ਭਾਰਤ 90 ਤੋਂ ਵੱਧ ਦੇਸ਼ਾਂ ਨੂੰ ਫੌਜੀ ਸਾਜ਼ੋ-ਸਾਮਾਨ ਦਾ ਕਰ ਰਿਹਾ ਹੈ ਨਿਰਯਾਤ : ਰਾਜਨਾਥ ਸਿੰਘ

Wednesday, Sep 25, 2024 - 06:01 PM (IST)

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ 2023-24 ਵਿੱਚ ਭਾਰਤ ਦਾ ਰੱਖਿਆ ਉਤਪਾਦਨ 1.27 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਉਹ ਹੁਣ 90 ਤੋਂ ਵੱਧ ਮਿੱਤਰ ਦੇਸ਼ਾਂ ਨੂੰ ਹਥਿਆਰਾਂ ਅਤੇ ਫੌਜੀ ਉਪਕਰਣਾਂ ਦਾ ਨਿਰਯਾਤ ਕਰ ਰਿਹਾ ਹੈ। ਮੰਤਰੀ ਨੇ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਸਰਕਾਰ ਦੇ 'ਮੇਕ ਇਨ ਇੰਡੀਆ' ਪ੍ਰੋਗਰਾਮ ਦੀ 10ਵੀਂ ਵਰ੍ਹੇਗੰਢ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਹੁਣ ਭਾਰਤੀ ਜ਼ਮੀਨ 'ਤੇ ਬਣੇ ਹਥਿਆਰਾਂ ਅਤੇ ਉਪਕਰਨਾਂ ਦੀ ਵਰਤੋਂ ਕਰ ਰਹੇ ਹਨ। ਦੇਸ਼ ਗਲੋਬਲ ਰੱਖਿਆ ਉਦਯੋਗਿਕ ਦ੍ਰਿਸ਼ ਵਿੱਚ ਉਭਰ ਰਿਹਾ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ : AAP ਸਰਕਾਰ ਔਰਤਾਂ ਨੂੰ ਹਰ ਮਹੀਨੇ ਦੇਵੇਗੀ 1000! ਆਤਿਸ਼ੀ ਦਾ ਵੱਡਾ ਬਿਆਨ

ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਵਿੱਚ ਸਰਕਾਰ ਨੇ ਦੇਸ਼ ਨੂੰ ਹਰ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ‘ਮੇਕ ਇਨ ਇੰਡੀਆ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਹਨਾਂ ਨੇ ਕਿਹਾ ਉਦੋਂ ਤੋਂ 10 ਸਾਲਾਂ ਤੱਕ, ਰੱਖਿਆ ਸਮੇਤ ਹਰ ਖੇਤਰ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ। ਭਾਰਤ ਦੁਨੀਆ ਦੇ ਰੱਖਿਆ ਉਦਯੋਗਿਕ ਦ੍ਰਿਸ਼ ਵਿੱਚ ਉੱਭਰ ਰਿਹਾ ਹੈ। ਮੰਤਰੀ ਨੇ ਕਿਹਾ, "ਅੱਜ, ਭਾਰਤੀ ਹਥਿਆਰਬੰਦ ਬਲ ਸਾਡੀ ਆਪਣੀ ਧਰਤੀ 'ਤੇ ਬਣਾਏ ਗਏ ਹਥਿਆਰਾਂ ਅਤੇ ਉਪਕਰਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਅਸੀਂ 90 ਤੋਂ ਵੱਧ ਮਿੱਤਰ ਦੇਸ਼ਾਂ ਨੂੰ ਰੱਖਿਆ ਸਮੱਗਰੀ ਵੀ ਨਿਰਯਾਤ ਕਰ ਰਹੇ ਹਾਂ।"

ਇਹ ਵੀ ਪੜ੍ਹੋ ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ

ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਨੇ ਘਰੇਲੂ ਰੱਖਿਆ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਹਨ। ਇਸ ਦਾ ਧਿਆਨ ਘਰੇਲੂ ਰੱਖਿਆ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਫੌਜੀ ਤਿਆਰੀਆਂ ਨੂੰ ਮਜ਼ਬੂਤ ​​ਕਰਨ 'ਤੇ ਹੈ, ਖ਼ਾਸ ਤੌਰ 'ਤੇ ਚੀਨ ਨਾਲ ਲੱਗਦੀ ਸਰਹੱਦ ਦੇ ਨਾਲ ਵਾਲੇ ਖੇਤਰਾਂ ਵਿੱਚ। ਭਾਰਤ ਦਾ ਰੱਖਿਆ ਨਿਰਯਾਤ 2023-24 ਵਿੱਚ ਪਹਿਲੀ ਵਾਰ 21,000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਿਆ ਅਤੇ ਰੱਖਿਆ ਮੰਤਰਾਲੇ ਦਾ ਟੀਚਾ ਅਗਲੇ ਪੰਜ ਸਾਲਾਂ ਵਿੱਚ ਇਸਨੂੰ 50,000 ਕਰੋੜ ਰੁਪਏ ਤੱਕ ਵਧਾਉਣ ਦਾ ਹੈ। ਭਾਰਤ ਵਿਸ਼ਵ ਪੱਧਰ 'ਤੇ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਅਨੁਮਾਨਾਂ ਦੇ ਅਨੁਸਾਰ, ਭਾਰਤੀ ਹਥਿਆਰਬੰਦ ਬਲਾਂ ਦੁਆਰਾ 2029 ਤੱਕ ਪੂੰਜੀ ਪ੍ਰਾਪਤੀ ਵਿੱਚ ਲਗਭਗ 130 ਬਿਲੀਅਨ ਡਾਲਰ ਖਰਚ ਕਰਨ ਦੀ ਉਮੀਦ ਹੈ। ਸਰਕਾਰ ਆਯਾਤ ਕੀਤੇ ਫੌਜੀ ਉਪਕਰਣਾਂ 'ਤੇ ਨਿਰਭਰਤਾ ਨੂੰ ਘਟਾਉਣਾ ਚਾਹੁੰਦੀ ਹੈ ਅਤੇ ਘਰੇਲੂ ਰੱਖਿਆ ਨਿਰਮਾਣ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ ਕੇਲੇ ਖਾਣ ਦੇ ਸ਼ੌਕੀਨ ਸਾਵਧਾਨ, ਦੇਖੋ ਕਿਵੇਂ ਥੁੱਕ ਲਾ ਵੇਚ ਰਿਹਾ ਸੀ ਕੇਲੇ, ਬਣ ਗਈ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News