। 

ਇਹ ਵੀ ਪੜ੍ਹੋ– ‘ਮਨ ਕੀ ਬਾਤ’ ’ਚ ਬੋਲੇ ਮੋਦੀ- ‘ਕੋਰੋਨਾ ਵੈਕਸੀਨ ਨਾਲ ਜੁੜੀਆਂ ਅਫ਼ਵਾਹਾਂ ’ਤੇ ਨਾ ਦਿਓ ਧਿਆਨ’


Tanu

Content Editor

Related News