ਹਿੰਦੂਆਂ ਅਤੇ ਸਿੱਖਾਂ ਵਿਚਾਲੇ ਫੁੱਟ ਪਾਉਣ ਲਈ ਖਾਲਿਸਤਾਨੀਆਂ ਦੀ ਵਰਤੋਂ ਕਰ ਰਿਹਾ ਹੈ ਪਾਕਿਸਤਾਨ

Monday, Nov 17, 2025 - 07:51 AM (IST)

ਹਿੰਦੂਆਂ ਅਤੇ ਸਿੱਖਾਂ ਵਿਚਾਲੇ ਫੁੱਟ ਪਾਉਣ ਲਈ ਖਾਲਿਸਤਾਨੀਆਂ ਦੀ ਵਰਤੋਂ ਕਰ ਰਿਹਾ ਹੈ ਪਾਕਿਸਤਾਨ

ਨਵੀਂ ਦਿੱਲੀ/ਗੁਰਦਾਸਪੁਰ (ਇੰਟ., ਵਿਨੋਦ) - ਪਾਕਿਸਤਾਨ ਆਪਣੀਆਂ ਖੁਫੀਆ ਏਜੰਸੀਆਂ ਰਾਹੀਂ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਖਾਲਿਸਤਾਨੀ ਅਨਸਰਾਂ ਦੀ ਵਰਤੋਂ ਕਰ ਕੇ ਭਾਰਤ ’ਚ ਹਿੰਦੂਆਂ ਅਤੇ ਸਿੱਖਾਂ ਵਿਚਾਲੇ ਫੁੱਟ ਪਾ ਰਿਹਾ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਿੱਥੇ ਪਾਕਿਸਤਾਨ ਖੁਦ ਸਿੱਖਾਂ ਨੂੰ ਦੋਸਤ ਅਤੇ ਸਮਰਥਕ ਦੱਸਦਾ ਹੈ, ਉੱਥੇ ਹੀ ਦੂਜੇ ਪਾਸੇ ਉਹ ਦੁਨੀਆ ਭਰ ’ਚ ਸਿੱਖਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਖਾਲਿਸਤਾਨੀ ਵੱਖਵਾਦੀਆਂ ਨੂੰ ਫੰਡ ਅਤੇ ਸਮਰਥਨ ਦੇ ਰਿਹਾ ਹੈ।

ਪੜ੍ਹੋ ਇਹ ਵੀ : ਸ਼ਿਮਲਾ: CBSE ਸਕੂਲਾਂ 'ਚ ਨਿਯੁਕਤੀ ਲਈ ਹੁਣ ਪ੍ਰਿੰਸੀਪਲ ਨੂੰ ਵੀ ਦੇਣਾ ਪਵੇਗਾ ਲਿਖਤੀ ਟੈਸਟ

ਹਿੰਦੂ ਤੀਰਥਯਾਤਰੀਆਂ ਨੂੰ ਕੀਤਾ ਬੇਇੱਜ਼ਤ
ਰਿਪੋਰਟ ਦੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸੂਬੇ ਦੇ ਸ੍ਰੀ ਨਨਕਾਣਾ ਸਾਹਿਬ ਗਏ ਹਿੰਦੂ ਤੀਰਥਯਾਤਰੀਆਂ ਨੂੰ ਬੇ ਇੱਜ਼ਤ ਕਰ ਕੇ ਉਨ੍ਹਾਂ ਨੂੰ ਵਾਪਸ ਭੇਜ ਕੇ ਪਾਕਿਸਤਾਨ ਨੇ ਇਕ ਵਾਰ ਫਿਰ ਆਪਣੇ ਇਰਾਦਿਆਂ ਨੂੰ ਉਜਾਗਰ ਕਰ ਦਿੱਤਾ। ਇਸ ਰਿਪੋਰਟ ’ਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਹਾਲ ਹੀ ’ਚ ਹੋਈ ਇਕ ਘਟਨਾ ’ਚ ਆਯੋਜਨ ਲਈ ਸ੍ਰੀ ਨਨਕਾਣਾ ਸਾਹਿਬ ਜਾ ਰਹੇ ਲੱਗਭਗ ਦਿੱਲੀ ਅਤੇ ਲਖਨਊ ਦੇ 14 ਹਿੰਦੂ ਤੀਰਥਯਾਤਰੀਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਬੇਇੱਜ਼ਤ ਕੀਤਾ ਅਤੇ ਵਾਪਸ ਭੇਜ ਦਿੱਤਾ। ਹਿੰਦੂ ਤੀਰਥ ਯਾਤਰੀਆਂ ਨੇ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਨਕਾਣਾ ਸਾਹਿਬ ਜਾਣ ਵਾਲੀ ਬੱਸ ’ਚ ਚੜ੍ਹਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਤੁਸੀਂ ਹਿੰਦੂ ਹੋ, ਤੁਸੀਂ ਸਿੱਖ ਸਮੂਹ ਨਾਲ ਨਹੀਂ ਜਾ ਸਕਦੇ। ਉਨ੍ਹਾਂ ਨੂੰ ਭਾਰਤੀ ਸਰਹੱਦ ਵੱਲ ਪੈਦਲ ਜਾਣ ਲਈ ਮਜਬੂਰ ਕੀਤਾ ਗਿਆ।

ਪੜ੍ਹੋ ਇਹ ਵੀ : ਮੁਜ਼ੱਫਰਪੁਰ 'ਚ ਰੂਹ ਕੰਬਾਊ ਘਟਨਾ: ਘਰ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, 5 ਹੋਰ ਝੁਲਸੇ

ਪਾਕਿਸਤਾਨ ਦੇ ਇਰਾਦਿਆਂ ’ਤੇ ਸਵਾਲ
ਨਿਰੀਖਕਾਂ ਨੇ ਪਾਕਿਸਤਾਨ ਦੇ ਇਰਾਦਿਆਂ ’ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਹੈ ਕਿ ਜੇ ਪਾਕਿਸਤਾਨੀ ਅਧਿਕਾਰੀਆਂ ਨੂੰ ਹਿੰਦੂਆਂ ਨਾਲ ਇੰਨੀ ਪ੍ਰੇਸ਼ਾਨੀ ਸੀ, ਤਾਂ ਉਨ੍ਹਾਂ ਨੂੰ ਵੀਜ਼ਾ ਕਿਉਂ ਦਿੱਤਾ ਗਿਆ? ਅਜਿਹਾ ਲੱਗਦਾ ਹੈ ਕਿ ਪੂਰਾ ਉਦੇਸ਼ ਉਨ੍ਹਾਂ ਨੂੰ ਬੇਇੱਜ਼ਤ ਕਰਨਾ ਸੀ। ਇਸ ਘਟਨਾ ਦੀ ਨਿੰਦਾ ਕਰਦਿਆਂ ਭਾਰਤੀ ਅਧਿਕਾਰੀਆਂ ਨੇ ਇਸ ਨੂੰ ਵਿਤਕਰੇ ਵਾਲਾ ਕੰਮ ਦੱਸਿਆ। ਰਿਪੋਰਟ ’ਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਇਹ ਹਿੰਦੂ ਪਰਿਵਾਰ, ਜੋ ਕਦੇ ਪਾਕਿਸਤਾਨ ’ਚ ਰਹਿੰਦੇ ਸਨ, ਇਸਲਾਮੀ ਕੱਟੜਪੰਥੀਆਂ ਵੱਲੋਂ ਅੱਤਿਆਚਾਰ ਦੇ ਡਰੋਂ 1999 ’ਚ ਭਾਰਤ ਆ ਗਏ ਅਤੇ ਬਾਅਦ ’ਚ 2008 ’ਚ ਭਾਰਤੀ ਨਾਗਰਿਕਤਾ ਪ੍ਰਾਪਤ ਕਰ ਲਈ ਸੀ।

ਪੜ੍ਹੋ ਇਹ ਵੀ : ਜੰਮੂ-ਕਸ਼ਮੀਰ ਧਮਾਕੇ ਦੀ ਖੌਫਨਾਕ CCTV ਫੁਟੇਜ ਆਈ ਸਾਹਮਣੇ, 300 ਮੀਟਰ ਦੂਰ ਜਾ ਕੇ ਡਿੱਗੇ ਟੁਕੜੇ

ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਿਮਲਾ ਸਮਝੌਤੇ ਤਹਿਤ ਭਾਰਤੀ ਤੀਰਥਯਾਤਰੀਆਂ ਦੇ ਜਥੇ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਸ੍ਰੀ ਨਨਕਾਣਾ ਸਾਹਿਬ ਜਾਂਦੇ ਹਨ। ਕਈ ਹਿੰਦੂ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਦੀ ਇੱਛਾ ਨਾਲ ਇਸ ਤੀਰਥਯਾਤਰਾ ’ਚ ਸ਼ਾਮਲ ਹੁੰਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹਿੰਦੂ ਤੀਰਥਯਾਤਰੀਆਂ ਨੂੰ ਸਮੂਹ ਤੋਂ ਵੱਖ ਕਰ ਕੇ ਅਤੇ ਉਨ੍ਹਾਂ ਨੂੰ ਇਸ ਬੇਇੱਜ਼ਤ ਢੰਗ ਨਾਲ ਵਾਪਸ ਭੇਜ ਕੇ ਪਾਕਿਸਤਾਨ ਨੇ ਨਾ ਸਿਰਫ਼ ਉਨ੍ਹਾਂ ਦੀ ਆਸਥਾ ਦਾ ਅਪਮਾਨ ਕੀਤਾ, ਸਗੋਂ ਪੂਰੇ ਭਾਰਤ ਦਾ ਅਪਮਾਨ ਕੀਤਾ ਹੈ। ਇਹ ਘਟਨਾ ਇਕ ਵਾਰ ਫਿਰ ਦਰਸਾਉਂਦੀ ਹੈ ਕਿ ਪਾਕਿਸਤਾਨ ਆਪਣੀਆਂ ਘਟੀਆ ਅਤੇ ਵੰਡ ਪਾਊ ਚਾਲਾਂ ਨੂੰ ਛੱਡਣ ਲਈ ਤਿਆਰ ਨਹੀਂ ਹੈ ਅਤੇ ਭਾਰਤੀਆਂ ਵਿਚਾਲੇ ਫੁੱਟ ਪਾਉਣ ਲਈ ਹਰ ਸੰਭਵ ਮੌਕੇ ਦੀ ਭਾਲ ’ਚ ਰਹਿੰਦਾ ਹੈ।

ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ

 


author

rajwinder kaur

Content Editor

Related News